Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਹੁਸ਼ਿਆਰਪੁਰ ਪੁਲਿਸ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

ਹੁਸ਼ਿਆਰਪੁਰ ਪੁਲਿਸ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

ਹੁਸ਼ਿਆਰਪੁਰ ਪੁਲਿਸ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

ਹੁਸ਼ਿਆਰਪੁਰ, 8 ਜੁਲਾਈ,( ਤਰਸੇਮ ਦੀਵਾਨਾ ) : ਸਰਤਾਜ ਸਿੰਘ ਚਾਹਲ ਆਈ ਪੀ ਐੱਸ ਐੱਸ ਐੱਸ ਪੀ ਹੁਸ਼ਿਆਰਪੁਰ ਵਲੋਂ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਇੱਕ ਪ੍ਰੈਸ ਕਾਨਫਰੈਸ ਰਾਹੀਂ ਦਸਿਆ ਗਿਆ ਕਿ ਜੁਰਮਾਂ ਨਾਲ ਨਜਿੱਠਣ ਲਈ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਸ ਮੁਹਿੰਮ ਤਹਿਤ ਸ੍ਰੀ ਮੁਖਤਿਆਰ ਰਾਏ ਪੀਸੀਐਸ ਪੁਲਸ ਕਪਤਾਨ ਤਫਤੀਸ਼ ਅਤੇ ਸ੍ਰੀ ਨਰਿੰਦਰ ਸਿੰਘ ਔਜਲਾ ਪੀ ਪੀ ਐੱਸ ਉਪ ਕਪਤਾਨ ਪੁਲਸ ਸਬ ਡਿਵੀਜ਼ਨ ਗੜ੍ਹਸ਼ੰਕਰ ਦੀ ਸੁਪਰਵੀਜ਼ਨ ਹੇਠ 8 ਜੁਲਾਈ 2022 ਨੂੰ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਟੀਮ ਨੂੰ ਖੁਫ਼ੀਆ ਇਤਲਾਹ ਮਿਲੀ ਕਿ ਕੁਲਵੰਤ ਸਿੰਘ ਉਰਫ ਗੋਪਾ ਪੁੱਤਰ ਜੋਗਾ ਸਿੰਘ ਵਾਸੀ ਅਟਾਲ ਮਜਾਰਾ, ਥਾਣਾ ਪੋਜੇਵਾਲ, ਰਿਸ਼ਭ ਕੁਮਾਰ ਪੁੱਤਰ ਰਜਿੰਦਰ ਰਾਣਾ ਵਾਸੀ ਜਾਡਲਾ ਥਾਣਾ ਸਦਰ ਨਵਾਂਸ਼ਹਿਰ, ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਸੋਹਣ ਸਿੰਘ ਵਾਸੀ ਰੱਕੜਾ ਢਾਹਾਂ ਸਦਰ ਥਾਣਾ ਸਦਰ ਬਲਾਚੌਰ, ਜਿਲ੍ਹਾ ਐੱਸ.ਬੀ.ਐੱਸ. ਨਗਰ ਜੋ ਗੰਨ ਪੁਆਇੰਟ ਤੇ ਵਹੀਕਲਾਂ ਦੀ ਖੋਜ ਕਰਕੇ ਲੁੱਟਾਂ ਖੋਹਾਂ ਕਰਦੇ ਹਨ ਇਨ੍ਹਾਂ ਕੋਲ ਇਕ ਖੋਹੀ ਹੋਈ ਸਵਿਫਟ ਕਾਰ ਤੇ ਸਪਲੈਂਡਰ ਮੋਟਰਸਾਈਕਲ ਜਿਨ੍ਹਾਂ ਤੇ ਜਾਅਲੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਹਨ ਅਤੇ ਇਨ੍ਹਾਂ ਪਾਸ ਨਾਜਾਇਜ਼ ਅਸਲਾ ਅਤੇ ਮਾਰੂ ਹਥਿਆਰ ਵੀ ਹਨ। ਇਸ ਵਕਤ ਇਹ ਸਾਰੇ ਵਿਅਕਤੀ ਬੇ-ਆਬਾਦ ਇੱਟਾਂ ਦਾ ਭੱਠਾ ਪਿੰਡ ਚੱਕ ਫੁੱਲੂ ਬੈਠੇ ਹਨ ਅਤੇ ਗੰਨ ਪੁਆਇੰਟ ਤੇ ਰਾਹਗੀਰਾਂ ਤੇ ਕਿਸੇ ਕੱਪੜੇ ਦੀ ਦੁਕਾਨ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਉਕਤ ਸਾਰੇ ਵਿਅਕਤੀ ਖੋਹੇ ਹੋਏ ਵਹੀਕਲਾਂ ਅਤੇ ਨਾਜਾਇਜ਼ ਅਸਲੇ ਅਤੇ ਮਾਰੂ ਹਥਿਆਰਾਂ ਸਮੇਤ ਕਾਬੂ ਆ ਸਕਦੇ ਹਨ। ਉਨ੍ਹਾਂ ਦਸਿਆ ਕਿ ਪੁਲਸ ਵੱਲੋਂ ਉਕਤ ਵਿਅਕਤੀਆਂ ਨੂੰ ਬੜੀ ਮੁਸਤੈਦੀ ਨਾਲ ਘੇਰਾਬੰਦੀ ਕਰਕੇ ਕਾਬੂ ਕੀਤਾ, ਜਿਨ੍ਹਾਂ ਪਾਸੋਂ 2 ਪਿਸਟਲ, 1 ਦੇਸੀ ਕੱਟਾ, 3 ਮੈਗਜ਼ੀਨ, 7 ਜਿੰਦਾ ਰੌਂਦ, 2 ਖਾਲੀ ਚਲੇ ਹੋਏ ਰੌਂਦ, 2 ਖੰਡੇ, 1 ਕਿਰਪਾਨ, ਇਕ ਖੋਹ ਕੀਤੀ ਸਵਿਫਟ ਕਾਰ ਅਤੇ ਇੱਕ ਖੋਹ ਕੀਤਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਕੁਲਵੰਤ ਸਿੰਘ ਉਰਫ ਗੋਪਾ ਪੁੱਤਰ ਜੋਗਾ ਸਿੰਘ ਵਾਸੀ ਅਟਾਲ ਮਜਾਰਾ ਥਾਣਾ ਪੋਜੇਵਾਲ ਦੇ ਵਿਰੁੱਧ ਪਹਿਲਾਂ ਵੀ 10 ਮੁਕੱਦਮੇ ਦਰਜ ਹਨ ਜਿਨ੍ਹਾਂ ਕੁਝ ਵਿੱਚੋਂ ਇਹ ਭਗੌੜਾ ਹੈ। ਉਕਤ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਤੇ ਤਫਤੀਸ਼ ਜਾਰੀ ਹੈ।