Prime Punjab Times

Latest news
ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਤਰਜ਼ 'ਤੇ ਅਪਗ੍ਰ... ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ...
ADVERTISEMENT
You are currently viewing ਗਲੋਬਲ ਹੈਡ ਲਾਈਨ ਦੇ ਪੱਤਰਕਾਰ ਜਸਬੀਰ ਬਬਲੂ ਜਰਨਲਿਸਟ ਐਸ਼ੋਸੀਏਸ਼ਨ ਵਿਚ ਸ਼ਾਮਿਲ

ਗਲੋਬਲ ਹੈਡ ਲਾਈਨ ਦੇ ਪੱਤਰਕਾਰ ਜਸਬੀਰ ਬਬਲੂ ਜਰਨਲਿਸਟ ਐਸ਼ੋਸੀਏਸ਼ਨ ਵਿਚ ਸ਼ਾਮਿਲ

ਗਲੋਬਲ ਹੈਡ ਲਾਈਨ ਦੇ ਪੱਤਰਕਾਰ ਜਸਬੀਰ ਬਬਲੂ ਜਰਨਲਿਸਟ ਐਸ਼ੋਸੀਏਸ਼ਨ ਵਿਚ ਸ਼ਾਮਿਲ

ਪਿਛਲੇ 11 ਸਾਲਾਂ ਤੋਂ ਪੱਤਰਕਾਰਾਂ ਦੇ ਹੱਕਾਂ ਲਈ ਅਵਾਜ ਚੁੱਕਣ ਵਾਲੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂੁਰਾਲਾ ਨੇ ਵਿਸ਼ੇਸ ਤੌਰ ’ਤੇ ਕੀਤੀ ਸ਼ਿਰਕਤ

ਬਟਾਲਾ, 16 ਜੂਨ (ਅਵਿਨਾਸ਼ ਸ਼ਰਮਾ) : ਜਰਨਲਿਸਟ ਐਸੋਸੀਏਸਨ ਰਜਿ. ਪੰਜਾਬ ਵਲੋ ਜਿਲਾ ਪ੍ਰਧਾਨ ਅਜ਼ਾਦ ਸ਼ਰਮਾ ਅਤੇ ਜਿਲ੍ਹਾ ਪੀ. ਆਰ. ਓ .ਈਸੂ ਰਾਂਚਲ ਦੀ ਅਗਵਾਈ ਵਿੱਚ ਇੱਕ ਵਿਸ਼ੇਸ ਮੀਟਿੰਗ ਸਥਾਨਕ ਅਲੀਵਾਲ ਰੋਡ ਵਿਖੇ ਕੀਤੀ ਗਈ ਜਿਸ ਵਿੱਚ ਜਰਨਲਿਸਟ ਐਸ਼ੋਸੀਏਸਨ ਦੀਆਂ ਨੀਤੀਆਂ ਤੋ ਪ੍ਰਭਾਵਿਤ ਹੋ ਕੇ ਗਲੋਬਲ ਹੈਡ ਲਾਈਨ ਦੇ ਪੱਤਰਕਾਰ ਜਸਬੀਰ ਸਿੰਘ ਬਬਲੂ ਨੇ ਜਰਨਲਿਸਟ ਐਸ਼ੋਸੀਏਸਨ ਨੂੰ ਹਰ ਪੱਖੋਂ ਸਮਰਥਨ ਦੇਣ ਦਾ ਫੈਸਲਾ ਕਰਦੇ ਹੋਏ ਯੂਨੀਅਨ ਦਾ ਪੱਲਾ ਫੜਿਆ। ਇਸ ਮੌਕੇ ਤੇ ਜਰਨਲਿਸਟ ਐਸੋਸੀਏਸਨ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਵਿਸ਼ੇਸ ਤੌਰ ’ਤੇ ਪਹੁੰਚ ਕੇ ਪੱਤਰਕਾਰਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਨਿਰਪੱਖ ਪੱਤਰਕਾਰਤਾ ਜਾਰੀ ਰੱਖਣ ਦੀ ਗੱਲ ਕਹੀ। ਪ੍ਰਧਾਨ ਅੰਗੂਰਾਲਾ ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਉਹ ਸ਼ੀਸਾ ਹੈ ਜੋ ਪੁਲਿਸ ਅਤੇ ਪ੍ਰਸ਼ਾਸਨ ਨੂੰ ਆਪਣੀ ਜਿੰਮੇਵਾਰੀ ਤੋ ਜਗਾਉਣ ਦਾ ਕੰਮ ਕਰਦਾ ਹੈ । ਇਸ ਮੌਕੇ ’ਤੇ ਜਿਲਾ ਪ੍ਰਧਾਨ ਆਜਾਦ ਸ਼ਰਮਾ ਅਤੇ ਜਿਲਾ ਪੀ. ਆਰ. ਓ .ਈਸੂ ਰਾਂਚਲ ਨੇ ਕਿਹਾ ਕਿ ਜਰਨਲਿਸਟ ਐਸ਼ੋਸੀਏਸਨ ਹਰ ਪੱਤਰਕਾਰ ਨਾਲ ਚੱਟਾਨ ਵਾਂਗ ਖੜਦੀ ਹੈ। ਉਨ੍ਹਾਂ ਕਿਹਾ ਕਿ ਜਰਨਲਿਸਟ ਐਸੋਸੀਏਸਨ ਵੱਲੋਂ ਪੱਤਰਕਾਰਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਤੇ ਵਿਕਾਸ ਅੱਗਰਵਾਲ , ਅਰੁਣ ਸੇਖੜੀ , ਅਨਿਲ ਸਹਿਦੇਵ , ਬਲਦੇਵ ਖਾਲਸਾ , ਅਸ਼ੋਕ ਜਰੇਵਾਲ ਆਦਿ ਹਾਜਰ ਸਨ।

error: copy content is like crime its probhihated