ਔਰਤਾਂ ਅਤੇ ਬੱਚੀਆਂ ਜੋ ਪੁਲਸ ਥਾਣੇ ਜਾਣ ਤੋਂ ਝਿਜਕਦੀਆਂ ਹਨ ਉਹ ਸਾਡੇ ਦਫ਼ਤਰ ਆ ਕੇ ਹੱਲ ਕਰਵਾਉਣ : ਕੰਚਨ ਚੌਹਾਨ
ਕਾਦੀਆਂ 24 ਮਈ (ਅਵਿਨਾਸ਼ ਸ਼ਰਮਾ) :- ਕਾਦੀਆਂ ਵਿਖੇ ਉਘੇ ਸਮਾਜ ਸੇਵਿਕਾ ਅਤੇ ਨੈਸ਼ਨਲ ਲੋਕ ਅਦਾਲਤ ਦੇ ਮੈਂਬਰ ਕੰਚਨ ਬਾਲਾ ਚੌਹਾਨ ਦੀ ਸਮਾਜਸੇਵੀ ਸੰਸਥਾ ‘ਦੀ ਵੁਮੈਨ ਐਂਡ ਚਾਈਲਡ ਵੈਲਫੇਅਰ ਸੁਸਾਇਟੀ’ ਬਟਾਲਾ ਦੇ ਸਬ ਆਫਿਸ ਕਾਦੀਆਂ ਦਾ ਉਦਘਾਟਨ ਕੀਤਾ ਗਿਆ। ਜਿਸ ਦੇ ਇੰਚਾਰਜ ਆਰਤੀ ਬਲੱਗਣ ਅਤੇ ਪ੍ਰਿਆ ਭਾਟੀਆ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਕਾਦੀਆਂ ਤੋਂ ਡਾ. ਕਮਲ ਜੋਤੀ, ਡਾ. ਛਾਬੜਾ, ਬਟਾਲਾ ਤੋਂ ਦਾ ਆਰਟਿਸਟਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਲੋਕ ਅਦਾਲਤ ਦੇ ਮੈਂਬਰ ਮਨਜਿੰਦਰ ਸੰਧੂ ਉਚੇਚੇ ਤੌਰ ਤੇ ਹਾਜ਼ਿਰ ਹੋਏ। ਇਹਨਾਂ ਤੋਂ ਇਲਾਵਾ ਗੋਲਡੀ ਮਹਾਜਨ, ਗੌਰਵ ਖੋਸਲਾ, ਅਮਿਤ ਮਹਾਜਨ, ਅੰਕਿਤ ਮਹਾਜਨ, ਕੁਲਦੀਪ, ਅਨੀਸ਼ ਬਲੱਗਣ, ਮੱਗਾ, ਬੱਬਲਾ, ਗੁਰਮੁਖ ਸਿੰਘ, ਤਮਨ, ਰਿਧਮ, ਰਾਧਿਕਾ ਭਾਟੀਆ ਅਤੇ ਸ਼ਹਿਰ ਦੇ ਨਾਮਵਰ ਲੋਕ ਹਾਜ਼ਿਰ ਸਨ।
ਇਸ ਮੌਕੇ ਤੇ ਆਫਿਸ ਦਾ ਉਦਘਾਟਨ ਕਰਨ ਉਪਰੰਤ ਕੰਚਨ ਚੌਹਾਨ ਨੇ ਦੱਸਿਆ ਕਿ ਔਰਤਾਂ ਅਤੇ ਬੱਚਿਆਂ ਨੂੰ ਆ ਰਹੀਆਂ ਹਰ ਤਰ੍ਹਾਂ ਦੀਆਂ ਸਮਸਿਆਵਾਂ ਦੇ ਹੱਲ ਵਿੱਚ ਮਦਦ ਕਰਨ, ਘਰੇਲੂ ਹਿੰਸਾ ਵਿੱਚ ਪੀੜਿਤ ਔਰਤਾਂ ਨੂੰ ਇਨਸਾਫ ਦਵਾਉਣ ਵਿੱਚ ਮਦਦ ਕਰਨ ਦੇ ਮਕਸਦ ਨਾਲ ਇਹ ਦਫਤਰ ਖੋਲਿਆ ਗਿਆ ਹੈ ਤਾਂਕਿ ਜੋ ਔਰਤਾਂ ਅਤੇ ਬੱਚੇ ਬੱਚੀਆਂ ਪੁਲਿਸ ਥਾਣੇ ਜਾਣ ਤੋਂ ਝਕਦੀਆਂ ਹਨ, ਉਹ ਸਾਡੇ ਦਫਤਰ ਆ ਕੇ ਆਪਣੀ ਸਮਸਿਆ ਦਸ ਸਕਦੀਆਂ ਹਨ, ਅਸੀਂ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਇਨਸਾਫ ਦਵਾਵਾਂਗੇ। ਇਸ ਦੌਰਾਨ ਡਾ. ਕਮਲ ਜੋਤੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦਾ ਵੋਮੈਨ ਐਂਡ ਚਾਈਲਡ ਵੈਲਫੇਅਰ ਸੁਸਾਇਟੀ ਖੋਲਿਆ ਗਿਆ ਦਫਤਰ ਅੱਜ ਦੇ ਸਮੇਂ ਦੀ ਮੰਗ ਹੈ, ਕਿਉਂਕਿ ਬਹੁਤ ਸਾਰੇ ਲੋਕ ਝੱਕਦੇ ਹੋਏ ਆਪਣੀਆਂ ਸਮਸਿਆਵਾਂ ਨੂੰ ਠਾਣੇ ਵਿੱਚ ਲੈ ਕੇ ਨਹੀਂ ਜਾਂਦੇ ਅਤੇ ਆਪਣੇ ਉਪਰ ਅਤਿਆਚਾਰ ਸਹਿੰਦੇ ਰਹਿੰਦੇ ਹਨ, ਇਸ ਦਫਤਰ ਦੇ ਖੁੱਲਣ ਨਾਲ ਲੋਕ ਬਿਨਾ ਕਿਸੇ ਝਿਜਕ ਦੇ ਆਪਣੇ ਦੁੱਖ ਤਕਲੀਫ ਦਸ ਕੇ ਇਨਸਾਫ ਲੈਣ ਵਿੱਚ ਮਦਦ ਲੈ ਸਕਣਗੇ। ਇਸ ਮੌਕੇ ਤੇ ਆਰਤੀ ਬਲੱਗਣ ਅਤੇ ਪ੍ਰਿਆ ਭਾਟੀਆ ਨੇ ਦੱਸਿਆ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਹਨਾਂ ਨੂੰ ਸਮਾਜਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਹਮੇਸ਼ਾ ਪੀੜਿਤ ਔਰਤਾਂ, ਬੱਚਿਆਂ ਅਤੇ ਉਹ ਹਰ ਇਨਸਾਨ, ਜੋ ਮੁਸੀਬਤ ਵਿੱਚ ਹਨ, ਉਹਨਾਂ ਦੀ ਨਿਰ-ਸੁਆਰਥ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ।








