Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਅਜੀਬੋ ਗਰੀਬ ਬੀਮਾਰੀ ਦੀ ਲਪੇਟ ਵਿਚ ਆਉਣ ਲੱਗੀਆਂ ਗਾਂਵਾਂ,ਡਾਕਟਰਾਂ ਦੀ ਸਮਝ ‘ਚ ਵੀ ਨਹੀਂ ਆ ਰਹੀ ਬਿਮਾਰੀ 

ਅਜੀਬੋ ਗਰੀਬ ਬੀਮਾਰੀ ਦੀ ਲਪੇਟ ਵਿਚ ਆਉਣ ਲੱਗੀਆਂ ਗਾਂਵਾਂ,ਡਾਕਟਰਾਂ ਦੀ ਸਮਝ ‘ਚ ਵੀ ਨਹੀਂ ਆ ਰਹੀ ਬਿਮਾਰੀ 

ਅਜੀਬੋ ਗਰੀਬ ਬੀਮਾਰੀ ਦੀ ਲਪੇਟ ਵਿਚ ਆਉਣ ਲੱਗੀਆਂ ਗਾਂਵਾਂ,ਡਾਕਟਰਾਂ ਦੀ ਸਮਝ ‘ਚ ਵੀ ਨਹੀਂ ਆ ਰਹੀ ਬਿਮਾਰੀ

ਕਾਠਗੜ੍ਹ, 25 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਕੁਝ ਦਿਨਾਂ ਤੋਂ ਗਾਂਵਾਂ ਵਿੱਚ ਚਮੜੀ ਦੀ ਇਕ ਅਜੀਬੋ ਗਰੀਬ ਬੀਮਾਰੀ ਦੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਲੈ ਕੇ ਪਸ਼ੂ ਪਾਲਕ ਕਾਫੀ ਚਿੰਤਤ ਹਨ ।

ਪਿੰਡ ਭਰਥਲਾ ਵਿਖੇ ਗਾਵਾਂ ਚਰਾਉਣ ਵਾਲੇ ਚਰਵਾਹਿਆਂ ਦੀਆਂ 250 ਗਾਵਾਂ ਵਿੱਚੋਂ 20-25  ਦੇ ਕਰੀਬ ਅਜਿਹੀਆਂ ਹਨ ਜਿਨ੍ਹਾਂ ਦੇ ਸਰੀਰ ਤੱਕੜੀ ਨਾਲ ਭਰੇ ਪਏ ਹਨ ਉਨ੍ਹਾਂ ਦੱਸਿਆ ਕਿ ਚਮੜੀ ਦੀ ਇਸ ਬਿਮਾਰੀ ਨਾਲ ਗਾਂ ਦੇ ਸਰੀਰ ‘ਤੇ ਪਹਿਲਾਂ ਗੁੰਮੀਆਂ ਜਿਹੀਆਂ ਬਣ ਜਾਂਦੀਆਂ ਹਨ ਤੇ ਫਿਰ ਉਨ੍ਹਾਂ ਵਿਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਪਾਣੀ ਨਾਲ ਪੂਰੇ ਸਰੀਰ ‘ਤੇ ਜ਼ਖ਼ਮ ਹੋਣੇ ਸ਼ੁਰੂ ਹੋ ਜਾਂਦੇ ਹਨ । ਹਰਿਆਣਾ ਰਾਜ ਤੋਂ ਗਾਵਾਂ ਲੈ ਕੇ ਆਏ ਚਰਵਾਹਿਆਂ ਨੇ ਦੱਸਿਆ ਕਿ ਗਾਵਾਂ ‘ਚ ਫੈਲ ਰਹੀ ਇਸ ਬਿਮਾਰੀ ਦੇ ਡਰੋਂ ਕੁਝ ਲੋਕ ਉਨ੍ਹਾਂ ਨੂੰ ਗਾਵਾਂ ਚਰਾਉਣ ਤੋਂ ਮਨ੍ਹਾਂ ਵੀ ਕਰਦੇ ਹਨ ਪ੍ਰੰਤੂ ਇਸ ਪਰੇਸ਼ਾਨੀ ‘ਚ ਦੇਖਦੇ ਹੋਏ ਉਨ੍ਹਾਂ ਦੀ ਮਦਦ ਲਈ ਪਿੰਡ ਭਰਥਲਾ ਦਾ ਇੱਕ ਨੌਜਵਾਨ ਭਿੰਦਾ ਅੱਗੇ ਆਇਆ ਹੈ ਜਿਸ ਨੇ ਆਪਣੀ ਜ਼ਮੀਨ ਵਿੱਚ ਉਨ੍ਹਾਂ ਨੂੰ ਗਾਵਾਂ ਰੱਖਣ ਲਈ ਕਿਹਾ ਤੇ ਨਾਲ ਹੀ ਗਾਵਾਂ ਦੇ ਇਲਾਜ ਲਈ ਡਾਕਟਰਾਂ ਤੱਕ ਵੀ ਪਹੁੰਚ ਕਰ ਰਿਹਾ ਹੈ ।

ਚਰਵਾਹਿਆਂ ਨੇ ਦੱਸਿਆ ਕਿ ਉਹ ਬਿਮਾਰ ਗਾਵਾਂ ਦੇ ਇਲਾਜ ਲਈ ਹੁਣ ਤੱਕ 70 ਹਜ਼ਾਰ ਰੁਪਿਆ ਖਰਚ ਚੁੱਕੇ ਹਨ ਲੇਕਿਨ ਫ਼ਰਕ ਕੋਈ ਵੀ ਨਹੀਂ ਪੈ ਰਿਹਾ । ਉਨ੍ਹਾਂ ਦੱਸਿਆ ਕਿ ਗਾਵਾਂ ਦੇ ਲਗਾਏ ਜਾਣ ਵਾਲੇ ਇੱਕ ਟੀਕੇ ਦੀ ਕੀਮਤ ਇੱਕ ਹਜਾਰ ਰੁਪਏ ਹੈ ਅਤੇ ਉਨ੍ਹਾਂ ਨੇ ਦੋਧੀ ਤੋਂ 70 ਹਜ਼ਾਰ ਰੁਪਏ ਲੈ ਕੇ ਗਾਂਵਾਂ ਦੇ ਇਲਾਜ ਲਈ ਖਰਚ ਕੀਤੇ ਹਨ ਪਰ ਬਿਮਾਰੀ ਕਾਬੂ ਵਿਚ ਨਹੀਂ ਆ ਰਹੀ ।