Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਸ਼ਹੀਦ ਭਗਤ ਸਿੰਘ ਦਾ 116ਵਾਂ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ

ਸ਼ਹੀਦ ਭਗਤ ਸਿੰਘ ਦਾ 116ਵਾਂ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ

ਗੜਦੀਵਾਲਾ (ਚੌਧਰੀ) 
28 ਸਤੰਬਰ : ਅੱਜ ਗੜਦੀਵਾਲਾ ਵਿਖੇ ਹਿੰਦ ਕਮਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਵੱਲੋਂ ਸ਼ਹੀਦੇ ਆਜ਼ਮ ਸ੍ਰੀ ਭਗਤ ਸਿੰਘ ਦਾ 116ਵਾਂ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ। ਇੱਥੇ ਬੋਲਦਿਆਂ ਤਹਿਸੀਲ ਸਕੱਤਰ ਰਣਜੀਤ ਸਿੰਘ ਚੌਹਾਨ ਨੇ ਕਿਹਾ ਕਿ ਅਮਰ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਵਲੋਂ ਜਾਨਾਂ ਕੁਰਬਾਨ ਕਰਕੇ ਅਸੀਂ ਅੱਜ ਭਾਰਤ ਅੰਦਰ ਲਿਆਂਦੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਦੂਜੇ ਪਾਸੇ ਇਸ ਦੇ ਉਲਟ ਹਾਕਮ ਜਮਾਤ ਲੋਕਾਂ ਉੱਪਰ ਫਿਰਕੂ ,ਵੰਡਵਾਦੀ, ਪੂੰਜੀਵਾਦੀ ,ਸਾਮਰਾਜੀ, ਮਨੂਵਾਦੀ  ਪਿਛਾਹ  ਖਿੱਚੂ ਵਿਚਾਰਧਾਰਾ ਵਾਲੇ ਕਾਲੇ ਅੰਗਰੇਜ਼ ਸਾਡੇ ਤੇ ਰਾਜ ਕਰ ਰਹੇ ਦੇਸ਼ ਨੂੰ ਗੁਲਾਮੀ, ਨਰਕਵਾਦੀ  ਮਨੂਵਾਦੀ, ਯੁੱਗ ਵੱਲ ਲਿਜਾਣ ਲਈ ਜੱਦੋ ਜਹਿਦ ਜਾਰੀ ਹੈ। ਸ਼ਹੀਦ ਭਗਤ ਸਿੰਘ ਸਮਾਜਵਾਦੀ ਢਾਂਚੇ ਦੀ ਸਥਾਪਨਾ ਕਰਨੀ ਚਾਹੁੰਦੇ ਸਨ ।ਜਿਸ ਵਿੱਚ ਇਨਸਾਨ ਹੱਥੋਂ ਇਨਸਾਨ ਦੀ ਲੁੱਟ ਖਤਮ ਹੋ ਜਾਵੇ। ਉਹਨਾਂ ਕਿਹਾ ਅੱਜ ਦੇ ਸਮੇਂ ਵਿੱਚ ਕਾਲੇ ਅੰਗਰੇਜ਼ ਅੰਬਾਨੀ ਅਡਾਨੀ ਵਰਗੇ ਕੁਝ ਗਿਣਤੀ ਦੇ ਪੂੰਜੀਵਾਦੀ ਘਰਾਣੇ ਸਾਡੇ ਮਹਾਨ ਭਾਰਤ ਨੂੰ ਮੁੜ ਗੁਲਾਮੀ ਦੇ ਮਕਸਦ ਨਾਲ ਦਿਨ ਰਾਤ ਲੁੱਟਣ ਤੇ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਕਾਰ ਕਰਨਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ। ਉਹਨਾਂ ਕਿਹਾ ਸਾਨੂੰ ਦੇਸ਼ ਭਗਤ ਗਦਰੀ ਬਾਬਿਆਂ ਦੀ ਸਮਾਜਵਾਦੀ ਸੋਚ ਨੂੰ ਅਪਣਾਉਂਦੇ ਹੋਏ ਸੰਘਰਸ਼ ਦੇ ਮੈਦਾਨ ਵਿੱਚ ਕੁੱਦ ਕੇ ਹਰ ਕੁਰਬਾਨੀ ਕਰਨ ਲਈ ਅੱਗੇ ਵਧਣਾ ਹੀ ਸਾਡੇ ਅਮਰ ਸ਼ਹੀਦਾਂ ਦੇ ਵਡਮੁੱਲੇ ਵਿਚਾਰ ਦਾ ਅਸਲੀ ਮਾਨ ਸਨਮਾਨ ਹੋਵੇਗਾ ,ਅਤੇ ਮਨੁੱਖਤਾ ਵਿਰੋਧੀ ਸਾਮਰਾਜੀਆਂ ਦਾ ਵਿਨਾਸ਼ ਹੋਵੇਗਾ ।ਉਹਨਾਂ ਕਿਹਾ ਦੇਸ਼ ਅੰਦਰ ਮਨੂਵਾਦੀ ਭਾਜਪਾ ਤਾਨਾਸ਼ਾਹੀ ਹਕੂਮਤ ਨੂੰ ਗੱਦੀ ਤੋਂ ਲਾਉਣ ਲਈ ਵਿਰੋਧੀ ਪਾਰਟੀਆਂ ਦੇ ਨਵੇਂ ਬਣੇ ਗਠਜੋੜ (ਇੰਡੀਆ) ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਵ ਅਲਾਇੰਸ ਨੂੰ ਮਜਬੂਤ ਕਰੀਏ ਅਤੇ ਆਪਣੇ ਮਹਾਨ ਸ਼ਹੀਦਾਂ ਦੇ ਸੁਪਨੇ ਸਮਾਜਵਾਦੀ ਸਥਾਪਨਾ ਵੱਲ ਕਦਮ ਵਧਾਈਏ ।ਅੱਜ ਦੇ ਇਸ ਸ਼ਹੀਦੀ ਸਮਾਗਮ ਵਿੱਚ ਹਰਬੰਸ ਸਿੰਘ ਧੂਤ, ਰਣਜੀਤ ਸਿੰਘ ਚੌਹਾਨ , ਪੰਕਜ, ਅਮਰੀਕ ਸਿੰਘ, ਚਰਨ ਸਿੰਘ, ਬਾਲਕਿਸ਼ਨ, ਬਲਵੀਰ ਸਿੰਘ ਸਹੋਤਾ ,ਮਨਜੀਤ ਸਿੰਘ  ਰਜਿੰਦਰ ਸਰਗੀ, ਅਵਤਾਰ ਸਿੰਘ , ਗੁਰਮੁਖ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।