Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ ’’ ਸਟਾਰਅੱਪ-ਮਾਸਟਰ ਯੂਅਰ ਡੈਸਟੀਨੀ’’ ਤੇ ਕੀਤਾ ਜਾ ਰਿਹਾ ਵੈਬੀਨਾਰ

ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ ’’ ਸਟਾਰਅੱਪ-ਮਾਸਟਰ ਯੂਅਰ ਡੈਸਟੀਨੀ’’ ਤੇ ਕੀਤਾ ਜਾ ਰਿਹਾ ਵੈਬੀਨਾਰ

ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ ’’ ਸਟਾਰਅੱਪ-ਮਾਸਟਰ ਯੂਅਰ ਡੈਸਟੀਨੀ’’ ਤੇ ਕੀਤਾ ਜਾ ਰਿਹਾ ਵੈਬੀਨਾਰ

ਪਠਾਨਕੋਟ 13 ਜੂਨ(ਤਰੁਣ) : ਸ੍ਰੀਮਤੀ ਡਾ. ਦੀਪਤੀ ਉੱਪਲ, ਆਈ.ਏ.ਐਸ., ਡਾਇਰੈਕਟਰ ਜਨਰਲ, ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਤੇ ਸ੍ਰੀ ਰਾਜੇਸ ਤਿ੍ਰਪਾਠੀ, ਪੀਸੀਐਸ, ਵਧੀਕ ਮਿਸਨ ਡਾਇਰੈਕਟਰ, ਡੀਈਜੀਐਸਡੀਟੀ, ਕੈਰੀਅਰ ਟਾਕ 15.06.2022 ਨੂੰ ਸਵੇਰੇ 11:00 ਵਜੇ “ਸਟਾਰਟਅੱਪ- ਮਾਸਟਰ ਯੂਅਰ ਡੈਸਟੀਨੀ” ਵਿਸੇ ਉੱਤੇ ਆਯੋਜਿਤ ਕੀਤੀ ਜਾ ਰਹੀ ਹੈ। ਮੁੱਖ ਬੁਲਾਰੇ ਸ੍ਰੀ ਹਰਦੀਪ ਸਿੰਘ, ਸੀਨੀਅਰ ਕੰਸਲਟੈਂਟ, ਇਨਵੈਸਟ ਪੰਜਾਬ ਅਤੇ ਸ੍ਰੀਮਤੀ ਪਿ੍ਰਆ ਸਿੰਘ, ਮੈਨੇਜਿੰਗ ਡਾਇਰੈਕਟਰ, ਬਲੈਕ ਆਈ ਟੈਕਨਾਲੋਜੀਜ ਪ੍ਰਾਈਵੇਟ ਲਿਮਟਿਡ ਹਨ।ਜਿਕਰਯੋਗ ਹੈ ਕਿ ਕੈਰੀਅਰ ਟਾਕ ਕਰਵਾਉਂਣ ਦਾ ਉਦੇਸ ਪੰਜਾਬ ਦੇ ਨੌਜਵਾਨਾਂ ਦੀ ਮਾਹਿਰਾਂ ਦੀ ਦਿੱਤੀ ਗਈ ਸਲਾਹ ਨਾਲ ਮਦਦ ਕਰਨਾ ਹੈ ਕਿ ਉਹ ਆਪਣੇ ਭਵਿੱਖ ਨੂੰ ਕਿਵੇਂ ਸਵਾਰ ਸਕਦੇ ਹਨ ਅਤੇ ਆਪਣੇ ਕਾਰੋਬਾਰ ਵਿੱਚ ਨਿਵੇਸ ਕਰਕੇ ਆਪਣੀ ਕਿਸਮਤ ਦਾ ਫੈਸਲਾ ਖੁਦ ਕਰ ਸਕਦੇ ਹਨ। ਕੈਰੀਅਰ ਟਾਕ ਦੇ ਮੁੱਖ ਫੋਕਸ ਖੇਤਰ ਚਾਹਵਾਨ ਉੱਦਮੀਆਂ ਨੂੰ ਆਪਣਾ ਉੱਦਮ ਕਿਵੇਂ ਸੁਰੂ ਕਰਨਾ ਹੈ ਅਤੇ ਸਰਕਾਰੀ ਸਕੀਮਾਂ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕਿਵੇਂ ਮਦਦ ਕਰ ਸਕਦੀਆਂ ਹਨ, ਇਸ ਬਾਰੇ ਜਾਗਰੂਕ ਕਰਨਾ ਹੈ। ਇਹ ਇਵੈਂਟ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਫੇਸਬੁੱਕ ਪੇਜ ਤੇ ਲਾਈਵ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਫੇਸਬੁੱਕ ਪੇਜ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ‘ਤੇ ਲਾਈਵ ਸੈਸਨ ਵਿਚ ਸਾਮਲ ਹੋ ਸਕਦੇ ਹਨ ਜਾਂ ਲਿੰਕ https://fb.me/e/3dM2obxup ਤੇ ਜਾ ਸਕਦੇ ਹਨ।