ਬਾਬਾ ਦੀਪ ਸਿੰਘ ਸੇਵਾ ਦਲ ਸੋਸਾਇਟੀ ਗੜ੍ਹਦੀਵਾਲਾ ਨੇ ਇੱਕ ਹੋਰ ਲਾਪਤਾ ਹੋਏ ਬੱਚੇ ਨੂੰ ਉਸਦੇ ਮਾਪਿਆਂ ਕੋਲ ਪਹੁੰਚਾਇਆ
ਗੜ੍ਹਦੀਵਾਲਾ 17 ਜੂਨ ਚੌਧਰੀ) : ਅੱਜ ਬਾਬਾ ਦੀਪ ਸਿੰਘ ਜੀ ਸੇਵਾ ਦਲ ਐਂਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਇੱਕ ਹੋਰ ਬੱਚੇ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ ।ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਹ ਬੱਚਾ 13 ਜੂਨ 2022 ਨੂੰ ਪ੍ਰਦੀਪ ਸਿੰਘ ਮੂਨਕ ਵੱਲੋਂ ਗੁਰੂ ਆਸਰਾ ਸੇਵਾ ਘਰ ਪਿੰਡ ਬਾਹਗਾ ਵਿਖੇ ਛੱਡਿਆ ਗਿਆ ਸੀ।ਇਸ ਬੱਚਾ 3 ਮਹੀਨੇ ਪਹਿਲੇ ਆਪਣੇ ਘਰੋਂ ਚਲਾ ਗਿਆ ਸੀ । ਅੱਜ ਇਸ ਬੱਚੇ ਨੂੰ ਇਸਦਾ ਪਿਤਾ ਫਕੀਰ ਚੰਦ ਅਤੇ ਭਰਾ ਰਵੀ ਚੰਦ ਆਪਣੇ ਗੁਆਂਢੀਆਂ ਨਾਲ ਲੈਣ ਗੁਰੂ ਆਸਰਾ ਸੇਵਾ ਘਰ ਵਿਖੇ ਆਏ ਸੁਸਾਇਟੀ ਵੱਲੋਂ ਬੱਚਾ ਸਹੀ ਸਲਾਮਤ ਪਰਿਵਾਰਿਕ ਮੈਂਬਰਾਂ ਨੂੰ ਸਪੁਰਧ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰਾਂ ਵੱਲੋਂ ਸੁਸਾਇਟੀ ਦੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ,ਕੈਸੀਅਰ ਪਰਸੋਤਮ ਸਿੰਘ ਬਾਹਗਾ,ਗੁਰਵਿੰਦਰ ਸਿੰਘ ਰੰਧਾਵਾ,ਜਸਵਿੰਦਰ ਸਿੰਘ ਗੋਂਦਪੁਰ,ਗੁਰਪ੍ਰੀਤ ਸਿੰਘ,ਸੂਰਜ,ਮੰਨਣਾ ਅਤੇ ਸੁਸਾਇਟੀ ਦੇ ਹੋਰ ਮੈਂਬਰ ਹਾਜਰ ਸਨ








