Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਭਗਵਾਨ ਪਰਸ਼ੂਰਾਮ ਦੀ ਜਨਮ ਸਥਲੀ ਰਕਾਸਣ ਨੂੰ ਵਿਰਾਸਤੀ ਦਰਜਾ ਦੇਣ ਦੀ ਮੰਗ ਨੂੰਜ ਸਰਕਾਰ ਪੱਧਰ ’ਤੇ ਵਿਚਾਰਿਆ ਜਾਵੇਗਾ : ਬ੍ਰਮ ਸ਼ੰਕਰ ਜਿੰਪਾ

ਭਗਵਾਨ ਪਰਸ਼ੂਰਾਮ ਦੀ ਜਨਮ ਸਥਲੀ ਰਕਾਸਣ ਨੂੰ ਵਿਰਾਸਤੀ ਦਰਜਾ ਦੇਣ ਦੀ ਮੰਗ ਨੂੰਜ ਸਰਕਾਰ ਪੱਧਰ ’ਤੇ ਵਿਚਾਰਿਆ ਜਾਵੇਗਾ : ਬ੍ਰਮ ਸ਼ੰਕਰ ਜਿੰਪਾ

ਭਗਵਾਨ ਪਰਸ਼ੂਰਾਮ ਦੀ ਜਨਮ ਸਥਲੀ ਰਕਾਸਣ ਨੂੰ ਵਿਰਾਸਤੀ ਦਰਜਾ ਦੇਣ ਦੀ ਮੰਗ ਨੂੰਜ ਸਰਕਾਰ ਪੱਧਰ ’ਤੇ ਵਿਚਾਰਿਆ ਜਾਵੇਗਾ-ਬ੍ਰਮ ਸ਼ੰਕਰ ਜਿੰਪਾ

ਜਨਮ ਸਥਾਨ ਰਕਾਸਣ ਵਾਂਗ ਤਪ ਸਥਾਨ ਖਾਟੀ ਦੇ ਵਿਕਾਸ ਕਾਰਜ ਜਲਦ ਸ਼ੁਰੂੂ ਕਰਵਾਉਣ ਦਾ ਭਰੋਸਾ

ਭਗਵੰਤ ਮਾਨ ਸਰਕਾਰ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਵਚਨਬੱਧ

ਭਗਵਾਨ ਪਰਸ਼ੂ ਰਾਮ ਪਾਰਕ ਕੀਤੀ ਲੋਕ ਅਰਪਣ

ਨਵਾਂਸ਼ਹਿਰ,(ਜਤਿੰਦਰ ਪਾਲ ਸਿੰਘ ਕਲੇਰ ) : ਪੰਜਾਬ ਦੇ ਮਾਲ ਤੇ ਮੁੜ ਵਸੇਬਾ, ਕੁਦਰਤੀ ਆਫ਼ਤ ਪ੍ਰਬੰਧਨ, ਜਲ ਵਸੀਲੇ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਨੇ ਅੱਜ ਨਵਾਂਸ਼ਹਿਰ ਨੇੜੇ ਪਿੰਡ ਰਕਾਸਣ ਵਿਖੇ ਭਗਵਾਨ ਪਰਸ਼ੂਰਾਮ ਦੀ ਜਨਮ ਸਥਲੀ ਅਤੇ ਉਨ੍ਹਾਂ ਦੀ ਮਾਤਾ ਰੇਣੂਕਾ ਮਾਤਾ ਦੇ ਤਪ ਅਸਥਾਨ ’ਤੇ ਨਤਮਸਤਕ ਹੋਏ। ਉਨ੍ਹਾਂ ਇਸ ਮੌਕੇ ਭਗਵਾਨ ਪਰਸ਼ੂਰਾਮ ਨੂੰ ਮਹਾਨ ਤਿਆਗੀ ਅਤੇ ਤਪੱਸਵੀ ਕਰਾਰ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਰਕਾਸਣ ਨੂੰ ਵਿਰਾਸਤੀ ਦਰਜਾ ਦੇਣ ਦੀ ਮੰਗ ਨੂੰ ਪੁਰਾਤਤਵ ਮਾਹਰਾਂ ਦੇ ਪੱਧਰ ’ਤੇ ਵਿਚਾਰੇਗੀ ਤਾਂ ਜੋ ਪੁਰਤਾਨ ਦਸਤਾਵੇਜ਼ੀ ਪ੍ਰਮਾਣਾਂ ਦੇ ਆਧਾਰ ’ਤੇ ਇਸ ਪਵਿੱਤਰ ਸਥਾਨ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਮਿਲ ਸਕੇ।
ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਦੇ ਤਿਆਗ ਦਾ ਅਨੁਮਾਨ ਇਸ ਇਤਿਹਾਸਕ ਪ੍ਰਮਾਣ ਤੋਂ ਲਾਇਆ ਜਾ ਸਕਦਾ ਹੈ, ਜਿਨ੍ਹਾਂ 21 ਵਾਰ ਇਸ ਧਰਤੀ ਨੂੰ ਜਿੱਤ ਕੇ, ਨਿਆਪਸੰਦ ਰਾਜਿਆਂ ਦੇ ਹੱਥ ਵਿੱਚ ਸਾਸ਼ਨ ਦਿੱਤਾ। ਉਨ੍ਹਾਂ ਕਿਹਾ ਕਿ ਬ੍ਰਾਹਮਣ ਸਮਾਜ, ਆਪਸੀ ਭਾਈਚਾਰੇ ਤੇ ਮਾਨਵਤਾ ਦਾ ਸੰਦੇਸ਼ ਦੇਣ ਵਾਲਾ ਸਮਾਜ ਹੈ, ਜਿਸ ਨੇ ਸ਼ਸਤਰ ਤੇੇ ਸਾਸ਼ਤਰ ਵਿਦਿਆ ਦਾ ਦਾਨ ਵੰਡਿਆ ਅਤੇ ਸਨਾਤਮ ਧਰਮ ਜਿਸ ਨੂੰ ਕਿ ਮਾਨਵਤਾ ਦਾ ਧਰਮ ਕਿਹਾ ਜਾਂਦਾ ਹੈ, ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਭਗਵਾਨ ਪਰਸ਼ੂ ਰਾਮ ਦੀ ਜੈਅੰਤੀ ਨੂੰ ਸਮਰਪਿਤ ਇਹ ਸਮਾਗਮ ਕਰਵਾਉਣ ਲਈ ਬ੍ਰਾਹਮਣ ਸਭਾ ਪੰਜਾਬ ਅਤੇ ਇਸ ਸਥਾਨ ਦਾ ਪ੍ਰਬੰਧ ਸੰਭਾਲ ਰਹੀ ਭਗਵਾਨ ਪਰਸ਼ੂਰਾਮ ਵੈਲਫ਼ੇਅਰ ਐਸੋਸੀਏਸ਼ਨ ਅਤੇ ਪਿੰਡ ਦੀ ਪੰਚਾਇਤ ਅਤੇ ਲੋਕਾਂ ਵੱਲੋਂ ਦਿਖਾਈ ਭਾਈਚਾਰਕ ਸਾਂਝ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਇਸ ਸਥਾਨ ਦੇ ਚਹੁੰਮੁਖੀ ਵਿਕਾਸ ਲਈ ਆਪਣਾ ਬਣਦਾ ਯੋਗਦਾਨ ਪਾਏਗੀ।
ਉਨ੍ਹਾਂ ਨੇ ਪ੍ਰਬੰਧਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਸ ਸਥਾਨ ਦੇ ਵਿਕਾਸ ਲਈ 75 ਲੱਖ ਰੁਪਏ ਜਾਰੀ ਕਰਨ ਦੀ ਤਰਜ਼ ’ਤੇ, ਭਗਵਾਨ ਪਰਸ਼ੂਰਾਮ ਦੇ ਫ਼ਗਵਾੜਾ ਨੇੜੇ ਸਥਿਤ ਤਪ ਸਥਾਨ ਖਾਟੀ ਲਈ ਜਾਰੀ 9.25 ਕਰੋੜ ਦੇ ਵਿਕਾਸ ਕਾਰਜ ਜਲਦ ਸ਼ੁਰੂ ਕਰਵਾਉਣ ਦੀ ਮੰਗ ’ਤੇ ਜਲਦ ਅਮਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਹਰ ਧਰਮ ਤੇ ਵਰਗ ਦਾ ਸਤਿਕਾਰ ਕਰਦੀ ਹੈ ਅਤੇ ਉਹ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਖਾਟੀ ਦੇ ਵਿਕਾਸ ਕਾਰਜ ਵੀ ਜਲਦ ਸ਼ੁਰੂ ਕਰਵਾਉਣਗੇ। ਉਨ੍ਹਾਂ ਨੇ ਇਸ ਮੌਕੇ ਆਪਣੀ ਤਰਫ਼ੋਂ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰਦਿਆਂ ਪ੍ਰਬੰਧਕਾਂ ਨੂੰ ਇਸ ਇਤਿਹਾਸਕ ਸਥਾਨ ਦੇ ਯੋਜਨਾਬੱਧ ਵਿਕਾਸ ਲਈ ਦੀਰਘਕਾਲੀ ਯੋਜਨਾ ਉਲੀਕ ਕੇ, ਉਸ ’ਤੇ ਕੰਮ ਕਰਨ ਲਈ ਕਿਹਾ।
ਮਾਲ ਤੇ ਮੁੜ ਵਸੇਬਾ ਮੰਤਰੀ ਸ੍ਰੀ ਬ੍ਰਮ ਸ਼ੰਕਰ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਅਤੇ ਇੱਥੋਂ ਦੇ ਬਾਸ਼ਿੰਦਿਆਂ ਦੀ ਭਲਾਈ ਲਈ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਹਰ ਆਸ ਅਤੇ ਸਧਰ ਨੂੰ ਸਰਕਾਰ ਵੱਲੋਂ ਇਮਾਨਦਾਰੀ ਅਤੇ ਤਨਦੇਹੀ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਪੰਜਾਬ ਨੂੰ ਮੁੜ ਤੋਂ ਹਸਦਾ-ਵਸਦਾ ਰੰਗਲਾ ਪੰਜਾਬ ਤੇ ਖੁਸ਼ਹਾਲ ਸੂਬਾ ਬਣਾਉਣ ਦਾ ਕੀਤਾ ਵਾਅਦਾ ਪੂਰਾ ਕਰਨ ਲਈ ਜੀਅ ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਐਮ ਐਲ ਏ ਜੈ ਕਿਸ਼ਨ ਰੌੜੀ ਨੇ ਇਸ ਮੌਕੇ ਆਪਣੇ ਸੰਖੇਪ ਸੰਬੋਧਨ ਵਿੱਚ ਇਸ ਪਵਿੱਤਰ ਸਥਾਨ ਦੀ ਮਾਨਤਾ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਇਸ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ।
ਸੀਨੀਅਰ ਆਪ ਆਗੂ ਲਲਿਤ ਮੋਹਨ ਪਾਠਕ ਨੇ ਇਸ ਮੌਕੇ ਕੈਬਿਨਟ ਮੰਤਰੀ ਵੱਲੋਂ ਲੋਕ ਅਰਪਣ ਕੀਤੀ ਗਈ ਭਗਵਾਨ ਪਰਸ਼ੂਰਾਮ ਪਾਰਕ ਨੂੰ ਮਹਿਜ਼ 15 ਦਿਨਾਂ ਵਿੱਚ ਤਿਆਰ ਕਰਨ ਲਈ ਗ੍ਰਾਮ ਪੰਚਾਇਤ, ਪਿੰਡ ਦੇ ਲੋਕਾਂ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵੱਲੋਂ ਦਿੱਤੇ ਗਏ ਯੋਗਦਾਨ ਦਾ ਧੰਨਵਾਦ ਕਰਦਿਆਂ, ਭਰੋਸਾ ਦਿਵਾਇਆ ਗਿਆ ਕਿ ਇਸ ਸਥਾਨ ਨੂੰ ਵਿਰਾਸਤੀ ਸਥਾਨ ਦਾ ਦਰਜਾ ਦੇਣ ਲਈ ਉਹ ਕੈਬਿਨਟ ਮੰਤਰੀ ਸ੍ਰੀ ਜਿੰਪਾ ਨਾਲ ਮਿਲ ਕੇ ਯਤਨ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸਥਾਨ ਨੂੰ ਆਉਂਦੀ ਸੜ੍ਹਕ ਨੂੰ ਵੀ ਚੌੜਾ ਕਰਨ ਅਤੇ ਭਗਵਾਨ ਪਰਸ਼ੂਰਾਮ ਨਾਲ ਸਬੰਧਤ ਛੱਪੜੀ ਨੂੰ ਜੀਵੰਤ ਰੂਪ ਦੇਣ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਵੇਗੀ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਰੇਣੂਕਾ ਮਾਤਾ ਮੰਦਰ ਲਈ ਥਾਂ ਦੇਣ ਵਾਲੇ ਪਿੰਡ ਦੇ ਦਾਨੀ ਸ਼ਰਧਾਲੂ ਪਰਿਵਾਰ ਨੂੰ ਕੈਬਿਨਟ ਮੰਤਰੀ ਪਾਸੋਂ ਸਨਮਾਨਿਤ ਵੀ ਕਰਵਾਇਆ ਗਿਆ। ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸ਼ੇਖਰ ਸ਼ੁਕਲਾ ਨੇ ਇੱਥੇ ਚਰਾਂਦ (ਗੳੂਸ਼ਾਲਾ) ਅਤੇ ਗੁਰੂਕੁਲ ਦੀ ਪੁਨਰ ਸੁਰਜੀਤੀ ’ਤੇ ਜ਼ੋਰ ਦਿੰਦਿਆਂ ਸਭਾ ਦੀ ਤਰਫ਼ੋਂ ਪੰਜਾਬ ਸਰਕਾਰ ਦਾ ਇਸ ਸਥਾਨ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਲਈ ਧੰਨਵਾਦ ਕੀਤਾ।
ਇਸ ਮੌਕੇ ਕੈਬਿਨਟ ਮੰਤਰੀ ਸ੍ਰੀ ਜਿੰਪਾ ਨੂੰ ਸਨਮਾਨਿਤ ਵੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਐਮ ਐਲ ਏ ਜੈ ਕਿਸ਼ਨ ਰੌੜੀ, ਸੀਨੀਅਰ ਆਪ ਆਗੂ ਲਲਿਤ ਮੋਹਨ ਪਾਠਕ, ਕੁਲਜੀਤ ਸਿੰਘ ਸਰਹਾਲ, ਜ਼ਿਲ੍ਹਾ ਪ੍ਰਧਾਨ ਸ਼ਿਵਕਰਨ ਚੇਚੀ, ਸਤਨਾਮ ਸਿੰਘ ਜਲਵਾਹਾ, ਸ਼ਿਵ ਕੌੜਾ, ਵਿਨੀਤ ਰਾਣਾ, ਗਗਨ ਅਗਨੀਹੋਤਰੀ, ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸ਼ੇਖਰ ਸ਼ੁਕਲਾ, ਸਕੱਤਰ ਸੁਰਿੰਦਰ ਲਖਨਪਾਲ, ਭਗਵਾਨ ਪਰਸ਼ੂਰਾਮ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਛਿੱਬਾ, ਸਕੱਤਰ ਰਾਜਨ ਦੱਤਾ, ਮੈਂਬਰ ਪਰਮਜੀਤ ਗੌੜ, ਪਵਨ ਕੁਮਾਰ ਛਿੱਬਾ, ਗੋਪਾਲ ਸ਼ਾਰਧਾ, ਆਰ ਕੇ ਜੋਸ਼ੀ, ਨਵਾਂਸ਼ਹਿਰ ਤੋਂ ਪੰਡਿਤ ਮੁਨੀਸ਼ ਵਾਸੂਦੇਵ, ਪਿੰਡ ਦੇ ਸਰਪੰਚ ਭੁਪਿੰਦਰ ਕੁਮਾਰ ਤੇ ਸਮੂਹ ਪੰਚਾਇਤ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਭਗਵਿੰਦਰ ਸਿੰਘ ਤੁਲੀ ਅਤੇ ਬੀ ਡੀ ਪੀ ਓ ਨਵਾਂਸ਼ਹਿਰ ਰਾਜਵਿੰਦਰ ਕੌਰ ਸਮੇਤ ਬਹੁਤ ਸਾਰੀਆਂ ਅਹਿਮ ਸਖਸ਼ੀਅਤਾਂ ਇਸ ਮੌਕੇ ਹਾਜ਼ਰ ਸਨ।
ਫ਼ੋਟੋ ਕੈਪਸ਼ਨ:
ਮਾਲ ਤੇ ਮੁੜ ਵਸੇਬਾ ਮੰਤਰੀ ਬ੍ਰਮ ਸ਼ੰਕਰ ਜਿੰਪਾ ਐਤਵਾਰ ਨੂੰ ਨਵਾਂਸ਼ਹਿਰ ਨੇੜੇ ਪਿੰਡ ਰਕਾਸਣ ਵਿਖੇ ਭਗਵਾਨ ਪਰਸ਼ੂਰਾਮ ਦੀ ਜਨਮ ਸਥਲੀ ਦੇ ਦਰਸ਼ਨਾਂ ਮੌਕੇ ਨਜ਼ਰ ਆ ਰਹੇ ਹਨ।

error: copy content is like crime its probhihated