Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵੱਡੀ ਖਬਰ.. ਦਿਨ ਦਿਹਾੜੇ ਹਮਲਾਵਰਾਂ ਨੇ ਹਮਲਾ ਕਰਕੇ ਇਕ ਵਿਅਕਤੀ ਦੀ ਕੱਟੀ ਬਾਂਹ  

ਵੱਡੀ ਖਬਰ.. ਦਿਨ ਦਿਹਾੜੇ ਹਮਲਾਵਰਾਂ ਨੇ ਹਮਲਾ ਕਰਕੇ ਇਕ ਵਿਅਕਤੀ ਦੀ ਕੱਟੀ ਬਾਂਹ  

ਦਿਨ ਦਿਹਾੜੇ ਹਮਲਾਵਰਾਂ ਨੇ ਹਮਲਾ ਕਰਕੇ ਇਕ ਵਿਅਕਤੀ ਦੀ ਕੱਟੀ ਬਾਂਹ  

ਕਾਠਗਡ਼੍ਹ, 04 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਕਸਬਾ ਕਾਠਗਡ਼੍ਹ ਤੋਂ ਕਾਠਗਡ਼੍ਹ ਮੋਡ਼ ‘ਤੇ ਜਾ ਰਹੇ ਇੱਕ ਦੇਸੀ ਦਵਾਈਆਂ ਦੇਣ ਵਾਲੇ ਵੈਦ ‘ਤੇ ਕਾਰ ਸਵਾਰ ਹਮਲਾਵਰਾਂ ਵੱਲੋਂ ਹਮਲਾ ਕੀਤੇ ਜਾਣ ਨਾਲ ਉਸ ਦੀ ਬਾਂਹ ਕੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਰਾਮ ਗੋਪਾਲ ਉਮਰ ਕਰੀਬ 62 ਸਾਲ ਪੁੱਤਰ ਬਨਾਰਸੀ ਦਾਸ ਨਿਵਾਸੀ ਕਾਠਗਡ਼੍ਹ ਜੋ ਕਿ  ਕਾਠਗਡ਼੍ਹ ਮੋਡ਼ ‘ਤੇ  ਦੇਸੀ ਦਵਾਈਆਂ ਦੇਣ ਦੀ ਦੁਕਾਨ ਕਰ ਰਹੇ ਹਨ ਉਹ ਆਪਣੇ ਸਕੂਟਰ ‘ਤੇ ਸਵਾਰ ਹੋ ਕੇ ਜਦੋਂ ਕਾਠਗਡ਼੍ਹ ਮੋਡ਼ ਵੱਲ ਜਾ ਰਹੇ ਸਨ ਤਾਂ ਕਿਲਾ ਕਾਠਗੜ੍ਹ ਦੇ ਨਜ਼ਦੀਕ  ਪਿੱਛੋਂ ਇਕ ਕਾਰ ਆਈ ਤੇ ਉਨ੍ਹਾਂ ਦੇ ਸਕੂਟਰ ਦੇ ਬਰਾਬਰ ਪਹੁੰਚ ਕੇ ਕਾਰ ਵਿੱਚੋਂ ਇੱਕ ਤੇਜ਼ ਧਾਰ ਹਥਿਆਰ ਨਾਲ ਇਕ ਵਿਅਕਤੀ ਨੇ ਸਕੂਟਰ ਤੇ ਜਾ ਰਹੇ   ਰਾਮ ਗੋਪਾਲ ਦੀ ਸੱਜੀ ਬਾਂਹ ‘ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਦਾ ਗੁੱਟ ਕੋਲੋਂ ਹੱਥ ਬਾਂਹ ਨਾਲੋਂ ਜੁਦਾ ਹੋ ਗਿਆ ਅਤੇ ਰਾਮ ਗੋਪਾਲ ਦਾ ਸਕੂਟਰ ਬੇਕਾਬੂ ਹੋ ਕੇ ਹੇਠਾਂ ਡਿੱਗ ਪਿਆ ਲੇਕਿਨ ਇਸ ਦੌਰਾਨ ਕਾਰ ਵਿੱਚੋਂ ਨਿਕਲੇ ਇਕ ਹਮਲਾਵਰ ਨੇ ਉਸ ‘ਤੇ  ਹੋਰ ਵੀ ਵਾਰ ਕੀਤੇ ਅਤੇ ਫਿਰ ਤੁਰੰਤ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ ।

ਜ਼ਖ਼ਮੀ ਰਾਮ ਗੋਪਾਲ ਨੇ ਬੜੇ ਹੌਸਲੇ ਨਾਲ ਆਪਣੀ ਕੱਟੀ ਹੋਈ ਬਾਂਹ ਨੂੰ ਕੱਪੜੇ ਨਾਲ ਜ਼ੋਰ ਬੰਨ ਲਿਆ ਪ੍ਰੰਤੂ ਖ਼ੂਨ ਬਹੁਤ ਜ਼ਿਆਦਾ ਵਗ ਰਿਹਾ ਸੀ । ਘਟਨਾ ਦੀ ਖ਼ਬਰ ਮਿਲਦੇ ਹੀ ਉਸ ਦੇ ਪਰਿਵਾਰਕ ਮੈਂਬਰ ਪਹੁੰਚ ਗਏ ਜਿਨ੍ਹਾਂ ਨੇ ਵਾਹਨ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਰੋਪੜ ਦੇ ਸਿਵਲ ਹਸਪਤਾਲ ਪਹੁੰਚਾਇਆ ਪ੍ਰੰਤੂ ਹਾਲਤ ਗੰਭੀਰ ਅਤੇ ਖ਼ੂਨ ਜ਼ਿਆਦਾ ਵਗਣ ਕਾਰਨ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। ਪੀਜੀਆਈ ਜ਼ੇਰੇ ਇਲਾਜ ਰਾਮ ਗੋਪਾਲ ਅਜੇ ਤਕ ਬੇਹੋਸ਼ੀ ਦੀ ਹਾਲਤ ਵਿੱਚ ਹਨ ਤੇ ਕਿਸੇ ਵੀ ਤਰ੍ਹਾਂ ਨਾਲ ਬਿਆਨ ਦੇਣ ਦੇ ਯੋਗ ਨਹੀਂ ਹਨ।
ਵਾਰਦਾਤ ਮੌਕੇ ਨਾ ਐਂਬੂਲੈਂਸ ਪਹੁੰਚੀ ਤੇ ਨਾ ਹੀ ਕੋਈ ਪੁਲੀਸ ਮੁਲਾਜ਼ਮ ਆਇਆ

ਉਕਤ  ਹਮਲੇ ਵਾਲੀ ਵਾਰਦਾਤ ਹੋਣ ਸਮੇਂ ਜ਼ਖ਼ਮੀ ਨੂੰ ਹਸਪਤਾਲ ਲੈ ਜਾਣ ਵਾਸਤੇ ਰਾਹਗੀਰਾਂ ਨੇ ਐਂਬੂਲੈਂਸ ਨੂੰ ਫੋਨ ਕੀਤੇ ਪ੍ਰੰਤੂ ਕੋਈ ਵੀ ਐਂਬੂਲੈਂਸ ਮੌਕੇ ‘ਤੇ ਨਾ ਪਹੁੰਚ ਸਕੀ ਜਦਕਿ ਵਾਰਦਾਤ ਨੂੰ ਲੈ ਕੇ ਲੋਕਾਂ ਇਲਾਕੇ ਦੇ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ ਅਤੇ ਜਦੌ ਇਸ ਸਬੰਧੀ ਥਾਣਾ ਕਾਠਗੜ੍ਹ ਦੇ ਏ ਐਸ ਆਈ ਧਰਮ ਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਰਾਮ ਗੋਪਾਲ ਦਾ ਸਕੂਟਰ ਕਬਜੇ ਵਿੱਚ ਲੈ ਲਿਆ ਅਤੇ ਦੌਸ਼ੀਆ ਦੀ ਭਾਲ ਜਾਰੀ ਹੈ ਅਤੇ ਬਾਕੀ ਰਾਮ ਗੋਪਾਲ ਦੇ ਹੌਸ਼ ਵਿੱਚ ਆਉਣ ਤੌ ਬਾਅਦ ਕਾਰਵਾਈ ਕੀਤੀ ਜਾਵੇਗੀ