Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਤਹਿਸੀਲ ਕੰਪਲੈਕਸ ਬਲਾਚੌਰ ਦੇ ਵਿਹੜੇ ਨੇ ਧਾਰਿਆ ਛੱਪੜ ਦਾ ਰੂਪ,ਲੋਕ ਖੱਜਲ ਖੁਆਰ 

ਤਹਿਸੀਲ ਕੰਪਲੈਕਸ ਬਲਾਚੌਰ ਦੇ ਵਿਹੜੇ ਨੇ ਧਾਰਿਆ ਛੱਪੜ ਦਾ ਰੂਪ,ਲੋਕ ਖੱਜਲ ਖੁਆਰ 

ਤਹਿਸੀਲ ਕੰਪਲੈਕਸ ਬਲਾਚੌਰ ਦੇ ਵਿਹੜੇ ਨੇ ਧਾਰਿਆ ਛੱਪੜ ਦਾ ਰੂਪ,ਲੋਕ ਖੱਜਲ ਖੁਆਰ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਲੰਘੇ ਦਿਨ ਹੋਈ ਬਰਸਾਤ ਦਾ ਪਾਣੀ ਅੱਜ ਵੀ ਤਹਿਸੀਲ ਕੰਪਲੈਕਸ ਬਲਾਚੌਰ ਦੇ ਵਿਹੜੇ ਵਿੱਚ ਛੱਪੜ ਦਾ ਰੂਪ ਧਾਰੀ ਖੜਾ ਰਿਹਾ ਜਿਸ ਕਾਰਨ ਆਪਣੇ ਕੰਮ ਕਾਰ ਕਰਾਉਣ ਲਈ ਤਹਿਸੀਲ ਕੰਪਲੈਕਸ ਵਿੱਚ ਆਉਣ ਜਾਣ ਵਾਲੇ ਲੋਕਾ ਨੂੰ ਭਾਰੀ ਮੁਸਿ਼ਕਲਾ ਦਾ ਸਾਹਮਣਾ ਕਰਨਾ ਪਿਆ । ਕੰਪਲੈਕਸ ਦੀ ਪਾਰਕਿੰਗ ਦੇ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਡੁੱਬਣ ਕਾਰਨ ਲੋਕਾ ਨੂੰ ਆਪਣੇ ਵਾਹਨ ਵੀ ਇਧਰ ਉਧਰ ਖੜੇ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਚਿੱਕੜ ਤੋਂ ਲੰਘਣ ਵਾਲੇ ਵਾਹਨਾ ਦੀਆਂ ਛੱਲਾ ਨੇ ਜਿੱਥੇ ਟਾਈਪਿਸਟਾ ਦੇ ਕੰਮਾ ਨੂੰ ਪ੍ਰਭਾਵਿਤ ਕੀਤਾ ਉਥੇ ਹੀ ਲੋਕਾ ਦੇ ਕੱਪੜੇ ਵੀ ਖਰਾਬ ਹੁੰਦੇ ਵੇਖੇ ਗਏ। ਕੰਪਲੈਕਸ ਵਿੱਚ ਆਪਣੇ ਕੰਮ ਕਾਰਜ ਕਰਾਉਣ ਲਈ ਆਉਣ ਜਾਣ ਵਾਲੇ ਲੋਕ ਛੱਪੜ ਬਣੇ ਕੰਪਲੈਕਸ ਦੇ ਅਹਾਤੇ ਨੂੰ ਵੇਖ ਵੇਖ ਇੱਥੇ ਕੰਮ ਕਰਨ ਵਾਲਿਆ ਨਾਲ ਕਈ ਤਰ੍ਹਾਂ ਦੀਆਂ ਮਸ਼ਕਰੀਆ ਕਰਦੇ ਵੀ ਵੇਖੇ ਗਏ । ਕੰਮ ਕਾਰ ਕਰਉਣ ਲਈ ਪਿੰਡਾ ਵਿੱਚੋ ਆਏ ਕਈ ਲੋਕਾ ਦਾ ਕਹਿਣਾ ਸੀ ਕਿ ਜਿੱਥੇ ਸਿਆਸੀ ਪਾਰਟੀਆਂ ਜਦੋਂ ਵੋਟ ਬੈਂਕ ਦੀ ਆਸ ਹੁੰਦੀ ਹੈ ਤਾਂ ਉਹ ਉਥੇ ਵੱਡੀਆਂ ਵੱਡੀਆਂ ਗ੍ਰਾਂਟਾਂ ਵੀ ਵੰਡਦੀਆਂ ਹਨ ਤੇ ਕਰੋੜਾ ਰੁਪਏ ਦੀ ਲਾਗਤ ਨਾਲ ਸਰਕਾਰੀ ਇਮਾਰਤਾਂ ਵੀ ਉਸਾਰੀਆਂ ਜਾਦੀਆਂ ਹਨ, ਪਰ ਜਿੱਥੇ ਆਮ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਤੇ ਸਾਂਝੀਆਂ ਸਮੱਸਿਆਵਾਂ ਦਾ ਮਾਮਲਾ ਹੋਵੇ ਉਥੇ ਇਹ ਸਿਆਸੀ ਲੋਕ ਚੁੱਪ ਵੱਟ ਲੈਂਦੇ ਹਨ । ਤਹਿਸੀਲ ਕੰਪਲੈਕਸ ਵਿੱਚ ਕੰਮ ਕਰਨ ਵਾਲਿਆ ਨੇ ਦੱਸਿਆ ਕਿ ਇੱਕ ਦਿਨ ਮੀਂਹ ਪੈਣ ਉਪਰੰਤ ਕਈ ਕਈ ਦਿਨ ਵਿਹੜੇ ਵਿੱਚੋ ਪਾਣੀ ਨਹੀ ਜਾਂਦਾ ਹੈ ਅਤੇ ਬਦਬੂ ਮਾਰਦੇ ਪਾਣੀ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦਾ ਅਸਰ ਉਹਨਾ ਦੇ ਕੰਮਾ ਉਪਰ ਵੀ ਕਾਫੀ ਮਾੜਾ ਪੈਂਦਾ ਹੈ।ਉਹਨਾ ਦੱਸਿਆ ਕਿ ਇਹ ਇੱਕ ਅਹਿਮ ਅਦਾਰਾ ਹੈ ਜਿੱਸ ਵਿੱਚ ਕੋਰਟ ਕੰਪਲੈਕਸ ਸਮੇਤ ਐਸਡੀਐਮ, ਤਹਿਸੀਦਾਰ,ਨਾਇਬ ਤਹਿਸੀਲਦਾਰ ਅਤੇ ਖਜ਼ਾਨਾ ਦਫਤਰਾ ਤੋਂ ਇਲਾਵਾ ਡੀਐਸਪੀ ਦਫਤਰ ਸਮੇਤ ਅਧਿਕਾਰੀਆ ਅਤੇ ਕਰਮਚਾਰੀਆ ਦੇ ਰਿਹਾਇਸ਼ੀ ਮਕਾਨ ਹਨ ।ਉਹਨਾ ਹਲਕਾ ਵਿਧਾਇਕ ਨੂੰ ਮੰਗ ਕੀਤੀ ਕਿ ਉਹ ਤਹਿਸੀਲ ਕੰਪਲੈਕਸ ਦੇ ਵਿਹੜੇ ਵਿੱਚ ਖੜਦੇ ਪਾਣੀ ਦੀ ਸਮੱਸਿਆ ਦਾ ਪਹਿਲ ਦੇ ਆਧਾਰ ਤੇ ਹੱਲ ਕਰਾਉਣ ਅਤੇ ਵਿਹੜੇ ਵਿੱਚ ਇੰਟਰਲਾਕ ਲਗਾ ਕੇ ਇਸ ਨੂੰ ਸੁੰਦਰ ਬਣਾਇਆ ਜਾਵੇ ਤਾਂ ਜੋ ਆਉਣ ਜਾਣ ਵਾਲੇ ਲੋਕਾ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ ਅਤੇ ਸੁੱਖ ਸਹੂਲਤਾ ਮਿਲ ਸਕਣ ।

ਫੋਟੋ: ਮੀਂਹ ਪੈਣ ਤੋਂ ਬਾਅਦ ਦੂਜੇ ਦਿਨ ਵੀ ਛੱਪੜ ਦਾ ਰੂਪ ਧਾਰੀ ਬੈਠੇ ਤਹਿਸੀਲ ਕੰਪਲੈਕਸ ਦੇ ਵਿਹੜੇ ਵਿੱਚ ਖੜੇ ਗੰਦੇ ਪਾਣੀ ਦਾ ਦ੍ਰਿਸ਼ ਅਤੇ ਵਿੱਚੋ ਲੰਘਦੇ ਵਾਹਨ ।