Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮਿਲੀ ਮ੍ਰਿਤਕ ਦੇਹ

ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮਿਲੀ ਮ੍ਰਿਤਕ ਦੇਹ

ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮਿਲੀ ਮ੍ਰਿਤਕ ਦੇਹ

ਸਹੁਰਾ ਪਰਿਵਾਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕਸ਼ੀ ; ਪਰਿਵਾਰ ਦਾ ਦਾਅਵਾ

ਸਹੁਰਾ ਪਰਿਵਾਰ ਵੱਲੋਂ ਲਾਏ ਦਾਜ ਤੇ ਕੁੱਟਮਾਰ ਦੇ ਦੋਸ਼ਾਂ ਤੋਂ ਪਰੇਸ਼ਾਨ ਸੀ ਨੌਜਵਾਨ  

ਪੁਲੀਸ ਨੇ ਨਹੀਂ ਕੀਤੀ ਕੋਈ ਸੁਣਵਾਈ-ਪਿਤਾ ਜੋਗਾ ਸਿੰਘ

ਹੁਸ਼ਿਆਰਪੁਰ,28 ਜੂਨ (ਤਰਸੇਮ ਦੀਵਾਨਾ ) : ਥਾਣਾ ਬੁੱਲ੍ਹੋਵਾਲ ਅਧੀਨ ਆਉਂਦੇ ਪਿੰਡ ਖਾਨਪੁਰ ਸਹੋਤਾ ਦੇ ਇੱਕ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ।ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਇਸ ਨੂੰ ਨੌਜਵਾਨ ਵੱਲੋਂ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀਆਂ ਦਰਖਾਸਤਾਂ ਤੇ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਪ੍ਰੇਸ਼ਾਨ ਹੋ ਕੇ ਹੀ ਨੌਜਵਾਨ ਨੂੰ ਉਕਤ ਕਦਮ ਉਠਾਉਣ ਲਈ ਮਜਬੂਰ ਹੋਣਾ ਪਿਆ ਹੈ।ਦੂਜੇ ਪਾਸੇ ਪੁਲਸ ਸੂਤਰਾਂ ਮੁਤਾਬਕ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਬੁੱਲ੍ਹੋਵਾਲ ਭੋਗਪੁਰ ਰੋਡ ਤੇ ਅੱਡਾ ਪੱਜੋਦਿੱਤਾ ਵਿਖੇ ਨੌਜਵਾਨ ਵਿਅਕਤੀ ਮ੍ਰਿਤਕ ਹਾਲਤ ਵਿੱਚ ਪਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦਾ ਆਪਣੇ ਸਹੁਰਾ ਪਰਿਵਾਰ ਅਤੇ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਉਸ ਦੇ ਸਹੁਰਾ ਪਰਿਵਾਰ ਵਾਲੇ ਉਸ ਦੀ ਪਤਨੀ ਨੂੰ ਵਾਪਸ ਪੇਕੇ ਲੈ ਗਏ ਸਨ। ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਪਰਿਵਾਰਕ ਮੈਂਬਰਾਂ ਨੇ ਇਨਕਾਰ ਕਰ ਦਿੱਤਾ।

ਪਰਿਵਾਰਿਕ ਮੈਂਬਰਾਂ ਦਾ ਦੋਸ਼;

ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਮੋਰਚਰੀ ਦੇ ਬਾਹਰ ਮ੍ਰਿਤਕ ਨੌਜਵਾਨ ਜਸਬੀਰ ਸਿੰਘ ਵਾਸੀ ਪਿਂੰਡ ਖਾਨਪੁਰ ਸਹੋਤਾ ਦੇ ਪਿਤਾ ਜੋਗਾ ਸਿੰਘ ਨੇ ਦੱਸਿਆ ਕਿ ਜਿਸ ਦੇ ਸਹੁਰਾ ਪਰਿਵਾਰ ਵੱਲੋਂ ਉਸ ਦੀ ਗ਼ੈਰਹਾਜ਼ਰੀ ਵਿੱਚ ਉਸ ਦੀ ਪਤਨੀ ਨੂੰ ਬਿਨਾਂ ਦੱਸੇ ਪੁੱਛੇ ਆਪਣੇ ਨਾਲ ਲੈ ਗਏ ਅਤੇ ਉਸ ਉੱਪਰ ਦਾਜ ਦੀ ਮੰਗ ਨੂੰ ਲੈ ਕੇ ਤੰਗ ਪਰੇਸ਼ਾਨ ਕਰਨ ਦੀਆਂ ਦਰਖਾਸਤ ਦੇ ਦਿੱਤੀਆਂ।ਜਦਕਿ ਉਨ੍ਹਾਂ ਵੱਲੋਂ ਡੀਐੱਸਪੀ ਅਤੇ ਵੱਖ ਵੱਖ ਥਾਣਿਆਂ ਨੂੰ ਦਿੱਤੀਆਂ ਦਰਖਾਸਤਾਂ ਤੇ ਕੋਈ ਸੁਣਵਾਈ ਨਹੀਂ ਕੀਤੀ ਗਈ ਉਲਟਾ ਪੁਲੀਸ ਵੱਲੋਂ ਜ਼ਬਰਦਸਤੀ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਅਤੇ ਢਾਈ ਲੱਖ ਰੁਪਿਆ ਪਤਨੀ ਨੂੰ ਦੇਣ ਦਾ ਦਬਾਓ ਪਾਇਆ ਗਿਆ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਘਰੋਂ ਜਾਣ ਵੇਲੇ ਸਾਰਾ ਸੋਨਾ ਵੀ ਲੈ ਗਈ। ਜੋਗਾ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੋਈ ਜਲਾਲਤ ਨਾ ਸਹਿੰਦੇ ਹੋਏ ਮ੍ਰਿਤਕ ਨੌਜਵਾਨ ਜਸਵੀਰ ਸਿੰਘ ਨੇ ਆਪਣੇ ਭਰਾ ਕੁਲਵਿੰਦਰ ਸਿੰਘ ਨੂੰ ਸੋਮਵਾਰ ਰਾਤ ਨੂੰ ਖੁਦਕੁਸ਼ੀ ਕਰਨ ਬਾਰੇ ਆਡੀਓ ਰਿਕਾਰਡਿੰਗ ਕਰਕੇ ਭੇਜੀ।ਜਿਸ ਤੋਂ ਬਾਦ ਉਹ ਸਾਰੀ ਰਾਤ ਉਸ ਦੀ ਭਾਲ ਕਰਦੇ ਰਹੇ ਅਤੇ ਰਾਤ ਢਾਈ ਵਜੇ ਥਾਣਾ ਬੁੱਲੋਵਾਲ ਵਿਖੇ ਵੀ ਮਾਮਲੇ ਦੀ ਜਾਣਕਾਰੀ ਦਿੱਤੀ। ਪਰ ਪੁਲਿਸ ਨੇ ਸਵੇਰੇ ਆਉਣ ਬਾਰੇ ਕਿਹਾ।ਜਦੋਂ ਉਹ ਸਵੇਰੇ 5 ਵਜੇ ਥਾਣਾ ਬੁੱਲੋਵਾਲ ਗਏ ਤਾਂ ਉਨਾਂ ਨੂੰ ਜਸਵੀਰ ਸਿੰਘ ਦੀ ਮੌਤ ਬਾਰੇ ਜਾਣਕਾਰੀ ਮਿਲੀ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਨੌਜਵਾਨ ਦੀ ਮੌਤ ਲਈ ਸਹੁਰਾ ਪਰਿਵਾਰ ਖਿਲਾਫ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਫਿਲਹਾਲ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਸਹੁਰਾ ਪਰਿਵਾਰ ਖਿਲਾਫ ਕੇਸ ਹੋਇਆ ਦਰਜ;

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੁੱਲ੍ਹੋਵਾਲ ਦੇ ਵਧੀਕ ਐਸਐਚਓ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲੀ ਕਿ ਅੱਡਾ ਪੱਜੋਦਿੱਤਾ ਵਿਖੇ ਇਕ ਨੌਜਵਾਨ ਦੀ ਡੈੱਡ ਬਾਡੀ ਮਿਲੀ ਹੈ ਮੌਕੇ ਤੇ ਵੇਖਣ ਤੇ ਪਾਇਆ ਗਿਆ ਕਿ ਕਿਸੇ ਵਾਹਨ ਦੀ ਫੇਟ ਮਾਰਨ ਨਾਲ ਹੋਏ ਹਾਦਸੇ ਵਿੱਚ ਉਕਤ ਨੌਜਵਾਨ ਦੀ ਮੌਤ ਹੋਈ ਹੈ ਅਤੇ ਪਹਿਲੀ ਨਜ਼ਰੇ ਇਹ ਮਾਮਲਾ ਐਕਸੀਡੈਂਟ ਦਾ ਲੱਗਦਾ ਹੋਣ ਕਰਕੇ ਧਾਰਾ 279, 304ਏ ਤਹਿਤ ਥਾਣਾ ਬੁੱਲੋਵਾਲ ਵਿਖੇ ਕੇਸ ਦਰਜ ਕਰ ਲਿਆ ਗਿਆ। ਵਧੀਕ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਦਰਜ ਕਰਵਾਏ ਗਏ ਬਿਆਨ ਅਤੇ ਸੌਂਪੀ ਗਈ ਆਡੀਓ ਰਿਕਾਰਡਿੰਗ ਤੋਂ ਬਾਅਦ ਮ੍ਰਿਤਕ ਨੌਜਵਾਨ ਦੀ ਪਤਨੀ ਮੀਨਾ ਦੇਵੀ, ਸੱਸ ਕਾਂਤਾ ਸੱਸ, ਸਹੁਰਾ ਸੰਤ ਰਾਮ,ਭੈਣ ਸੀਮਾ, ਰਿੰਕੂ, ਕੇਵਲ ਕੌਰ ਭੂਆ,ਸੁਰਿੰਦਰ ਸਿੰਘ ਫੁੱਫੜ, ਦੀਪਕ, ਸੰਗੀਤਾ ਪਤਨੀ ਗੁਰਪ੍ਰੀਤ ਸਿੰਘ ਖਿਲਾਫ ਨੌਜਵਾਨ ਦੀ ਮੌਤ ਤੋਂ ਬਾਅਦ ਧਾਰਾ 306 ਦਾ ਵਾਧਾ ਕੀਤਾ  ਗਿਆ ਹੈ।

ਕੈਪਸ਼ਨ;

ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਜਸਵੀਰ ਸਿੰਘ ਦਾ ਪਿਤਾ ਜੋਗਾ ਸਿੰਘ ਭਰਾ ਕੁਲਵਿੰਦਰ ਸਿੰਘ ਅਤੇ ਕਾਰਵਾਈ ਕਰਦੇ ਹੋਏ ਪੁਲੀਸ ਅਧਿਕਾਰੀ  ।
ਫੋਟੋ ਮੁਨੀਰ