Prime Punjab Times

Latest news
*ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ
ADVERTISEMENT
You are currently viewing ਡੀਐਸਪੀ ਰਾਜ ਕੁਮਾਰ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ

ਡੀਐਸਪੀ ਰਾਜ ਕੁਮਾਰ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ

ਡੀਐਸਪੀ ਰਾਜ ਕੁਮਾਰ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ
ਗੜਦੀਵਾਲਾ 6 ਜੁਲਾਈ (ਚੌਧਰੀ) : ਡੀ ਐੱਸ ਪੀ ਟਾਂਡਾ ਰਾਜ ਕੁਮਾਰ ਦੀ ਬਦਲੀ ਹੋਣ ਤੇ ਪਿੰਡਾਂ ਅੰਬਾਲਾ ਜੱਟਾਂ ਵੱਲੋਂ ਉੱਘੇ  ਸਮਾਜ ਸੇਵਕ ਹਰਭਜਨ ਸਿੰਘ ਢੱਟ ਵੱਲੋਂ ਅੰਬਾਲਾ ਜੱਟਾਂ ਬੁਲਾ ਕੇ ਨਿੱਘੀ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਪਿੰਡ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਵਿਦਾਇਗੀ ਪਾਰਟੀ ਵਿੱਚ ਡੀਐੱਸਪੀ ਟਾਂਡਾ ਰਾਜ ਕੁਮਾਰ ਨੇ ਬੋਲਦਿਆਂ ਕਿਹਾ ਕਿ ਸਾਡੇ ਪੁਲੀਸ ਵਾਲਿਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਨੂੰ ਪਿੰਡ ਸੱਦ ਕੇ ਬੜਾ ਮਾਣ ਬਖ਼ਸ਼ਿਆ। ਸਾਡਾ ਰੋਮ ਰੋਮ ਪਿੰਡ ਵਾਸੀਆਂ ਦਾ ਰਿਣੀ ਰਹੇਗਾ । ਉਨ੍ਹਾਂ ਕਿਹਾ  ਕਿ ਮੈਂ ਕਾਫ਼ੀ ਸਮਾਂ ਟਾਂਡਾ ਵਿਖੇ ਰਿਹਾ ਹਾਂ ਅਤੇ ਮੈਨੂੰ ਲੋਕਾਂ ਵੱਲੋਂ ਕਾਫੀ ਪਿਆਰ ਤੇ ਸਤਿਕਾਰ ਪ੍ਰਾਪਤ ਹੋਇਆ ਹੈ। ਇਸ ਨੂੰ ਅਸੀਂ ਕਦੀ ਵੀ ਭੁਲਾ ਨਹੀਂ ਸਕਦੇ । ਇਸ ਵਿਦਾਇਗੀ ਪਾਰਟੀ ਵਿੱਚ ਹਰਭਜਨ ਸਿੰਘ ਢੱਟ ਨੇ ਬੋਲਦਿਆਂ ਕਿਹਾ ਕਿ ਡੀਐੱਸਪੀ ਰਾਜ ਕੁਮਾਰ ਹਲਕੇ ਵਿਚ ਵਧੀਆ ਸੇਵਾਵਾਂ ਦੇ ਕੇ ਅੱਜ ਸਾਡੇ ਤੋਂ ਵਿੱਛੜ ਰਹੇ ਹਨ। ਇਹਨਾਂ ਦੀਆਂ ਵਧੀਆ ਸੇਵਾਵਾਂ ਲਈ ਇਨ੍ਹਾਂ ਨੂੰ ਸਦਾ ਯਾਦ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਦੇ ਨਾਲ ਐਸ ਐਚ ਓ ਟਾਂਡਾ ਉਂਕਾਰ ਸਿੰਘ ਬਰਾੜ, ਏਐਸਆਈ ਲਖਵਿੰਦਰ ਵੀ ਹਾਜਰ ਸਨ ।ਆਪਣੇ ਪਿੰਡ ਦੇ ਇਤਿਹਾਸ ਬਾਰੇ ਬੋਲਦਿਆਂ ਸ੍ਰੀ ਢੱਟ ਨੇ ਕਿਹਾ ਇਸ ਪਿੰਡ ਨੂੰ ਮਾਣ ਹੈ ਕਿ ਇੱਥੋਂ ਦੇ ਦੋ ਆਈ ਪੀ ਐਸ ਅਫ਼ਸਰ,ਇੱਕ ਨੂੰਹ ਸੈਸ਼ਨ ਜੱਜ ਤੇ ਇੱਕ ਭਾਣਜ ਨੂੰਹ ਅਡੀਸ਼ਨਲ ਸੈਸ਼ਨ ਜੱਜ ਹੈ । ਸਰਜੀਕਲ ਸਟਰਾਈਕ ਦੇ ਹੀਰੋ ਜਨਰਲ ਰਣਵੀਰ ਸਿੰਘ ਵੀ ਇਸੇ ਪਿੰਡ ਲਈ ਹਨ।ਉਨ੍ਹਾਂ ਕਿਹਾ ਕਿ ਕਰਨਲ ਮਨਮੋਹਨ ਸਿੰਘ ਜਿਨ੍ਹਾਂ ਨੇ ਦੱਸ ਵਿਸ਼ਿਆਂ ਵਿੱਚ ਐਮ ਏ ਕੀਤੀ ਹੋਈ ਸੀ ਉਹ ਵੀ ਇਸੇ ਪਿੰਡ ਦੇ ਹੀ ਸਨ।  ਉਨ੍ਹਾਂ ਕਿਹਾ ਕਿ ਸਾਡੇ ਭਾਈ ਗੁਰਬਚਨ ਸਿੰਘ,ਡਾਕਟਰ ਗੁਰੀ ਤੇ ਮੈਡਮ ਕੈਰੀ ਨੇ ਇਸ ਪਿੰਡ ਲਈ ਤਿੰਨ ਕਰੋੜ ਰੁਪਿਆ ਵਿਕਾਸ ਲਈ ਦਿੱਤਾ ਹੋਇਆ ਹੈ ਜੋ ਕਿ ਇਸ ਪਿੰਡ ਲਈ ਇੱਕ ਐੱਫਡੀ ਹੈ।ਉਨ੍ਹਾਂ ਕਿਹਾ ਕਿ ਪਿੰਡ ਵਿੱਚ ਸਾਰੀਆਂ ਇਮਾਰਤਾਂ ਪਿੰਡ ਵਾਸੀਆਂ ਨੇ ਆਪਣੇ ਫੰਡਾਂ ਨਾਲ ਹੀ ਬਣਾਈਆਂ ਹੋਈਆਂ ਹਨ। ਅੰਤ ਵਿੱਚ ਉਨ੍ਹਾਂ ਬੋਲਦਿਆਂ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਛੋਟੀ ਭੈਣ ਬੀਬੀ ਪ੍ਰਕਾਸ਼ ਕੌਰ ਦੀਆਂ ਦੋਨੋਂ ਲੜਕੀਆਂ ਗੁਰਜੀਤ ਕੌਰ ਤੇ ਪਰਮਜੀਤ ਕੌਰ ਇਸੇ ਘਰ ਦੀਆਂ ਸ਼ਿੰਗਾਰ ਹਨ ।ਇਸ ਮੌਕੇ ਲੰਬੜਦਾਰ ਕਸ਼ਮੀਰ ਸਿੰਘ,ਜਸਬੀਰ ਸਿੰਘ ਪੰਚ,ਰਛਪਾਲ  ਸਿੰਘ  ਪੰਚ,ਸੁਖਵਿੰਦਰ ਸਿੰਘ ਪੰਚ,ਸੂਬੇਦਾਰ ਮਹਿੰਦਰ ਸਿੰਘ, ਮਾਸਟਰ ਕਰਨੈਲ ਸਿੰਘ,ਮਹਿੰਦਰ ਸਿੰਘ ਢੱਟ ,ਕੈਪਟਨ ਸੁਰਿੰਦਰ ਸਿੰਘ,ਕੁਲਵੰਤ ਸਿੰਘ ,ਡਾ ਜਰਨੈਲ ਸਿੰਘ ਢੱਟ’ ਬੂਟਾ ਸਿੰਘ, ਪਰਮਜੀਤ ਸਿੰਘ,ਪਲਵਿੰਦਰ ਸਿੰਘ,ਗੁਰ ਮਹਿੰਦਰ ਸਿੰਘ ਆਦਿ ਹਾਜ਼ਰ ਸਨ  ।