Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਯੋਗ ਓਲੰਪੀਆਡ- 2022 ਜ਼ਿਲ੍ਹਾ ਪੱਧਰੀ ਸਕੂਲ ਪ੍ਰਤੀਯੋਗਤਾ 17 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰ ਹੀਰਾਂ ਵਿਖੇ 

ਯੋਗ ਓਲੰਪੀਆਡ- 2022 ਜ਼ਿਲ੍ਹਾ ਪੱਧਰੀ ਸਕੂਲ ਪ੍ਰਤੀਯੋਗਤਾ 17 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰ ਹੀਰਾਂ ਵਿਖੇ 

ਯੋਗ ਓਲੰਪੀਆਡ- 2022 ਜ਼ਿਲ੍ਹਾ ਪੱਧਰੀ ਸਕੂਲ ਪ੍ਰਤੀਯੋਗਤਾ 17 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰ ਹੀਰਾਂ ਵਿਖੇ

ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸਬੰਧ ਵਿੱਚ ਯੋਗ ਓਲੰਪੀਆਡ 2022

ਗੜ੍ਹਦੀਵਾਲਾ 15 ਮਈ (ਚੌਧਰੀ) : ਜ਼ਿਲ੍ਹਾ ਪੱਧਰੀ ਮੁਕਾਬਲੇ 17 ਮਈ ਨੂੰ ਸਵੇਰੇ 8:00 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੁਆਸਪੁਰ ਹੀਰਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਆਯੋਜਿਤ ਕਰਵਾਏ ਜਾ ਰਹੇ ਹਨ । ਇਹ ਜਾਣਕਾਰੀ ਦਿੰਦਿਆਂ ਡੀ ਐਮ ਸਪੋਰਟਸ ਸ੍ਰੀ ਦਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹੁਸ਼ਿਆਰਪੁਰ ਸ੍ਰੀ ਗੁਰਸ਼ਰਨ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ )ਸ੍ਰੀ ਰਾਕੇਸ਼ ਕੁਮਾਰ, ਸਕੱਤਰ ਡੀ ਟੀ ਸੀ ਬਲਬੀਰ ਸਿੰਘ ਅਤੇ ਸਕੂਲ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਕਰਵਾਏ ਜਾ ਰਹੇ ਹਨ । ਇਸ ਪ੍ਰਤੀਯੋਗਤਾ ਵਿੱਚ ਜ਼ਿਲ੍ਹੇ ਦੇ 16 ਜ਼ੋਨਾਂ ਵਿੱਚੋਂ ਜੇਤੂ ਖਿਡਾਰੀਆਂ ਵੱਲੋਂ ਭਾਗ ਲਿਆ ਜਾਵੇਗਾ । ਇਸ ਜ਼ਿਲ੍ਹਾ ਪੱਧਰੀ ਯੋਗਾ ਓਲੰਪੀਆਡ ਪ੍ਰਤੀਯੋਗਤਾ ਵਿਚ ਜੇਤੂ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਜਾਏਗਾ ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਡਿਊਟੀ ਤੇ ਤੈਨਾਤ ਜੱਜ, ਸਮੂਹ ਬੀ ਐਮ ਸਪੋਰਟਸ ,ਜ਼ੋਨ ਸਕੱਤਰ ਦੀ ਭੂਮਿਕਾ ਅਹਿਮ ਰਹੇਗੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਸ਼ਰਨ ਸਿੰਘ ਜੀ ਵੱਲੋਂ ਸਮੂਹ ਪ੍ਰਿੰਸੀਪਲ ,ਜ਼ੋਨ ਸਕੱਤਰ, ਜੱਜ ਸਹਿਬਾਨ ਅਤੇ ਬੀ ਐਮ ਸਪੋਰਟਸ ਅਤੇ ਡਿਊਟੀ ਨਿਭਾ ਰਹੇ ਅਧਿਆਪਕਾਂ ਨੂੰ ਦਿੱਤੇ ਸਮੇਂ ਪ੍ਰਤੀਯੋਗਤਾ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ ਅਤੇ ਸਮੂਹ ਖਿਡਾਰੀਆਂ ਨੂੰ ਸਮੇਂ ਸਿਰ ਪ੍ਰਤੀਯੋਗਤਾ ਵਾਲੇ ਸਥਾਨ ਤੇ ਪਹੁੰਚਣ ਦੀ ਜਿਮੇਵਾਰੀ ਸਕੂਲ ਅਧਿਆਪਕਾ ਦੀ ਤੈਹ ਕੀਤੀ ਗਈ ਹੈ । ਉਪਰੋਕਤ ਸਾਰੀ ਜਾਣਕਾਰੀ ਦਲਜੀਤ ਸਿੰਘ ਡੀ ਐਮ ਸਪੋਰਟਸ ਹੁਸ਼ਿਆਰਪੁਰ ਵੱਲੋਂ ਪ੍ਰੈੱਸ ਨੋਟ ਜਾਰੀ ਕਰਕੇ ਦਿੱਤੀ ਗਈ ਹੈ ।