Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸਮਰ ਕੈਂਪ ਦੌਰਾਨ ਇੱਕ ਰੋਜ਼ਾ ਪਿਕਨਿਕ ਐਂਜ਼ਲ ਫਾਰਮ, ਡਲਹੌਜੀ ਤੇ ਕਜ਼ਾਰ ਦਾ ਟੂਰ ਲਿਜਾਇਆ ਗਿਆ

ਸਮਰ ਕੈਂਪ ਦੌਰਾਨ ਇੱਕ ਰੋਜ਼ਾ ਪਿਕਨਿਕ ਐਂਜ਼ਲ ਫਾਰਮ, ਡਲਹੌਜੀ ਤੇ ਕਜ਼ਾਰ ਦਾ ਟੂਰ ਲਿਜਾਇਆ ਗਿਆ

ਗੜ੍ਹਦੀਵਾਲਾ 15 ਜੂਨ (ਚੌਧਰੀ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਧਾਰੇ ਖਾਲਸਾ ਕਾਲਜ ਗੜਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਅਤੇ ਸਿੱਖਿਆ ਸਕੱਤਰ ਸ.ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾਕਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਮਿਤੀ 3 ਜੂਨ 2024 ਤੋਂ ਦੋ ਹਫਤਿਆਂ ਦੇ ਸਮਰ ਕੈਂਪ ਦੀ ਮਿਤੀ 15/06/2024 ਨੂੰ ਵੈਲਡਿਟੀ ਸਮਾਗਮ ਕੀਤਾ ਗਿਆ। ਇਸ ਕੈਂਪ ਦੌਰਾਨ ਇੱਕ ਰੋਜ਼ਾ ਪਿਕਨਿਕ ਐਂਜ਼ਲ ਫਾਰਮ ਅਤੇ ਡਲਹੌਜੀ ਤੇ ਕਜ਼ਾਰ ਦਾ ਟੂਰ ਲਿਜਾਇਆ ਗਿਆ। ਇਸ ਕੈਂਪ ਦੇ ਕੋਆਡੀਨੇਟਰ ਡਾ. ਸਤਵੰਤ ਕੋਰ ਅਤੇ ਪ੍ਰੋ. ਗੁਰਪਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਅੰਦਰ ਆਤਮ ਵਿਸਵਾਸ, ਅਨੁਸ਼ਾਸਨ, ਲਡਿਰਸ਼ਿਪ ਦੀ ਯੋਗਤਾ ਪੈਦਾ ਕਰਨ ਲਈ ਵਿਚਾਰ ਵਿਟਾਂਦਰੇ ਕੀਤੇ ਗਏ।ਇਸ ਮੌਕੇ ਤੇ ਸਮਰ ਕੈਂਪ ਦੇ ਇੰਚਾਰਜ਼ ਡਾ. ਅਰਚਨਾ ਠਾਕੁਰ, ਪ੍ਰੋਫੈਸਰ ਕਮਲਜੀਤ ਕੌਰ, ਡਾ. ਸਤਵੰਤ ਕੌਰ, ਡਾ. ਹਰਪ੍ਰੀਤ ਕੌਰ, ਪ੍ਰੋਫੈਸਰ ਕੁਸ਼ਮਾ ਅਤੇ ਪ੍ਰੋਫੈਸਰ ਦਲਜੀਤ ਕੌਰ, ਡਾ. ਅਮਨਦੀਪ ਸਿੰਘ ਅਤੇ ਪ੍ਰੋ. ਸੁਖਵਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਇਹਨਾ ਦੋ ਹਫਤਿਆ ਵਿੱਚ ਆਰਟ ਐਡ ਕਰਾਫਟ ਅਤੇ ਪਿੰਡਾਂ ਦਾ ਸਰਵੇ ਦੌਰਾਨ ਵਿਦਿਆਰਥੀਆਂ ਨੂੰ ਪਿੰਡ ਦੀ ਇਤਿਹਾਸਕ ਸਥਿਤੀ ਅਤੇ ਪੰਚਾਂ ਸਰਪੰਚਾਂ ਨਾਲ ਜੋੜਿਆਂ ਗਿਆ।ਇਸ ਮੌਕੇ ਪ੍ਰਿੰਸੀਪਲ ਡਾਕਟਰ ਜਸਪਾਲ ਸਿੰਘ ਜੀ ਨੇ ਸਮਰ ਕੈਂਪ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਤੇ ਸਮਰ ਕੈਂਪ ਦੀ ਸਮਾਪਤੀ ਤੇ ਵਿਦਿਆਰਥੀਆ ਤੇ ਅਧਆਪਕਾਂ ਨੂੰ ਅਜਿਹੇ ਕੈਂਪ ਲਗਾਉਣ ਲਈ ਉਤਸ਼ਾਹਿਤ ਕੀਤਾ।