Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਗੈਰ ਕਾਨੂੰਨੀ ਨਸ਼ਾ ਕੇਂਦਰ ਚਲਾਉਣ ਵਾਲੇ ਤਿੰਨ ਕਾਬੂ

ਗੈਰ ਕਾਨੂੰਨੀ ਨਸ਼ਾ ਕੇਂਦਰ ਚਲਾਉਣ ਵਾਲੇ ਤਿੰਨ ਕਾਬੂ

ਨਵਾਂਸ਼ਹਿਰ, 20 ਅਪ੍ਰੈਲ (ਐਸਕੇ ਜੋਸ਼ੀ)

: ਗੈਰ ਕਾਨੂੰਨੀ ਨਸ਼ਾ ਕੇਂਦਰ ਚਲਾਉਣ ਵਾਲੇ ਤਿੰਨ ਨੌਜਵਾਨਾਂ ਨੂੰ ਨਵਾਂਸ਼ਹਿਰ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਜਸਤੇਜ ਸਿੰਘ ਪੁੱਤਰ ਅਮ੍ਰਿਤਪਾਲ ਸਿੰਘ ਵਾਸੀ ਕਮਲ ਕਲੋਨੀ ਸਮਰਾਲਾ ਥਾਣਾ ਸਮਰਾਲਾ ਜਿਲਾ ਲੁਧਿਆਣਾ,ਜਤਿੰਦਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਭੂਖੜੀ ਕਲਾਂ ਥਾਣਾ ਜਮਾਲਪੁਰ ਲੁਧਿਆਣਾ ਤੇ ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲੱਖਾ ਥਾਣਾ ਸਦਰ ਰਾਏਕੋਟ ਜਿਲਾ ਲੁਧਿਆਣਾ ਵਜੋਂ ਹੋਈ ਹੈ।

ਮਾਨਯੋਗ ਐੱਸ.ਐੱਸ.ਪੀ ਸਾਹਿਬ ਸ਼੍ਰੀ ਮਹਿਤਾਬ ਸਿੰਘ ਆਈ ਪੀ ਐਸ,ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ, ਮਿਸ ਮਾਧਵੀ ਸ਼ਰਮਾ ਪੀਪੀਐਸ , ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਂਸ਼ਹਿਰ ਦੀ ਰਹਿਨੁਮਾਈ ਹੇਠ ਮਾੜੇ ਅਨੁਸਾਰ ਖਿਲਾਫ ਛੇੜੀ ਮੁਹਿਮ ਤਹਿਤ ਮੁੱਖ ਅਫਸਰ ਥਾਣਾ ਔੜ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕੱਲ੍ਹ ਮਿਤੀ 19-04-2024 ਨੂੰ ਇੱਕ ਮੁੱਖਬਰ ਖਾਸ ਨੇ ਏ ਐਸ ਆਈ ਮਨੋਹਰ ਲਾਲ ਸਮੇਤ ਪੁਲ਼ੀਸ ਪਾਰਟੀ ਪਾਸ ਹਾਜਰ ਆ ਕੇ ਇਤਲਾਹ ਦਿੱਤੀ ਕਿ ਜਸਤੇਜ ਸਿੰਘ ਪੁੱਤਰ ਅਮ੍ਰਿਤਪਾਲ ਸਿੰਘ ਵਾਸੀ ਕਮਲ ਕਲੋਨੀ ਸਮਰਾਲਾ ਥਾਣਾ ਸਮਰਾਲਾ ਜਿਲਾ ਲੁਧਿਆਣਾ, ਜਤਿੰਦਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਭੂਖੜੀ ਕਲਾਂ ਥਾਣਾ ਜਮਾਲਪੁਰ ਲੁਧਿਆਣਾ, ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲੱਖਾ ਥਾਣਾ ਸਦਰ ਰਾਏਕੋਟ ਜਿਲਾ ਲੁਧਿਆਣਾ ਹਮਸਲਾਹ ਹੋਕੇ ਪਿੰਡ ਉੜਾਪੜ ਦੇ ਡਰੇਨਵਾਲੀ ਸੜਕ ਉੜਾਪੜ ਪਰ ਸਥਿਤ ਬਿਲਡਿੰਗ ਵਿੱਚ ਸਾਈ ਵੈਲਫੇਅਰ ਸੁਸਾਇਟੀ ਦੀ ਆੜ ਵਿੱਚ ਗੈਰਕਾਨੂੰਨੀ ਨਸ਼ਾ ਛੁਡਾਉ ਕੇਂਦਰ ਚਲਾ ਰਹੇ ਹਨ। ਜਿਥੇ ਇਹਨਾ ਨੇ ਕਾਫੀ ਨੋਜਵਾਨ ਲੜਕਿਆ ਕਰੀਬ 2/3 ਮਹੀਨਿਆ ਤੋਂ ਗੈਰ ਕਾਨੂੰਨੀ ਢੰਗ ਨਾਲ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਿਆ ਹੋਇਆ ਹੈ, ਜੋ ਉਕਤ ਵਿਅਕਤੀ ਇਹਨਾਂ ਪੀੜਤ ਨੋਜਵਾਨਾਂ ਦੇ ਘਰਦਿਆ ਤੋਂ ਇੱਕ ਮਹੀਨੇ ਦੀ ਫੀਸ 10 ਤੋਂ 12 ਹਜਾਰ ਰੁਪਏ ਵਾਸੂਲ ਕਰਦੇ ਹਨ। ਜੋ ਇਹਨਾ ਉਕਤ ਵਿਅਕਤੀਆਂ ਕੋਲ ਸਿਹਤ ਵਿਭਾਗ ਵਲੋਂ ਕੋਈ ਵੀ ਲਾਈਸੈਂਸ ਹਾਸਲ ਨਹੀਂ ਹੈ, ਮੌਕਾ ਪਰ ਪੁਲੀਸ ਪਾਰਟੀ ਵੱਲੋਂ ਜੱਦ ਰੇਡ ਕੀਤਾ ਗਿਆ ਅਤੇ ਬਿਲਡਿੰਗ ਦੀ ਤਲਾਸੀ ਕੀਤੀ ਗਈ ਜੋ ਇੱਕ ਹਾਲ ਵਿਚ ਕਾਫੀ ਨੌਜਵਾਨ ਮੌਜੂਦ ਸਨ ਜਿਹਨਾਂ ਨੂੰ ਹਾਲ ਵਿੱਚ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਹੋਇਆ ਸੀ ਜੋ ਹਿਰਾਸਤ ਵਿੱਚ ਰੱਖੇ ਨੌਜਵਾਨਾ ਦੀ ਗਿਣਤੀ ਕਰਨ ਤੇ 68 ਨੌਜਵਾਨ ਹੋਏ। ਜਿਸਤੇ ਸਿਵਲ ਸਰਜਨ ਸਾਹਿਬ ਜਿਲਾ ਸ਼ਹੀਦ ਭਗਤ ਸਿੰਘ ਜੀ ਵੱਲੋ ਇੱਕ ਗਠਿਤ ਕਮੇਟੀ ਵੱਲੋ ਮੌਕਾ ਪਰ ਪੁੱਜ ਕੇ ਇੰਨਸਪੈਕਸ਼ਨ ਕੀਤੀ ਗਈ। ਟੀਮ ਵੱਲੋਂ ਦਿੱਤੀ ਗਈ ਇੰਨਸਪੈਕਸਨ ਰਿਪੋਰਟ ਦੇ ਅਧਾਰ ਅਤੇ ਮੁਖਬਰ ਖਾਸ ਦੀ ਇਤਲਾਹ ਤੇ ਜੁਰਮ 420, 344,IPC & 22-61-85 NDPS ACT ਤਹਿਤ ਮੁਕੱਦਮਾ ਥਾਣਾ ਔੜ ਵਿਖੇ ਦਰਜ ਕੀਤਾ ਗਿਆ।