Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਗੜ੍ਹਸ਼ੰਕਰ ਚ ਵੱਖ ਵੱਖ ਜਥੇਬੰਦੀਆਂ ਵਲੋਂ ਅਗਨੀਪਥ ਯੋਜਨਾ ਖਿਲਾਫ਼ ਰੋਸ ਮਾਰਚ ਕੀਤਾ

ਗੜ੍ਹਸ਼ੰਕਰ ਚ ਵੱਖ ਵੱਖ ਜਥੇਬੰਦੀਆਂ ਵਲੋਂ ਅਗਨੀਪਥ ਯੋਜਨਾ ਖਿਲਾਫ਼ ਰੋਸ ਮਾਰਚ ਕੀਤਾ

ਗੜ੍ਹਸ਼ੰਕਰ ਚ ਵੱਖ ਵੱਖ ਜਥੇਬੰਦੀਆਂ ਵਲੋਂ ਅਗਨੀਪਥ ਯੋਜਨਾ ਖਿਲਾਫ਼ ਰੋਸ ਮਾਰਚ ਕੀਤਾ

ਗੜ੍ਹਸ਼ੰਕਰ (ਜਤਿੰਦਰ ਪਾਲ ਸਿੰਘ ਕਲੇਰ ) ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਤੇ ਥੋਪੀ ਜਾ ਰਹੀ ਅਗਨੀਪਥ ਸਕੀਮ ਦੇ ਵਿਰੋਧ ਵਿਚ ਅੱਜ ਜੇ.ਪੀ.ਐੱਮ.ਓ. ਅਤੇ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਨਾਲ਼ ਸਬੰਧਿਤ ਜਥੇਬੰਦੀਆਂ ਵੱਲੋਂ ਸਾਥੀ ਰਾਮਜੀ ਦਾਸ ਚੌਹਾਨ, ਮੱਖਣ ਸਿੰਘ ਵਾਹਿਦਪੁਰੀ ਤੇ ਸ਼ਾਮ ਸੁੰਦਰ ਕਪੂਰ ਦੀ ਅਗਵਾਈ ਵਿੱਚ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਰੈਲੀ ਕਰਨ ਉਪਰੰਤ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ । ਇਸ ਸਮੇਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਤੇ ਥੋਪੀ ਗਈ ਅਗਨੀ ਵੀਰ ਸਕੀਮ ਨੇ ਲੱਖਾਂ ਨੌਜਵਾਨਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਹੈ ਜੋ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਸਨ ਤਾਂ ਕਿ ਭਰਤੀ ਹੋਣ ਉਪਰੰਤ ਦੇਸ਼ ਸੇਵਾ ਦੇ ਨਾਲ਼ ਅਪਣੇ ਪਰਿਵਾਰਾਂ ਦਾ ਪਾਲਣ ਵੀ ਕਰ ਸਕਣ lਕੇਂਦਰ ਸਰਕਾਰ ਨੇ ਇਨ੍ਹਾਂ ਨੌਜਵਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਕਿਉਂਕਿ ਚਾਰ ਸਾਲ ਦੀ ਨੌਕਰੀ ਉਪਰੰਤ ਸੈਨਿਕਾਂ ਨੂੰ ਰਿਟਾਇਰ ਕਰਨਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਠਹਿਰਾਇਆ ਜਾ ਸਕਦਾ।ਵੱਖ ਵੱਖ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਉਪਰੰਤ ਮੋਦੀ ਸਰਕਾਰ ਹੁਣ ਫੌਜ ਦੇ ਨਿੱਜੀਕਰਨ ਦੇ ਰਾਹ ਤੇ ਤੁਰ ਪਈ ਹੈ ਜਿਸ ਦੇ ਸਿੱਟੇ ਭਵਿੱਖ ਵਿਚ ਚੰਗੇ ਨਹੀਂ ਨਿਕਲਣਗੇ, ਬੇਰੁਜ਼ਗਾਰੀ ਦੇ ਝੰਬੇ ਹੋਏ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ I ਕੇਂਦਰ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਸੈਨਿਕਾਂ ਦੀ ਪੂਰਨ ਭਰਤੀ ਦੇ ਨਾਲ ਨਾਲ ਹੋਰ ਸਰਕਾਰੀ ਵਿਭਾਗਾਂ ਵਿੱਚ ਵੀ ਖਾਲੀ ਪੋਸਟਾਂ ਤੁਰੰਤ ਭਰ ਦੀ ਤਾਂ ਕਿ ਦੇਸ਼ ਵਿੱਚ ਫੈਲੀ ਹੋਈ ਲਗਾ ਬੇਰੁਜ਼ਗਾਰੀ ਨੂੰ ਠੱਲ੍ਹ ਪਾਈ ਜਾ ਸਕੇ, ਪਰ ਕੇਂਦਰ ਸਰਕਾਰ ਨੇ ਉਲਟਾ ਫੌਜ਼ ਨੂੰ ਵੀ ਨਿੱਜੀਕਰਣ ਦੀਆਂ ਨੀਤੀਆਂ ਦਾ ਸ਼ਿਕਾਰ ਬਨਾਓਣਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ।ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਅਧੀਨ ਕਰਨ ਦੀਆਂ ਚਾਲਾਂ ਦਾ ਵੀ ਜ਼ਬਰਦਸਤ ਵਿਰੋਧ ਕੀਤਾ ਤੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੂੰ ਕਿਸੇ ਵੀ ਕੀਮਤ ਤੇ ਕੇਂਦਰ ਦੇ ਹਵਾਲੇ ਨਹੀਂ ਕੀਤਾ ਜਾਵੇਗਾ ਜੇ ਕੇਂਦਰ ਸਰਕਾਰ ਨੇ ਅਗਨੀ ਵੀਰ ਨੂੰ ਵਾਪਸ ਨਾ ਲਿਆ ਤੇ ਪੂਰਣ ਭਰਤੀ ਚਾਲੂ ਨਾ ਕੀਤੀ ਤਾਂ ਸਮੁੱਚੇ ਲੋਕ ਇਸ ਦੇ ਵਿਰੁੱਧ ਇਕ ਬਹੁਤ ਵੱਡਾ ਅੰਦੋਲਨ ਖੜ੍ਹਾ ਕਰਨਗੇ ਅਤੇ ਅਗਨੀ ਵੀਰ ਸਕੀਮ ਨੂੰ ਵਾਪਸ ਕਰਵਾ ਕੇ ਹੀ ਸਾਹ ਲੈਣਗੇI ਇਸ ਸਮੇਂ ਅਮਰੀਕ ਸਿੰਘ, ਨਰੇਸ਼ ਭੰਮੀਆਂ, ਪਰਮਿੰਦਰ ਪੱਖੋਵਾਲ, ਬਲਵੰਤ ਰਾਮ, ਜੀਤ ਸਿੰਘ ਬਗਵਾਈਂ, ਕੁਲਵਿੰਦਰ ਸਹੁੰਗੜਾ, ਸੁੱਚਾ ਸਿੰਘ, ਬਲਵੀਰ ਬੈਂਸ, ਗੁਰਨਾਮ ਹਾਜੀਪੁਰ, ਹਰਜਿੰਦਰ ਸੂੰਨੀ, ਸੁਰਜੀਤ ਕਾਲਾ, ਨਰੇਸ਼ ਕਪੂਰ, ਸਤੀਸ਼ ਕੁਮਾਰ, ਹਰੀ ਰਾਮ, ਹਰਮੇਸ਼ ਢੇਸੀ, ਹਰਵਿੰਦਰ ਬਾਠ ਰਮਨ ਕੁਮਾਰ, ਸਤੀਸ਼ ਕੁਮਾਰ, ਭਲਭੱਦਰ ਸਿੰਘ ਤੇ ਹੋਰ ਅਨੇਕਾਂ ਸਾਥੀ ਸ਼ਾਮਿਲ ਸਨ।