Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing BREAKING NEWS.. ਟਾਂਡਾ ਦਾ ਨੌਜਵਾਨ ਉੱਚੀ ਬਸੀ ਨਹਿਰ ਚ ਡੁੱਬਿਆ,ਭਾਲ ਜਾਰੀ

BREAKING NEWS.. ਟਾਂਡਾ ਦਾ ਨੌਜਵਾਨ ਉੱਚੀ ਬਸੀ ਨਹਿਰ ਚ ਡੁੱਬਿਆ,ਭਾਲ ਜਾਰੀ

ਟਾਂਡਾ ਦਾ ਨੌਜਵਾਨ ਉੱਚੀ ਬਸੀ ਨਹਿਰ ਚ ਡੁੱਬਿਆ,ਭਾਲ ਜਾਰੀ

ਦਸੂਹਾ / ਟਾਂਡਾ 12 ਜੂਨ (ਚੌਧਰੀ) : ਸ਼ਹਿਰ ਟਾਂਡਾ ਨਾਲ ਸਬੰਧਤ ਘੁੰਮਣ ਗਏ ਦੋ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਐਤਵਾਰ ਸ਼ਾਮ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੀ ਉੱਚੀ ਬਸੀ ਨਹਿਰ ਵਿੱਚ ਅਚਾਨਕ ਪੈਰ ਫਿਸਲਣ ਕਰਕੇ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਜਿਸਦੀ ਦੇਰ ਸ਼ਾਮ ਤੱਕ ਭਾਲ ਕੀਤੀ ਪਰ ਉਹ ਨਾ ਮਿਲਿਆ । ਡੁੱਬਣ ਵਾਲੇ ਨੌਜਵਾਨ ਦੀ ਪਛਾਣ ਅਵਤਾਰ ਸਿੰਘ ਸੰਨੀ ਪੁੱਤਰ ਸੁਖਦੇਵ ਸਿੰਘ ਵਾਰਡ ਨੰਬਰ 2 ਉੜਮੁੜ ਟਾਂਡਾ ਵਜੋਂ ਹੋਈ ਹੈ । ਮਿਲੀ ਜਾਣਕਾਰੀ ਅਨੁਸਾਰ ਐਤਵਾਰ ਸ਼ਾਮ ਵਕਤ ਕਰੀਬ 4 ਵਜੇ ਅਵਤਾਰ ਸੰਨੀ ਆਪਣੇ ਦੋਸਤ ਕੇਤਨ ਖੋਸਲਾ ਵਾਸੀ ਟਾਂਡਾ ਨਾਲ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੀ ਉੱਚੀ ਬਸੀ ਨਹਿਰ ਨੇੜੇ ਘੁੰਮਣ ਵਾਸਤੇ ਗਏ ਸਨ ਕਿ ਇਸ ਦੌਰਾਨ ਸੰਨੀ ਦਾ ਪੈਰ ਫਿਸਲ ਗਿਆ ਤੇ ਉਹ ਨਹਿਰ ਵਿੱਚ ਜਾ ਡਿਗਿਆ । ਸੰਨੀ ਦੇ ਦੋਸਤ ਕੇਤਨ ਨੇ ਉਸਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ । ਕੇਤਨ ਵਲੋਂ ਸੂਚਨਾ ਦੇਣ ਤੇ ਸੰਨੀ ਦੇ ਪਰਿਵਾਰਕ ਮੈਂਬਰ ਕੌਸਲਰ ਗੁਰਸੇਵਕ ਮਾਰਸ਼ਲ ਟਾਂਡਾ ਸਮੇਤ ਘਟਨਾ ਸਥਾਨ ਤੇ ਪੁੱਜੇ ਤੇ ਇਸਦੀ ਸੂਚਨਾ ਦਸੂਹਾ ਪੁਲਿਸ ਨੂੰ ਦਿੱਤੀ । ਸੂਚਨਾ ਮਿਲਣ ਤੇ ਦਸੂਹਾ ਪੁਲਿਸ ਮੌਕੇ ਤੇ ਪਹੁੰਚੀ ਤੇ ਸੰਨੀ ਦੀ ਬਹੁਤ ਭਾਲ ਕੀਤੀ , ਪਰ ਪਾਣੀ ਦਾ ਤੇਜ ਬਹਾਅ ਤੇ ਡੂੰਘੇ ਹੋਣ ਕਾਰਨ ਸੰਨੀ ਦਾ ਕੋਈ ਸੁਰਾਗ ਨਾ ਮਿਲਿਆ । ਪ੍ਰਸ਼ਾਸਨ ਵਲੋਂ ਲਗਾਤਾਰ ਭਾਲ ਜਾਰੀ ਹੈ ।

ਫੋਟੋ ਕੈਪਸ਼ਨ : ਅਵਤਾਰ ਸਿੰਘ ਸੰਨੀ