Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਖੂਨਦਾਨ ਕਰਨ ਨਾਲ ਕਈ ਜਿੰਦਗੀਆਂ ਨੂੰ ਬਚਾਈਆਂ ਜਾ ਸਕਦੀਆਂ ਹਨ :  ਸੁਨੀਤਾ ਸ਼ਰਮਾਂ

ਖੂਨਦਾਨ ਕਰਨ ਨਾਲ ਕਈ ਜਿੰਦਗੀਆਂ ਨੂੰ ਬਚਾਈਆਂ ਜਾ ਸਕਦੀਆਂ ਹਨ :  ਸੁਨੀਤਾ ਸ਼ਰਮਾਂ

ਖੂਨਦਾਨ ਕਰਨ ਨਾਲ ਕਈ ਜਿੰਦਗੀਆਂ ਨੂੰ ਬਚਾਈਆਂ ਜਾ ਸਕਦੀਆਂ ਹਨ :  ਸੁਨੀਤਾ ਸ਼ਰਮਾਂ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਅੱਜ ਧੰਨ ਧੰਨ 108 ਨਾਭ ਕੰਵਲ ਰਾਜਾ ਸਾਹਿਬ ਜੀ ਦੇ ਗੁਰੂਦੁਆਰਾ ਸਾਹਿਬ ਵਿਖੇ ਬਲੱਡ ਟੀਮ ਗੁਰੂ ਕ੍ਰਿਪਾ ਬਲੱਡ ਸੈਂਟਰ , ਬਿਜੇਂਦਰਾ ਹਸਪਤਾਲ, ਰੋਪੜ , ਸੁਨੀਤਾ ਚੈਰੀਟੇਬਲ ਹਸਪਤਾਲ ਬਲਚੌਰ ਅਤੇ ਜਿ਼ਲਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ । ਇਸ ਖੂਨਦਾਨ ਕੈਂਪ ਵਿੱਚ ਵਲੰਟੀਅਰਾ ਨੇ ਵੱਧ ਚੜ ਕੇ ਹਿੱਸਾ ਲੈਂਦਿਆ ਖੂਨਦਾਨ ਕੀਤਾ ਗਿਆ । ਖੂਨਦਾਨ ਕੈਂਪ ਦਾ ਰਸਮੀ ਤੌਰ ਤੇ ਉਦਘਾਟਨ ਸੁਨੀਤਾ ਚੈਰੀਟੇਬਲ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਸੁਨੀਤਾ ਸ਼ਰਮਾਂ ਨੇ ਕਰ ਕਮਲਾ ਨਾਲ ਕੀਤਾ ਉਹਨਾ ਦੇ ਨਾਲ ਵਿਸ਼ੇਸ ਤੌਰ ਤੇ ਚੇਅਰਮੈਨ ਅਮਨ ਵਰਮਾਂ ਅਤੇ ਜਸਵੀਰ ਸਿੰਘ ਆਪਣੀ ਟੀਮ ਸਮੇਤ ਹਾਜ਼ਰ ਸਨ ।ਇਹ ਖੂਨਦਾਨ ਕੈਂਪ ਸਵੇਰੇ 9 ਵਜੇਂ ਤੋਂ ਸ਼ਾਮ 4 ਵਜੇਂ ਤੱਕ ਚੱਲਿਆ ।

ਇਸ ਮੌਕੇ ਸੁਨੀਤਾ ਸ਼ਰਮਾਂ ਨੇ ਆਖਿਆ ਕਿ ਸਾਨੂੰ ਬੱਚਿਆ ਦੇ ਜਨਮ ਦਿਨ, ਵਿਆਹ ਦੀਆਂ ਵਰੇਗੰਢ ਅਤੇ ਬਜੁ਼ਰਗਾਂ ਦੇ ਯਾਦਗਾਰੀ ਦਿਨ ਜੇਕਰ ਖੂਨਦਾਨ ਕਰਕੇ ਅਤੇ ਪੌਦੇ ਲਗਾ ਕੇ ਮਨਾਏ ਜਾਣ ਤਾਂ ਇਸ ਤੋਂ ਵੱਡੀ ਸਮਾਜ ਨੂੰ ਕੋਈ ਦੇਣ ਹੋ ਹੀ ਨਹੀ ਸਕਦੀ । ਉਹਨਾਂ ਆਖਿਆ ਕਿ ਖੂਨਦਾਨ ਇੱਕ ਮਹਾਂਦਾਨ ਸਮਝਿਆ ਜਾਂਦਾ ਹੈ। ਮਨੁੱਖ ਦੇ ਸਰੀਰ ਅੰਦਰ ਖੂਨ ਇੱਕ ਸਾਫਟ ਵੇਅਰ ਦੀ ਤਰ੍ਹਾਂ ਕੰਮ ਕਰਦਾ ਹੈ। ਜੇਕਰ ਸਰੀਰ ਅੰਦਰ ਖੂਨ ਦੀ ਮਾਤਰਾ ਘੱਟ ਜਾਵੇ ਤਾਂ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆ ਘੇਰ ਲੈਂਦੀਆਂ ਹਨ, ਕਈ ਵਾਰ ਤਾਂ ਇਨਸਾਨ ਮੌਤ ਦੇ ਮੂੰਹ `ਚ ਚਲਾ ਜਾਂਦਾ ਹੈ। ਸਰੀਰ ਅੰਦਰ ਖੂਨ ਪ੍ਰਮਾਤਮਾ ਦੀ ਇੱਕ ਅਜਿਹੀ ਦੇਣ ਹੈ ਜਿਹੜੀ ਕਿਸੀ ਵੀ ਹੋਰ ਤਰੀਕੇ ਨਾਲ ਨਹੀ ਬਣਾਈ ਜਾ ਸਕਦੀ ਹੈ, ਮਗਰ ਮਨੁੱਖ ਨੇ ਅਜਿਹੀ ਮੁਹਾਰਤ ਹਾਸਿ਼ਲ ਕਰ ਲਈ ਹੈ ਕਿ ਖੂਨ ਨੂੰ ਸਰੀਰ ਤੋਂ ਕੱਢਿਆ ਜਾ ਸਕਦਾ ਹੈ, ਪਾਇਅ ਜਾ ਸਕਦਾ ਹੈ ਤੇ ਸਰੀਰ ਅੰਦਰ ਖੂਨ ਦੀ ਮਾਤਰਾ ਵਧਾਈ ਤੇ ਘਟਾਈ ਜਾ ਸਕਦੀ ਹੈ।ਉਹਨਾਂ ਆਖਿਆ ਕਿ ਰੋਜ਼ਾਨਾ ਹੁੰਦੇ ਹਾਦਸਿਆ ਕਾਰਨ ਅਨੇਕਾਂ ਲੋਕ ਆਪਣੀ ਜਾਨ ਗੁਆ ਬੈਠਦੇ ਹਨ ਤੇ ਜਿਆਦਾਤਰ ਲੋਕਾਂ ਦੀ ਮੌਤ ਸਰੀਰ ਵਿੱਚੋ ਵਧੇਰੇ ਖੂਨ ਨਿਕਲ ਜਾਣ ਕਾਰਨ ਹੁੰਦੀ ਹੈ। ਜਿਹੇ ਕੁੱਝ ਮਰੀਜਾਂ ਨੁੰ ਸਮੇਂ ਸਿਰ ਖੂਨ ਦੇ ਕੇ ਬਚਾਇਆ ਜਾ ਸਕਦਾ ਹੈ, ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਲੋਕ ਬੇਝਿਜਕ ਹੋ ਕੇ ਸਵੈ ਇਛੁੱਕ ਤੌਰ ਤੇ ਖੂਨ ਦਾਨ ਕਰਨ ਲਈ ਅੱਗੇ ਆਉਣ ।ਉਹਨਾ ਆਖਿਆ ਕਿ ਖੂਨਦਾਨ ਕਰਨ ਸਬੰਧੀ ਬਹੁਤੇ ਲੋਕਾ ਅਨੇਕਾ ਗਲਤ ਧਾਰਨਾਵਾਂ ਦੇ ਸਿ਼ਕਾਰ ਹਨ । ਕੁੱਝ ਲੋਕ ਸਮਝਦੇ ਹਨ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ, ਪਰ ਇਹ ਗੱਲ ਬਿਲਕੁੱਲ ਬੇਬੁਨਿਆਦ ਹੈ। ਇੱਕ ਤੰਦਰੁਸਤ ਵਿਅਕਤੀ ਹਰ ਛੇ ਮਹੀਨੇ ਬਾਅਦ ਆਪਣਾ ਖੂਨਦਾਨ ਕਰ ਸਕਦਾ ਹੈ ਅਤੇ ਖੂਨ ਦੀ ਮਾਤਰਾ ਜਲਦੀ ਹੀ ਸਰੀਰ ਅੰਦਰ ਪੂਰੀ ਹੋ ਜਾਂਦੀ ਹੈ ।ਖੂਨਦਾਨ ਕਰਕੇ ਅਸੀਂ ਸਹੀ ਅਰਥਾ ਵਿੱਚ ਸਮਾਜ ਅਤੇ ਮਾਨਵਤਾ ਦੀ ਸੇਵਾ ਕਰ ਸਕਦੇ ਹਾਂ। ਖੂਨਦਾਨ ਕਰਕੇ ਅਸੀ਼ ਕੇਵਲ ਕਿਸੇ ਇੱਕ ਵਿਅਕਤੀ ਵਿਸ਼ੇਸ ਦੀ ਜਾਨ ਨਹੀ ਬਚਾਉਂਦੇ ਸਗੋਂ ਉਸ ਦੇ ਬਹੁਤ ਸਾਰੇ ਪਰਿਵਾਰਕ ਮੈਬਰਾਂ ਦਾ ਵੀ ਅਣਜਾਣੇ ਵਿੱਚ ਹੀ ਭਲਾ ਕਰ ਰਹੇ ਹੁੰਦੇ ਹਾਂ। ਇਸ ਮੌਕੇ ਵਲੰਟੀਰਾ ਵਲੋਂ ਕ੍ਰੀਬ 75 ਯੂਨੀਟ ਖੂਨਦਾਨ ਕੀਤਾ ਗਿਆ। ਇਸ ਮੌਕੇ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।
ਫੋਟੋ: ਖੂਨਦਾਨ ਕੈਂਪ ਦਾ ਰਸਮੀ ਤੌਰ ਤੇ ਉਦਘਾਟਨ ਕਰਦੇ ਹੋਏ ਸੁਨੀਤਾ ਚੈਰੀਟੇਬਲ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਸੁਨੀਤਾ ਸ਼ਰਮਾਂ ਅਤੇ ਵਲੰਟੀਅਰ ਖੂਨਦਾਨ ਕਰਦੇ ਹੋਏ।