Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਬਮਿਆਲ ਸੈਕਟਰ ਵਿਚ ਚਲ ਰਹੇ ਚਿੱਟੇ ਦੇ ਕਾਰੋਬਾਰ ਉੱਤੇ ਜਲਦੀ ਪਾਈ ਜਾਵੇਗੀ ਠੱਲ : ਲਾਲ ਚੰਦ ਕਟਾਰੂਚੱਕ 

ਬਮਿਆਲ ਸੈਕਟਰ ਵਿਚ ਚਲ ਰਹੇ ਚਿੱਟੇ ਦੇ ਕਾਰੋਬਾਰ ਉੱਤੇ ਜਲਦੀ ਪਾਈ ਜਾਵੇਗੀ ਠੱਲ : ਲਾਲ ਚੰਦ ਕਟਾਰੂਚੱਕ 

ਬਮਿਆਲ ਸੈਕਟਰ ਵਿਚ ਚਲ ਰਹੇ ਚਿੱਟੇ ਦੇ ਕਾਰੋਬਾਰ ਉੱਤੇ ਜਲਦੀ ਪਾਈ ਜਾਵੇਗੀ ਠੱਲ : ਲਾਲ ਚੰਦ ਕਟਾਰੂਚੱਕ 

ਕੈਬਨਿਟ ਮੰਤਰੀ ਵਲ਼ੋਂ ਕੀਤੀ ਗਈ ਸਰਹੱਦੀ ਖੇਤਰ ਵਿਚ ਦਰਿਆ ਦੇ ਸਪਰ ਬਣਨ ਦੇ ਕੰਮ ਦੀ ਸ਼ੁਰੂਆਤ

ਪਠਾਨਕੋਟ 11 ਜੂਨ(ਅਵਿਨਾਸ਼ ਸ਼ਰਮਾ ) : ਸਰਹੱਦੀ ਖੇਤਰ ਬਮਿਆਲ ਵਿਚ ਵਿਕ ਰਹੇ ਚਿੱਟੇ ਉੱਤੇ ਜਲਦੀ ਹੀ ਠੱਲ ਪਾਈ ਜਾਵੇਗੀ ।ਇਹ ਵਿਚਾਰ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਵਲ਼ੋਂ ਅੱਜ ਸਰਹੱਦੀ ਖੇਤਰ ਬਮਿਆਲ ਨਜਦੀਕ ਉੱਝ ਦਰਿਆ ਵਿਚ ਇਕ ਸਪਰ ਦੇ ਕੰਮ ਦੇ ਉਦਘਾਟਨ ਦੌਰਾਨ ਪ੍ਰੈਸ ਵਾਰਤਾ ਦੌਰਾਨ ਕਹੇ।ਉਹਨਾਂ ਕਿਹਾ ਕਿ ਚਿੱਟਾ ਇਕ ਕੋਹੜ ਦੀ ਤਰਾਂ ਹੈ ਜੋ ਪੰਜਾਬ ਵਿਚ ਨੌਜਵਾਨਾਂ ਵਿਚ ਫੈਲ ਰਿਹਾ ਹੈ।ਉਹਨਾਂ ਕਿਹਾ ਕਿ ਮੈਂ ਆਪਣੇ ਅਧਿਕਾਰੀਆਂ ਨੂੰ ਸਖਤੀ ਨਾਲ ਹੁਕਮ ਦਿੱਤੇ ਹਨ ।ਉਹ ਇਸ ਵਿਸ਼ੇ ਉੱਤੇ ਤੁਰੰਤ ਕੋਈ ਵੱਡੀ ਕਾਰਵਾਈ ਕਰਨਗੇ ਜਿੱਸਦੇ ਨਤੀਜੇ ਜਲਦੀ ਹੀ ਮਿਲਣਗੇ।
ਇਸ ਮੌਕੇ ਉੱਤੇ ਕਬਿਨੇਟ ਮੰਤਰੀ ਲਾਲ ਚੰਦ ਵਲ਼ੋਂ ਉੱਝ ਦਰਿਆ ਦੇ ਕਿਨਾਰੇ ਬਸ ਰਹੇ ਪਿੰਡ ਸਮਰਾਲਾ ਵਿਖੇ ਹੜ ਤੋਂ ਬਚਾਉਣ ਲਈ 50 ਲਖ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਸਪਰ ਦੇ ਕੰਮ ਦਾ ਉਦਘਾਟਨ ਕੀਤਾ ਗਿਆ ।ਇਸ ਮੌਕੇ ਉੱਤੇ ਲਾਲ ਚੰਦ ਨੇ ਕਿਹਾ ਕਿ ਇਸ ਪਿੰਡ ਦੀ ਸਮੱਸਿਆ ਸਰਕਾਰ ਬਣਨ ਤੋਂ ਪਹਿਲਾਂ ਮੇਰੇ ਧਿਆਨ ਵਿਚ ਸੀ । ਜਿੱਸਦੇ ਚਲਦੇ ਇਸ ਪਿੰਡ ਦੀ ਸਮੱਸਿਆ ਦਰਿਆ ਵਿਚ ਆਉਣ ਵਾਲੇ ਹੜ ਦੀ ਸੀ ।ਜਿਸਦਾ ਹਲ ਕਰਦੇ ਹੋਏ 50 ਲਖ ਰੁਪਏ ਦੀ ਲਾਗਤ ਨਾਲ ਸਪਰ ਬੰਨ ਕੇ ਦਰਿਆ ਦਾ ਬਹਾਵ ਮੋੜਿਆ ਜਾਵੇਗਾ ।ਉਹਨਾਂ ਕਿਹਾ ਕਿ ਸਰਹੱਦੀ ਇਲਾਕੇ ਦੇ ਹਰ ਹਰ ਪਿੰਡ ਦੀ ਸਮੱਸਿਆ ਬਾਰੇ ਮੇਨੂ ਜਾਣਕਾਰੀ ਹੈ ।ਹੋਲੀ ਹੋਲੀ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।ਇਸ ਮੌਕੇ ਤੇ ਬਲੋਕ ਪ੍ਰਧਾਨ ਕੁਲਵੰਤ ਸਿੰਘ,ਲਾਡੀ ਕੁਮਾਰ, ਮਾਸਟਰ ਹਾਜਰੀ ਲਾਲ ,ਰਮਨ ਕੁਮਾਰ,ਰਾਹੁਲ ਸਿੰਘ,ਰਾਜੇਸ਼ ਮਹਾਜ਼ਨ ਆਦਿ ਉਪਸਥਿਤ ਹੋਏ।
ਫੋਟੋ : ਉੱਝ ਦਰਿਆ ਵਿਚ ਚਲ ਰਹੇ ਕਮ ਦਾ ਜਾਇਜ਼ਾ ਲੈਂਦੇ ਹੋਏ ਲਾਲ ਚੰਦ ਕਟਾਰੂਚੱਕ