Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਅਗਨੀਪਥ ਦੇ ਨਾਮ ਤੇ ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਨੌਜਵਾਨੀ ਨਾਲ ਧੋਖਾ

ਅਗਨੀਪਥ ਦੇ ਨਾਮ ਤੇ ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਨੌਜਵਾਨੀ ਨਾਲ ਧੋਖਾ

ਅਗਨੀਪਥ ਦੇ ਨਾਮ ਤੇ ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਨੌਜਵਾਨੀ ਨਾਲ ਧੋਖਾ

ਕੇਂਦਰ ਸਰਕਾਰ ਤੋਂ ਨਾ ਕਿਸਾਨ ਖੁਸ਼ ਨਾ ਜਵਾਨ ਖੁਸ਼

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਨੌਜਵਾਨੀ ਦੇ ਨਾਲ ਬਹੁਤ ਬੜਾ ਭੰਦਾ ਮਜਾਕ ਕੀਤਾ ਗਿਆ , ਜਿਸ ਦਾ ਨਾਮ ਅਗਨੀਪਥ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ, ਜਿਹੜੇ ਸ਼ਰੀਰਕ ਅਤੇ ਮੈਡੀਕਲ ਟੈਸਟ ਦੇਣ ਤੋਂ ਬਾਦ ਪਿਛਲੇ 2 ਸਾਲਾਂ ਤੋਂ ਫੌਜ ਵਿਚ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਉਡੀਕ ਕਰ ਰਹੇ ਸਨ, ਉਨ੍ਹਾਂ ਨੂੰ ਸਿਰਫ 4 ਸਾਲ ਦੀ ਨੌਕਰੀ ਦੀ ਪੇਸ਼ਕਸ਼ ਕਰਨਾ ਦੇਸ਼ ਦੀ ਨੌਜਵਾਨੀ ਦਾ ਘਾਣ ਹੈ । ਜਦੋਂ ਕਿ ਦੇਸ਼ ਵਿੱਚ ਕੋਈ ਮੈਂਬਰ ਪਾਰਲੀਮੈਂਟ ਵਿਧਾਨ ਸਭਾ ਮੈਂਬਰ ਚੁਣਿਆ ਜਾਂਦਾ ਹੈ ਤਾਂ ਉਸ ਨੂੰ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਂਦਾ ਹੈ ਪਰੰਤੂ ਅਗਨੀਪਥ ਵਿਚ ਪੈਨਸ਼ਨ ਸਕੀਮ ਦਾ ਲਾਭ ਕਿਉ ਨਹੀਂ। ਕਾਂਗਰਸ ਸਰਕਾਰ ਹਮੇਸ਼ਾ ਹੀ ਕਿਸਾਨ ਅਤੇ ਜਵਾਨ ਦੇ ਹੱਕ ਦੇ ਵਿਚ ਹੀ ਫਸਲੇ ਲੈਂਦੇ ਆ ਰਹੀ ਹੈ ਅਤੇ ਅੱਜ ਭਾਜਪਾ ਸਰਕਾਰ ਦੀ ਮਾੜੀ ਨੀਤੀ ਦਾ ਡਟ ਕੇ ਵਿਰੋਧ ਕਰਦੀ ਹੈ । ਕਾਂਗਰਸ ਪਾਰਟੀ ਦੇਸ਼ ਦੇ ਨੌਜਵਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ । ਅਗਨੀਪਥ ਸਕੀਮ ਅਨੁਸ਼ਾਸਨ ਲਈ ਜਾਣੀਆਂ ਜਾਂਦੀਆਂ ਸਾਡੀਆਂ ਹਥਿਆਰਬੰਦ ਸੋਨਾਵਾਂ ਦੇ ਹਿਤ ਚ ਨਹੀ ਹੈ । ਪਿਛਲੇ ਸਮੇਂ ਦੌਰਾਨ ਜਨਤਾ ਨੂੰ ਭਰੋਸੇ ਵਿੱਚ ਲਏ ਬਿਨਾਂ ਲਿਆਂਦੇ ਖੇਤੀ ਕਾਨੂੰਨਾਂ ਤੋਂ ਸਰਕਾਰ ਸਿੱਖ ਲੈਂਦੀ ਤਾਂ ਚੰਗਾ ਸੀ, ਕਿਉਂਕਿ ਇਹ ਯੋਜਨਾਂ ਵੀ ਨੌਜਵਾਨਾਂ ਨੂੰ ਬਿਨਾਂ ਭਰਸੇ ਵਿੱਚ ਲਏ ਲਿਆਂਦੀ ਗਈ ਅਤੇ ਨਤੀਜੇ ਵਜੋਂ ਸਾਰੇ ਦੇਸ਼ ਦਾ ਤਨਾਅ ਪੂਰਨ ਮਹੌਲ ਸਾਡੇ ਸਾਹਮਣੇ ਹੈ । ਅਸੀਂ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਨੂੰ ਆਪਣੇ ਇਸ ਫੈਸਲੇ ਨੂੰ ਵਾਪਿਸ ਲੈਣਾ ਚਾਹੀਦਾ ਹੈ । ਇਸ ਮੌਕੇ ਮਦਨ ਲਾਲ ਹਕਲਾ ਡਾਇਰੈਕਟਰ ਜਲ ਸਰੋਤ ਵਿਭਾਗ , ਹਰਜੀਤ ਸਿੰਘ ਜਾਡਲੀ ਚੇਅਰਮੈਨ ਜ਼ਿਲ੍ਹਾ ਕੋਆਪ੍ਰੇਟਿਵ ਬੈਂਕ ਨਵਾਂਸ਼ਹਿਰ , ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ , ਹੀਰਾ ਖੋਪੜ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ , ਤਿਲਕ ਰਾਜ ਸੂਦ ਪ੍ਰਧਾਨ ਸੜੋਆ , ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ , ਸਤੀਸ਼ ਨਈਅਰ ਵਾਈਸ ਚੇਅਰਮੈਨ ਸੰਮਤੀ ਸੜੋਆ , ਤਰਸੇਮ ਲਾਲ ਚੰਨਿਆਈ ਸਾਬਕਾ ਚੇਅਰਮੈਨ , ਰਾਜਿੰਦਰ ਸਿੰਘ ਸਿ਼ੰਦੀ ਸ਼ਹਿਰੀ ਪ੍ਰਧਾਨ , ਹੇਮੰਤ ਕੁਮਾਰ ਬਲਾਕ ਸੰਮਤੀ ਮੈਂਬਰ , ਮਲਕੀਤ ਸਿੰਘ ਧੌਲ ਸਰਪੰਚ , ਸ਼ੰਮੀ ਰੱਤੇਵਾਲ , ਬਲਜਿੰਦਰ ਸਰਪੰਚ ਮਾਣੇਵਾਲ , ਮਹਿੰਦਰ ਸਰਪੰਚ ਡੁਗਰੀ ਬੇਟ , ਗੁਰਮੇਲ ਸਿੰਘ ਸਰਪੰਚ ਗਰਲੌ ਬੇਟ , ਕੁਲਵਿੰਦਰ ਮੰਡ , ਸਤਿੰਦਰ ਲਾਲ ਦੋਭਾਲੀ , ਨਰੇਸ਼ ਐਮ.ਸੀ. ਰਿੱਕੀ ਬਜਾਜ ਐਮ.ਸੀ. ਲਾਲ ਬਹਾਦੁਰ ਗਾਂਧੀ ਐਮ.ਸੀ. ਗਿੰਦੀ ਰੱਤੇਵਾਲ , ਮਨਦੀਪ ਨੀਲੇਵਾੜਾ , ਲਾਡੀ ਰੱਤੇਵਾਲ ਹਾਜ਼ਰ ਸਨ।