Prime Punjab Times

Latest news
ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਰਹੇਗੀ ਛੁੱਟੀ.. ਪੰਜਾਬ ਦੇ ਜੇਲ੍ਹਾਂ, ਪ੍ਰਵਾਸੀ  ਭਾਰਤੀ ਅਤੇ ਸੰਸਦੀ ਕਾਜ ਮੰਤਰੀ ਡਾ. ਰਵਜੋਤ ਸਿੰਘ ਨੇ ਹੁਸ਼ਿਆਰਪੁਰ ’ਚ ਲਹਿਰਾਇਆ ਤਿਰੰਗਾ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਤਿਨ ਨੰਨੂ ਗੁਪਤਾ ਦੇ ਗੜ੍ਹਦੀਵਾਲਾ ਪਹੁੰਚਣ ਤੇ ਭਰਵਾਂ ਸਵਾਗਤ  ਜਨਮ ਦਿਨ ਨੂੰ ਸੇਵਾ ਤੇ ਸਾਂਝ ਦੀ ਖੁਸ਼ਬੂ ਨਾਲ ਯਾਦਗਾਰ ਬਣਾਇਆ ਪੱਤਰਕਾਰ ਅਭੀ ਸ਼ਰਮਾ ਨੇ ਸੁਤੰਤਰਤਾ ਦਿਵਸ ਸਮਾਗਮਾਂ ਦੇ ਮੱਦੇਨਜ਼ਰ 15 ਅਗਸਤ ਨੂੰ ਬਿਨਾਂ ਮਨਜ਼ੂਰੀ ਡਰੋਨ ਉਡਾਉਣ 'ਤੇ ਪਾਬੰਦੀ DAV ਪਬਲਿਕ ਸਕੂਲ ਦੇ ਖਿਡਾਰੀਆਂ ਨੇ ਕਲੱਸਟਰ ਲੈਵਲ ਸਪੋਰਟਸ ਟੂਰਨਾਮੈਂਟ ਅਤੇ ਐਥਲੈਟਿਕਸ-ਮੀਟ 2026-27 ਵਿੱਚ ਸ਼ਾਨਦਾਰ ਜਿੱ... ਖ਼ਾਲਸਾ ਕਾਲਜ ਵਿਖੇ 'ਪਾਰਟੀਸ਼ਨ ਹੋਰਰ ਰਿਮੈਂਬਰੈਂਸ ਡੇ' ਮਨਾਇਆ ਗਿਆ ਸਿਹਤਮੰਦ ਜਵਾਨੀ ਦੇ ਹੱਥਾਂ ‘ਚ ਦੇਸ਼ ਦਾ ਭਵਿੱਖ :ਪ੍ਰੀਤ ਕੋਹਲੀ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀ ਪੁਲਿਸ ਲਾਈਨ ਗਰਾਊਂਡ ‘ਚ ਹੋਈ ਫੁੱਲ ਡਰੈੱਸ ਰਿਹਰਸਲ *44ਵੇਂ ਮਾਤਾ ਚਿੰਤਪੂਰਨੀ ਮੇਲੇ 'ਚ ਲੰਗਰ ਦੀਆਂ ਤਿਆਰੀਆਂ ਮੁਕੰਮਲ,ਡਿਊਟੀਆਂ ਸੰਬੰਧੀ ਬੈਠਕ ਸੰਪੰਨ*
ADVERTISEMENT
You are currently viewing ਚੋਰਾਂ ਵਲੋਂ ਇਕ ਮੋਬਾਇਲਾਂ ਦੀ ਦੁਕਾਨ ਦਾ ਸ਼ਟਰ ਪੁੱਟ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ 

ਚੋਰਾਂ ਵਲੋਂ ਇਕ ਮੋਬਾਇਲਾਂ ਦੀ ਦੁਕਾਨ ਦਾ ਸ਼ਟਰ ਪੁੱਟ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ 

ਚੋਰਾਂ ਵਲੋਂ ਇਕ ਮੋਬਾਇਲਾਂ ਦੀ ਦੁਕਾਨ ਦਾ ਸ਼ਟਰ ਪੁੱਟ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ 

ਬਲਾਚੌਰ 24 ਮਈ (ਜਤਿੰਦਰ ਪਾਲ ਸਿੰਘ ਕਲੇਰ ) ਬੀਤੀ ਰਾਤ ਚਣਕੋਆ ਅੱਡੇ ‘ਚ ਚੋਰਾਂ ਵਲੋਂ ਇਕ ਮੋਬਾਇਲਾਂ ਦੀ ਦੁਕਾਨ ਦਾ ਸ਼ਟਰ ਪੁੱਟ ਕੇ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਇਸ ਬਾਰੇ ਦੁਕਾਨਦਾਰ ਰਾਮ ਕੁਮਾਰ ਪੁੱਤਰ ਮਸਤ ਰਾਮ ਪਿੰਡ ਚਣਕੋਆ ਨੇ ਦੱਸਿਆ ਕਿ ਬੀਤੀ ਸ਼ਾਮ ਵੇਲੇ ਉਹ ਦੁਕਾਨ ਬੰਦ ਕਰਕੇ ਘਰੇ ਚਲਾ ਗਿਆ ਸੀ|ਜਦੋਂ ਸਵੇਰੇ ਦੁਕਾਨ ‘ਤੇ ਆਇਆ ਤਾਂ ਚੋਰਾਂ ਵਲੋਂ ਇਕ ਪਾਸੇ ਤੋਂ ਦੁਕਾਨ ਦਾ ਸ਼ਟਰ ਜਿੰਦਰਾ ਵੱਢ ਕੇ ਉੱਪਰ ਨੂੰ ਚੁੱਕਿਆ ਹੋਇਆ ਸੀ | ਜਦੋਂ ਅੰਦਰ ਜਾ ਕੇ ਵੇਖਿਆ ਤਾਂ ਚੋਰਾਂ ਵਲੋਂ ਗੱਲੇ ਵਿਚ ਰੱਖੇ 11000 ਰੁ. ਨਕਦ, 7 ਨਵੇਂ ਕੀ ਪੈਡ ਵਾਲੇ ਮੋਬਾਇਲ, 3 ਮੁਰੰਮਤ ਲਈ ਆਏ ਮੋਬਾਇਲ ਤੇ ਇਕ ਟੈਬਲੇਟ ਚੋਰੀ ਕਰ ਲਿਆ ਗਿਆ | ਜਿਸ ਦੀ ਸੂਚਨਾ ਥਾਣਾ ਬਲਾਚੌਰ ਵਿਖੇ ਪੁਲਿਸ ਨੂੰ ਦੇ ਦਿੱਤੀ ਗਈ ਹੈ | ਪੁਲਿਸ ਨੇ ਮੌਕਾ ਦੇਖ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

error: copy content is like crime its probhihated