Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਹਲਕੇ ਵਲੋਂ ਦਿੱਤੇ ਮਾਣ ਸਤਿਕਾਰ ਲਈ ਮੈਂ ਸਦਾ ਹੀ ਰਿਣੀ ਰਹਾਂਗੀ : ਵਿਧਾਇਕਾ ਕਟਾਰੀਆ

ਹਲਕੇ ਵਲੋਂ ਦਿੱਤੇ ਮਾਣ ਸਤਿਕਾਰ ਲਈ ਮੈਂ ਸਦਾ ਹੀ ਰਿਣੀ ਰਹਾਂਗੀ : ਵਿਧਾਇਕਾ ਕਟਾਰੀਆ

ਹਲਕੇ ਵਲੋਂ ਦਿੱਤੇ ਮਾਣ ਸਤਿਕਾਰ ਲਈ ਮੈਂ ਸਦਾ ਹੀ ਰਿਣੀ ਰਹਾਂਗੀ : ਵਿਧਾਇਕਾ ਕਟਾਰੀਆ

ਬਲਾਚੌਰ, 25 ਮਈ (ਜਤਿੰਦਰ ਪਾਲ ਸਿੰਘ ਕਲੇਰ ) ਵਿਧਾਨ ਸਭਾ ਹਲਕਾ ਬਲਾਚੌਰ ਤੋਂ ਵਿਧਾਇਕਾ ਸੰਤੋਸ਼ ਕਟਾਰੀਆ ਦਾ ਜਿੱਥੇ ਹਲਕੇ ਦੇ ਪਿੰਡ-ਪਿੰਡ ਅੰਦਰ ਵੱਡਾ ਸਵਾਗਤ ਹੋ ਰਿਹਾ ਹੈ, ਉੱਥੇ ਚੌਧਰੀ ਗੁਰਦੇਵ (ਨਿੱਕਾ ਨਾਨੋਵਾਲ) ਦੀ ਅਗਵਾਈ ਹੇਠ ਪਿੰਡ ਨਾਨੋਵਾਲ ਕੰਢੀ ਵਿਖੇ ਵੀ ਵਿਧਾਇਕਾ ਕਟਾਰੀਆ ਦਾ ਸੈਂਕੜੇ ਇਲਾਕਾ ਵਾਸੀਆਂ ਦੀ ਹਾਜ਼ਰੀ ਦੌਰਾਨ ਨਿੱਘਾ ਸਵਾਗਤ ਕੀਤਾ ਗਿਆ | ਇਕੱਤਰ ਇਲਾਕਾ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਮੁੱਚੇ ਹਲਕਾ ਵਾਸੀਆਂ ਵਲੋਂ ਦਿੱਤੇ ਗਏ ਵੱਡੇ ਮਾਣ ਸਤਿਕਾਰ ਲਈ ਉਹ ਤੇ ਉਨ੍ਹਾਂ ਦਾ ਪਰਿਵਾਰ ਸਦਾ ਹੀ ਉਨ੍ਹਾਂ ਦੇ ਰਿਣੀ ਰਹਿਣਗੇ | ਇਸ ਦੌਰਾਨ ਉਨ੍ਹਾਂ ਵਲੋਂ ਗ੍ਰਾਮ ਪੰਚਾਇਤ ਬੁੰਗੜੀ ਨੂੰ 2 ਲੱਖ ਰੁਪਏ, ਸਹਿਬਾਜਪੁਰ ਪੰਚਾਇਤ ਨੂੰ ਇਕ ਲੱਖ ਰੁਪਏ ਤੇ ਪਿੰਡ ਮਝੋਟ ਦੀ ਪੰਚਾਇਤ ਨੂੰ 3 ਲੱਖ ਰੁਪਏ ਦੇ ਚੈੱਕ ਵੀ ਭੇਟ ਕੀਤੇ ਗਏ | ਨਿੱਕਾ ਨਾਨੋਵਾਲ ਵਲੋਂ ਵਿਧਾਇਕਾ ਕਟਾਰੀਆ ਤੇ ਸਮੁੱਚੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਠੇਕੇਦਾਰ ਗੁਰਦੇਵ ਨਿੱਕਾ, ਚੌਧਰੀ ਪ੍ਰੇਮ ਚੰਦ ਭੀਮਾ, ਸੇਠੀ ਸਰਪੰਚ ਥੋਪੀਆ, ਠੇਕੇਦਾਰ ਰਾਮ ਸਰੂਪ ਥੋਪੀਆ, ਨੰਬਰਦਾਰ ਹਨੀ ਜੋਗੇਵਾਲ, ਹਰਦੀਪ ਚੌਹਾਨ, ਲਖਵਿੰਦਰ ਚੌਹਾਨ, ਹਰਚਰਨ ਸਿੰਘ ਭਾਟੀਆ, ਭਜਨ ਲਾਲ ਸਰਪੰਚ, ਰਾਮ ਕਿਸ਼ਨ, ਰਾਮ ਸਰਨ, ਹਰਬੰਸ ਲਾਲ ਕਟਾਰੀਆ, ਚੌਧਰੀ ਬਾਲੂ ਰਾਮ, ਗੁਰਬਚਨ ਲਾਲ ਸਰਪੰਚ, ਲੱਕੀ ਸਰਪੰਚ, ਓਾਕਾਰ ਬੂੰਬਲਾ, ਵਿਜੇ ਸਰਪੰਚ ਆਦਿ ਹਾਜ਼ਰ ਸਨ |