Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਕਾਠਗਡ਼੍ਹ ‘ਚ ਜਨਤਕ ਪਾਰਕ ਦਾ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਰੱਖਿਆ ਨੀਂਹ ਪੱਥਰ 

ਕਾਠਗਡ਼੍ਹ ‘ਚ ਜਨਤਕ ਪਾਰਕ ਦਾ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਰੱਖਿਆ ਨੀਂਹ ਪੱਥਰ 

ਕਾਠਗਡ਼੍ਹ ‘ਚ ਜਨਤਕ ਪਾਰਕ ਦਾ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਰੱਖਿਆ ਨੀਂਹ ਪੱਥਰ 

ਕਾਠਗਡ਼੍ਹ, 05 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਬਜ਼ੁਰਗਾਂ ਅਤੇ ਆਮ ਲੋਕਾਂ ਨੂੰ ਫੁਰਸਤ ਦੇ ਪਲ ਬਿਤਾਉਣ ਲਈ ਕਾਠਗੜ੍ਹ ਦੀ ਪੰਚਾਇਤ ਵੱਲੋਂ ਨਿਰਮਾਣ ਕੀਤੀ ਜਾਣ ਵਾਲੀ ਜਨਤਕ ਪਾਰਕ ਦਾ ਨੀਂਹ ਪੱਥਰ ਅੱਜ ਹਲਕਾ ਬਲਾਚੌਰ ਦੀ ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਵੱਲੋਂ ਰੱਖਿਆ ਗਿਆ।
ਪਾਰਕ ਦੀ ਉਸਾਰੀ ਦੇ ਨੀਂਹ ਪੱਥਰ ਤੋਂ  ਪਰਦਾ ਉਠਾਉਣ ਉਪਰੰਤ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਠਗੜ੍ਹ ਦੀ ਪੰਚਾਇਤ ਵੱਲੋਂ ਬਣਾਇਆ ਜਾ ਰਿਹਾ ਪਾਰਕ ਇਕ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਜਿੱਥੇ ਵਿਹਲੇ ਸਮੇਂ ‘ਚ ਕਸਬਾ ਵਾਸੀ ਇਸ ਦਾ ਲਾਭ ਉਠਾ ਸਕਦੇ ਹਨ ਉੱਥੇ ਹੀ  ਉਨ੍ਹਾਂ ਨੂੰ ਇੱਕ ਸਾਫ਼ ਸੁਥਰਾ ਵਾਤਾਵਰਨ ਵੀ ਮੁਹੱਈਆ ਹੋਵੇਗਾ । ਉਨ੍ਹਾਂ ਕਿਹਾ ਕਿ ਪਾਰਕ ਨੂੰ ਫੁੱਲ ਬੂਟੇ ਲਗਾ ਕੇ ਹੋਰ ਵੀ ਸੁੰਦਰ ਬਣਾਉਣ ਤੋਂ ਇਲਾਵਾ ਹੋਰ ਵੀ ਗਰਾਂਟ ਦਿੱਤੀ ਜਾਵੇਗੀ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਂ ਪਿੰਡਾਂ ਵਿਚ ਮੁੜ ਤੋਂ ਸੱਥਾਂ ਦਾ ਦੌਰ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਵਿਧਾਨ ਸਭਾ ਹਲਕੇ ਦੇ 20 ਪਿੰਡਾਂ ‘ਚ ਸੱਥਾਂ ਨੂੰ ਸੁਰਜੀਤ ਕੀਤਾ ਜਾਵੇਗਾ ਜਿਸ ਵਿੱਚ  ਕਾਠਗੜ੍ਹ ਨੂੰ ਵੀ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਾਸਤੇ ਬਣਾਈ ਜਾਣ ਵਾਲੀ ਇਮਾਰਤ ਲਈ 8.70 ਲੱਖ ਰੁਪਏ ਦੀ ਗਰਾਂਟ ਪੰਚਾਇਤ ਨੂੰ ਦਿੱਤੇ ਜਾਣ ਦਾ ਐਲਾਨ ਕੀਤਾ ਤਾਂ ਜੋ ਲੋਕ ਪਹਿਲੇ ਸਮਿਆਂ ਵਾਂਗ ਪਿੱਪਲਾਂ ਬੋਹੜਾਂ ਹੇਠ ਬੈਠ ਕੇ ਆਨੰਦ ਮਾਣ ਸਕਣ ਅਤੇ ਪੁਰਾਣੇ ਸਮਿਆਂ ਵਾਂਗ ਆਪਣੇ ਫ਼ੈਸਲੇ ਆਪ ਕਰ ਸਕਣ।
ਜ਼ਿਕਰਯੋਗ ਹੈ ਕਿ ਕਾਠਗਡ਼੍ਹ ਵਿਚ ਬਾਬਾ ਸੈਦ ਨਵਾਬ ਦੇ ਨਜ਼ਦੀਕ ਪਈ ਖਾਲੀ ਜਗ੍ਹਾ ਵਿਚ ਲੰਬੇ ਸਮੇਂ ਤੋਂ ਗੰਦਗੀ ਦੇ ਢੇਰ ਲਗਾਏ ਜਾਂਦੇ ਸਨ ਜਿਸ ਨਾਲ ਗੰਦਗੀ ਭਰੇ ਮਾਹੌਲ ਤੋਂ ਕਸਬਾ ਵਾਸੀ ਕਾਫੀ ਪ੍ਰੇਸ਼ਾਨ ਸਨ । ਅਜਿਹੇ ਗੰਦੇ ਵਾਤਾਵਰਨ ਤੋਂ ਛੁਟਕਾਰਾ ਦੁਆਉਣ ਲਈ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਚਾਹਲ ਕਾਫੀ ਗੰਭੀਰ ਸਨ ਅਤੇ ਉਨ੍ਹਾਂ ਨੇ ਪਹਿਲਾਂ ਜਗ੍ਹਾ ਦੀ ਸਫਾਈ ਕਰਵਾਈ ਤੇ ਫਿਰ ਮਿੱਟੀ ਆਦਿ ਪੁਆ ਕੇ ਪੱਧਰਾ ਕਰਵਾਇਆ । ਹੁਣ ਉਨ੍ਹਾਂ ਵੱਲੋਂ ਪੰਚਾਇਤੀ ਫੰਡ ‘ਚ ਪਏ ਕਰੀਬ ਢਾਈ ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਸਰਪੰਚ ਗੁਰਨਾਮ ਸਿੰਘ ਚਾਹਲ ਨੇ ਹਲਕਾ ਵਿਧਾਇਕਾ ਸ਼ੰਤੌਸ਼ ਕਟਾਰੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਸ਼ੁਭਾਸ਼ ਅਨੰਦ’ ਡਾਕਟਰ ਜੌਗਿੰਦਰ ਪਾਲ ਦੱਤ ‘ਰਾਜ ਕੁਮਾਰ ਅਨੰਦ’ ਪ੍ਰੇਮ ਪ੍ਰਕਾਸ਼ ਸ਼ਰਮਾਂ’ ਮੌਹਣ ਲਾਲ ਪੰਚ ਸੌਮ ਨਾਥ’ ਪੰਚ ਨੰਬਰਦਾਰ ਅਵਤਾਰ ਸਿੰਘ ਬਾਜਵਾ’ ਸੁੱਖਵਿੰਦਰ ਸਿੰਘ ਬਾਜਵਾ’ ਜਸਪਾਲ ਭਾਟੀਆ ਨੰਬਰਦਾਰ’ ਰਾਜਵਿੰਦਰ ਕੌਰ ਬਾਜਵਾ’ ਸੁਨੀਤਾ ਮਹੰਤ ਸਮੇਤ ਇਲਾਕੇ ਭਰ ਤੌ ਪਤਵੰਤੇ ਹਾਜਰ ਸਨ

error: copy content is like crime its probhihated