Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਪੀ ਐੱਚ ਸੀ ਭੂੰਗਾ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ 

ਪੀ ਐੱਚ ਸੀ ਭੂੰਗਾ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ 

ਪੀ ਐੱਚ ਸੀ ਭੂੰਗਾ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ 

ਗੜ੍ਹਦੀਵਾਲਾ 31 ਮਈ (ਚੌਧਰੀ ) : ਪੰਜਾਬ ਸਰਕਾਰ ਅਤੇ ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਪੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਤੰਬਾਕੂ ਰਹਿਤ ਜਾਗਰੂਕਤਾ ਦਿਵਸ ਮਨਾਇਆ ਗਿਆ।

ਇਸ ਮੌਕੇ ਡਾ. ਜਤਿੰਦਰ ਭਾਟੀਆ ਨੇ ਪੀ.ਐਚ.ਸੀ. ਪਹੁੰਚੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੰਬਾਕੂ ਸੇਵਨ ਸਮਾਜ ਵਿੱਚ ਇਕ ਬਹੁਤ ਕੌੜੀ ਕੁਰੀਤੀ ਹੈ, ਜਿਸਨੇ ਵਿਅਕਤੀ ਅਤੇ ਸਮਾਜ ਤੇ ਬਹੁਤ ਭਿਆਨਕ ਪ੍ਰਭਾਵ ਹਨ। ਉਹਨਾਂ ਦੇ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਮੂੰਹ ਦਾ ਕੈਂਸਰ,ਗਲੇ ਦਾ ਕੈਂਸਰ,ਫੇਫੜੇ ਦਾ ਕੈਂਸਰ, ਟੀ.ਬੀ,ਸ਼ਾਹ ਪ੍ਰਣਾਲੀ ਦਾ ਕੈਂਸਰ ਅਤੇ ਦਿਲ ਦੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ। ਜੋ ਕਿ ਮੌਤ ਦਾ ਇੱਕ ਵੱਡਾ ਕਾਰਣ ਬਣਦੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਇਸ ਭਿਆਨਕ ਬੁਰਾਈ ਨੂੰ ਸਮਾਜ ਵਿਚ ਖ਼ਤਮ ਕਰਨ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ।ਤੰਬਾਕੂ ਸੇਵਨ ਵਾਲੇ ਵਿਅਕਤੀ ਆਪਣੀ ਦ੍ਰਿੜ ਇਸ ਸ਼ਕਤੀ ਅਤੇ ਸੰਕਲਪ ਨਾਲ ਇਸ ਮਾੜੀ ਆਦਤ ਤੋਂ ਛੁੱਟਕਾਰਾ ਪਾ ਸਕਦਾ ਹੈ।

ਇਸ ਮੌਕੇ ਡਾ. ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਦੁਆਰਾ ਇਸ ਬੁਰਾਈ ਨੂੰ ਖ਼ਤਨ ਕਰਨ ਲਈ ਵੱਖ-ਵੱਖ ਕਾਨੂੰਨ ਬਣਾਏ ਗਏ ਹਨ। ਜਿਸ ਵਿਚ ਸਕੂਲ ਤੋਂ 100 ਮੀਟਰ ਦੇ ਘੇਰੇ ਵਿੱਚ ਵੇਚਣ ਅਤੇ ਸੇਵਨ ਦੀ ਮਨਾਹੀ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਪਦਾਰਥ ਵੇਚਣ ਅਤੇ ਖਰੀਦਣ ਦੀ ਮਨਾਹੀ ਅਤੇ ਜਨਤਕ ਥਾਵਾਂ ਦੇ ਸੇਵਨ ਤੋਂ ਰੋਕ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਮਿਲਕੇ ਇਸ ਨਾਮੁਰਾਦ ਬੁਰਾਈ ਨੂੰ ਸਮਾਜ ਤੋਂ ਬਾਹਰ ਕੱਢਣ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਡਾ. ਹਰਸੀਪ ਸਿੰਘ, ਜਸਤਿੰਦਰ ਸਿੰਘ ਬੀ.ਈ.ਈ,ਅਮਿਤ ਸ਼ਰਮਾ,ਉਮੇਸ਼ ਸ਼ਰਮਾ,ਜਤਿੰਦਰ ਸ਼ਰਮਾ,ਸਰਤਾਜ ਸਿੰਘ,ਕਰਮਜੀਤ ਸਿੰਘ,ਅਰਪਿੰਦਰ ਸਿੰਘ, ਰਵਿ ਕੁਮਾਰ, ਕੁਲਵਿੰਦਰ ਕੌਰ, ਅਤੇ ਆਮ ਲੋਕ ਹਾਜ਼ਰ ਹਨ।

error: copy content is like crime its probhihated