Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਹੈਰੋਇਨ,ਦੇਸੀ ਕੱਟਾ 315 ਬੋਰ,ਰਿਵਾਲਵਰ 38 ਬੋਰ, ਰੌਂਦ, 17 ਹਜ਼ਾਰ ਰੁਪਏ ਡੱਰਗ ਮੰਨੀ ਨਾਲ ਦੋ ਔਰਤਾਂ ਸਮੇਤ ਤਿੰਨ ਕਾਬੂ

ਹੈਰੋਇਨ,ਦੇਸੀ ਕੱਟਾ 315 ਬੋਰ,ਰਿਵਾਲਵਰ 38 ਬੋਰ, ਰੌਂਦ, 17 ਹਜ਼ਾਰ ਰੁਪਏ ਡੱਰਗ ਮੰਨੀ ਨਾਲ ਦੋ ਔਰਤਾਂ ਸਮੇਤ ਤਿੰਨ ਕਾਬੂ

ਹੈਰੋਇਨ,ਦੇਸੀ ਕੱਟਾ 315 ਬੋਰ,ਰਿਵਾਲਵਰ 38 ਬੋਰ, ਰੌਂਦ, 17 ਹਜ਼ਾਰ ਰੁਪਏ ਡੱਰਗ ਮੰਨੀ ਨਾਲ ਦੋ ਔਰਤਾਂ ਸਮੇਤ ਤਿੰਨ ਕਾਬੂ

ਗੁਰਦਾਸਪੁਰ 29 ਮਈ (ਅਸ਼ਵਨੀ) : ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਦੋ ਅੋਰਤਾ ਸਮੇਤ ਤਿੰਨ ਨੂੰ 15 ਗ੍ਰਾਮ ਹੈਰੋਇਨ , ਇੱਕ ਦੇਸੀ ਕੱਟਾ 315 ਬੋਰ ਸਮੇਤ 4 ਰੌਂਦ , ਇੱਕ ਰਿਵਾਲਵਰ 38 ਬੋਰ ਸਮੇਤ ਰੌਂਦ ਅਤੇ 17 ਹਜ਼ਾਰ ਰੁਪਏ ਡੱਰਗ ਮੰਨੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਏ ਐਸ ਆਈ ਬਲਜਿੰਦਰ ਸਿੰਘ ਸੀ ਆਈ ਏ ਸਟਾਫ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਨਾਕਾਬੰਦੀ ਦੇ ਸੰਬੰਧ ਵਿੱਚ ਨੇੜੇ ਸ਼ਿਵਾ ਰਿਜੋਰਟ ਪੁੱਲੀ ਤੋ ਹਰੀ ਉਮ ਪੁੱਤਰ ਸੁਨੀਲ ਕੁਮਾਰ , ਜਾਨਵੀ ਪਤਨੀ ਅਰੁਣ ਕੁਮਾਰ ਅਤੇ ਲਲਿਤਾ ਪਤਨੀ ਪੱਪੂ ਸ਼ਰਮਾ ਵਾਸੀਆਨ ਗੁਰਦਾਸਪੁਰ ਨੂੰ ਇਹਨਾਂ ਪਾਸ ਨਸ਼ੀਲਾ ਪਦਾਰਥ ਅਤੇ ਨਾਜਾਇਜ਼ ਅਸਲਾ ਹੋਣ ਦਾ ਸ਼ੱਕ ਪੈਣ ਤੇ ਬਿਨਾ ਨੰਬਰ ਸਕੂਟਰੀ ਸਮੇਤ ਕਾਬੂ ਕਰਕੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਸੂਚਨਾ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਜਗਦੀਸ਼ ਰਾਜ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਉਕਤ ਵਿਅਕਤੀਆਂ ਤੇ ਸਕੂਟਰੀ ਦੀ ਤਲਾਸ਼ੀ ਕੀਤੀ ਤਾਂ 15 ਗ੍ਰਾਮ ਹੈਰੋਇਨ , ਇੱਕ ਦੇਸੀ ਕੱਟਾ 315 ਬੋਰ ਸਮੇਤ 4 ਰੌਂਦ , ਇੱਕ ਰਿਵਾਲਵਰ 38 ਬੋਰ ਸਮੇਤ ਰੌਂਦ ਅਤੇ 17 ਹਜ਼ਾਰ ਰੁਪਏ ਡੱਰਗਮੰਨੀ ਬਰਾਮਦ ਹੋਏ । ਪੁੱਛ-ਗਿੱਛ ਦੋਰਾਨ ਜਾਨਵੀ ਨੇ ਦੱਸਿਆ ਕਿ ਇਹ ਨਾਜਾਇਜ਼ ਅਸਲਾ ਤੇ ਹੈਰੋਇਨ ਉਹਨਾਂ ਨੂੰ ਸੋਨੂੰ ਪੁੱਤਰ ਰਾਜ ਕੁਮਾਰ ਵਾਸੀ ਗੁਰਦਾਸਪੁਰ ਨੇ ਜੋ ਪਠਾਨਕੋਟ ਦੇ ਮੁਕੱਦਮੇ ਵਿੱਚ ਜੇਲ ਵਿੱਚ ਬੰਦ ਹੈ ਨੇ ਉਹਨਾਂ ਦੇ ਹਵਾਲੇ ਕੀਤਾ ਸੀ ਤੇ ਕਿਹਾ ਸੀ ਕਿ ਇਹ ਸਮਾਨ ਪੰਕਜ ਗੁਪਤਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਗੁਰਦਾਸਪੁਰ ਨੂੰ ਪਹੁੰਚਾ ਦੇਣਾ ਹੈ ।