Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਟਿੱਪਰ ਵਲੋਂ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਨੂੰ ਕੁਚਲਣ ਦਾ ਮਾਮਲਾ,ਟਿੱਪਰ ਡਰਾਈਵਰ ਤੇ ਮਾਮਲਾ ਦਰਜ

ਟਿੱਪਰ ਵਲੋਂ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਨੂੰ ਕੁਚਲਣ ਦਾ ਮਾਮਲਾ,ਟਿੱਪਰ ਡਰਾਈਵਰ ਤੇ ਮਾਮਲਾ ਦਰਜ

ਗੜ੍ਹਦੀਵਾਲਾ 18 ਫਰਵਰੀ (ਚੌਧਰੀ / ਪ੍ਰਦੀਪ ਕੁਮਾਰ) 

: ਬੀਤੇ ਕੱਲ ਚੜਦੀ ਸਵੇਰ ਬਸ ਸਟੈਂਡ ਗੜ੍ਹਦੀਵਾਲਾ ਦੇ ਨਜ਼ਦੀਕ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ। ਜਿਸ ਵਿੱਚ ਇੱਕ ਟਿੱਪਰ ਨੇ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਸੀ। ਜਿਸ ਨਾਲ ਇੱਕ ਦੀ ਮੌ+ਤ ਤੇ ਦੂਜਾ ਗੰਭੀਰ ਜਖਮੀ ਹੋ ਗਿਆ ਸੀ।

 ਗੜ੍ਹਦੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਵਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ 7 ਜੈਨ ਮੁਹੱਲਾ ਗੜਦੀਵਾਲਾ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ  ਨੇ ਕਿਹਾ ਕਿ ਉਹ 05 ਭਰਾ ਹਨ।ਉਸਦਾ ਵੱਡਾ ਭਰਾ ਦੀਪਕ ਕੁਮਾਰ ਅਤੇ ਛੋਟਾ ਭਰਾ ਰੌਸ਼ਨ ਲਾਲ ਜੰਮੂ ਵਿਖੇ ਬੇਕਰੀ ਦਾ ਕੰਮ ਕਰਦਾ ਹੈ। ਮਿਤੀ 17.02.2024 ਨੂੰ ਉਸਦਾ ਭਰਾ ਦੀਪਕ ਕੁਮਾਰ ਆਪਣੇ ਕੰਮ ਤੇ ਜੰਮੂ ਚਲਿਆ ਸੀ ਤੇ ਉਸਨੂੰ ਬੱਸ ਸਟੈਂਡ ਗੜ੍ਹਦੀਵਾਲਾ ਉਸਦਾ ਛੋਟਾ ਭਰਾ ਰੌਸ਼ਨ ਲਾਲ ਮੋਟਰਸਾਈਕਲ ਨੰਬਰੀ ਪੀ ਬੀ 07 ਸੀ ਈ 4884 ਤੇ ਛੱਡਣ ਜਾ ਰਿਹਾ ਸੀ ਤੇ ਉਹ ਵੀ ਆਪਣੇ ਮੋਟਰਸਾਈਕਲ ਪਰ ਇਹਨ੍ਹਾ ਦੇ ਪਿੱਛੇ ਜਾ ਰਿਹਾ ਸੀ। ਵਕਤ ਕਰੀਬ 09:30 ਵਜੇ ਸਵੇਰ ਦਾ ਹੋਵੇਗਾ ਜਦੋਂ ਉਸਦਾ ਭਰਾ ਰੌਸ਼ਨ ਲਾਲ ਤੇ ਦੀਪਕ ਕੁਮਾਰ ਮੋਟਰਸਾਈਕਲ ਤੇ ਬੱਸ ਅੱਡਾ ਪੁੱਜਣ ਹੀ ਲੱਗੇ ਤੇ ਇੰਨੇ ਵਿੱਚ ਪਿੱਛੇ ਤੋਂ ਹੁਸ਼ਿਆਰਪੁਰ ਸਾਈਡ ਤੋਂ ਇੱਕ ਟਿੱਪਰ ਨੰਬਰੀ ਪੀ.ਬੀ-65 ਏ.ਡੀ-7824 ਬੜੀ ਤੇਜ ਰਫਤਾਰੀ ਨਾਲ ਆਇਆ। ਜਿਸਦੇ ਡਰਾਈਵਰ ਨੇ ਲਾਪਰਵਾਹੀ ਅਤੇ ਗਲਤ ਤਰੀਕੇ ਨਾਲ ਚਲਾਉਦੇ ਹੋਏ ਉਸਦੇ ਭਰਾ ਰੌਸਨ ਦੇ ਮੋਟਰਸਾਈਕਲ ਵਿੱਚ ਮਾਰ ਦਿੱਤਾ। ਉਸਦੇ ਦੋਵੇਂ ਭਰਾ ਸਮੇਤ ਮੋਟਰਸਾਈਕਲ ਸੜਕ ਵਿੱਚ ਡਿੱਗ ਪਏ। ਉਸਦੇ ਭਰਾ ਦੀਪਕ ਕੁਮਾਰ ਦੀ ਟਿੱਪਰ ਦੇ ਅਗਲੇ ਟਾਈਰ ਥੱਲੇ ਆਉਣ ਨਾਲ ਜਿਆਦਾ ਸੱਟਾਂ ਲੱਗਣ ਕਰਕੇ ਮੌਕਾ ਪਰ ਹੀ ਮੌਤ ਹੋ ਗਈ ਅਤੇ ਦੂਸਰੇ ਭਰਾ ਰੌਸ਼ਨ ਲਾਲ ਦੀਆ ਦੋਵੇਂ ਲੱਤਾ,ਠੋਡੀ ਅਤੇ ਸ਼ਰੀਰ ਤੇ ਕਾਫੀ ਸੱਟਾਂ ਲੱਗੀਆ। ਮੌਕਾ ਪਰ ਕਾਫੀ ਲੋਕ ਇਕੱਠੇ ਹੋ ਗਏ।ਟਰੱਕ ਡਰਾਈਵਰ ਮੌਕਾ ਤੇ ਉੱਤਰ ਕੇ ਆਇਆ ਜਿਸਨੇ ਮੌਕੇ ਤੇ ਆਪਣਾ ਨਾਮ ਰਣਜੀਤ ਸਿੰਘ ਉਕਤ ਦੱਸਿਆ ਜੋ ਉਹ ਆਪਣੇ ਜਖਮੀ ਭਰਾ ਨੂੰ ਸੰਭਾਲਣ ਲੱਗ ਪਿਆ ਅਤੇ ਇੰਨੇ ਨੂੰ ਟਿਪਰ ਚਾਲਕ ਟਿਪਰ ਛੱਡ ਕੇ ਮੌਕਾ ਤੋਂ ਭੱਜ ਗਿਆ। ਜਿਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ।

ਗੜ੍ਹਦੀਵਾਲਾ ਪੁਲਿਸ ਨੇ ਟਿੱਪਰ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਿੱਪਰ ਡਰਾਈਵਰ ਦੀ ਪਛਾਣ ਰਣਜੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ sarote kot reasi jammu kasmir ਵਜੋਂ ਹੋਈ ਹੈ ।

error: copy content is like crime its probhihated