Prime Punjab Times

Latest news
ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ
ADVERTISEMENT
You are currently viewing ਦੁਖਾਂਤ.. ਮਕਾਨ ਉਪਰੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਨੌਜਵਾਨ ਦੀ ਮੌਤ….

ਦੁਖਾਂਤ.. ਮਕਾਨ ਉਪਰੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਨੌਜਵਾਨ ਦੀ ਮੌਤ….

ਦੁਖਾਂਤ.. ਮਕਾਨ ਉਪਰੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਨੌਜਵਾਨ ਦੀ ਮੌਤ….

ਪਰਿਵਾਰ ਦੇ ਤਿੰਨ ਮੈਬਰਾਂ ਖਿਲਾਫ ਮਾਮਲਾ ਦਰਜ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਨਗਰ ਕੌਸਲ ਬਲਾਚੌਰ ਵਿੱਚ ਪੈਂਦੇ ਪਿੰਡ ਮਹਿੰਦੀਪੁਰ ਵਿੱਚ ਸਥਿਤ ਇੱਕ ਰਿਹਾਇਸ਼ੀ ਮਕਾਨ ਦੇ ਉਪਰ ਤੋਂ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਸਪਲਾਈ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਕਰੰਟ ਨਾਲ ਨੌਜਵਾਨ ਦੀ ਮੌਤ ਹੋਣ ਦਾ ਦੁੱਖ ਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ । ਥਾਣਾ ਸਿਟੀ ਬਲਾਚੌਰ ਪੁਲਿਸ ਵਲੋਂ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਗਿਆ ਹੈ । ਸਥਾਨਕ ਬਲਾਚੌਰ ਦੇ ਵਾਰਡ ਨੰਬਰ 10 ਨਿਵਾਸੀ ਸੁਸ਼ੀਲ ਦੇਵੀ ਪਤਨੀ ਲੇਟ ਸ਼ਸੀ ਭੂਸ਼ਨ ਵਲੋਂ ਦਰਜ ਕਰਾਏ ਬਿਆਨ ਅਨੁਸਾਰ ਬੀਤੇ ਦਿਨ ਜਦੋਂ ਉਹ ਆਪਣੇ ਲੜਕੇ ਸਿ਼ਵਾ ਨਾਲ ਘਰ ਪਰ ਸੀ ਤਾਂ ਉਥੇ ਨਵਨੀਤ ਉਰਫ ਵੀਰ ਪੁੱਤਰ ਹਰਮੇਸ਼ ਸ਼ਰਮਾਂ ਵਾਸੀ ਮਹਿੰਦੀਪੁਰ ਆਪਣੀ ਗੱਡੀ ਬੇਲੋਰੇ ਲੈ ਕੇ ਆਇਆ ਅਤੇ ਉਸ ਦੇ ਲੜਕੇ ਸਿ਼ਵਾ ਨੂੰ ਬਿਠਾ ਕੇ ਇਹ ਕਹਿ ਕੇ ਲੈ ਗਿਆ ਕਿ ਗੱਡੀ ਦਾ ਏ.ਸੀ ਖਰਾਬ ਹੈ ਨੂੰ ਠੀਕ ਕਰਾਉਣਾ ਹੈ।

(ਘਰ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਤਸਵੀਰ)

ਇਸ ਉਪਰੰਤ ਉਹ ਸਵਰਣ ਮਾਰਕੀਟ ਬਲਾਚੌਰ ਵਿਖੇ ਗਏ ਅਤੇ ਇਸ ਉਪਰੰਤ ਉਹ ਸਿ਼ਵਾ ਨੂੰ ਆਪਣੇਘਰ ਲੈ ਗਿਆ ਜਿੱਥੇ ਕਿ ਉਸ ਦੀ ਮਾਤਾ ਸੁਰਿੰਦਰ ਕੌਰ ਅਤੇ ਪਿਤਾ ਹਰਮੇਸ਼ ਸ਼ਰਮਾਂ ਪਿੰਡ ਮਹਿੰਦੀਪੁਰ ਸਨ । ਜਦੋਂ ਉਸ ਦਾ ਲੜਕਾ ਬਾਥਰੂਮ ਕਰਨ ਲਈ ਉਹਨਾ ਦੇ ਘਰ ਦੇ ਬਾਥਰੂਮ ਵਿੱਚ ਗਿਆ ਤਾਂ ਉਥੇ ਲੰਘਦੀਆ ਬਿਜਲੀ ਦੀਆ ਹਾਈ ਵੋਲਟੇਜ ਤਾਰਾ ਦੀ ਲਪੇਟ ਵਿੱਚ ਆ ਗਿਆ ਜਿਸ ਉਪਰੰਤ ਉਸਨੂੰ ਭੱਦੀ ਰੋਡ ਬਲਾਚੌਰ ਸਥਿਤ ਸੂਰੀ ਹਸਪਤਾਲ ਲਿਜਾਇਆ ਗਿਆ ਅਤੇ ਇਸ ਉਪਰੰਤ ਉਸ ਦੇ ਲੜਕੇ ਸਿ਼ਵਾ ਨੂੰ ਸੰਤ ਗੁਰਮੇਲ ਸਿੰਘ ਚੈਰੀਟੇਬਲ ਹਸਪਤਾਲ ਗੜੀ ਲੈ ਗਏ ਜਿੱਥੇ ਕਿ ਡਾਕਟਰਾ ਵਲੋਂ ਚੈਂਕਕਰਨ ਉਪਰੰਤ ਮ੍ਰਿਤਕ ਕਰਾਰ ਦਿੱਤਾ ਗਿਆ । ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਲੜਕੇ ਦੀ ਮੌਤ ਉਕਤ ਪਰਿਵਾਰ ਵਲੋਂ ਬਾਥਰੂਮ ਜਾਂਦੇ ਸਮੇਂ ਬਾਥਰੂਮ ਦੇ ਨਜ਼ਦੀਕ ਤੋਂ ਲੰਘਦੀਆ ਬਿਜਲੀ ਦੀਆ ਤਾਰਾ ਸਬੰਧੀ ਕੋਈ ਜਾਣਕਾਰੀ ਨਾ ਦੇਣ ਕਾਰਨ ਹੋਈ ਹੈ । ਮ੍ਰਿਤਕ ਸਿ਼ਵਾ ਦੀ ਲਾਸ਼ ਦਾ ਪੋਸਟਮਾਟਰਮ ਕਰਾਉਣ ਉਪਰੰਤ ਵਾਰਸਾ ਹਵਾਲੇ ਕਰ ਦਿੱਤੀ ਅਤੇ ਮ੍ਰਿਤਕ ਸਿ਼ਵਾ ਦੀ ਮਾਤਾ ਦੇ ਬਿਆਨਾ ਤੇ ਹਰਮੇਸ਼ ਸ਼ਰਮਾਂ ਪੁੱਤਰ ਪੂਰਨ ਚੰਦ,ਸੁਰਿੰਦਰ ਕੌਰ ਪਤਨੀ ਹਰਮੇਸ਼ ਸ਼ਰਮਾਂ ਅਤੇ ਨਵਨੀਤ ਉਰਫ ਵੀਰ ਪੁੱਤਰ ਹਰਮੇਸ਼ ਸ਼ਰਮਾਂ ਵਾਸੀਆਨ ਪਿੰਡ ਮਹਿੰਦੀਪੁਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।

ਫੋਟੋ : ਮਰਹੂਮ ਸਿ਼ਵਾ ਦੀ ਫਾਇਲ ਫੋਟੋ।

ਇਸ ਹਾਦਸੇ ਬਾਬਤ ਗਹਿਰਾ ਦੁੱਖ ਹੈ, ਮਗਰ ਸਾਡਾ ਕੋਈ ਕਸੂਰ ਨਾ ਹੈ… ਹਰਮੇਸ਼ ਸ਼ਰਮਾਂ

 ਇਸ ਸਬੰਧ ਵਿੱਚ ਹਰਮੇਸ਼ ਸ਼ਰਮਾਂ ਵਾਸੀ ਪਿੰਡ ਮਹਿੰਦੀਪੁਰ ਨੇ ਆਖਿਆ ਕਿ ਉਨ੍ਹਾਂ ਦੇ ਘਰ ਦੇ ਉਪਰੋਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਲੰਘਦੀਆਂ ਹਨ ਜਿਹੜੀਆਂ ਕਿ ਆਮ ਹੀ ਨਜ਼ਰ ਆਉਂਦੀਆਂ ਹਨ । ਉਸ ਨੇ ਦੱਸਿਆ ਕਿ ਮ੍ਰਿਤਕ ਸਿ਼ਵਾ ਉਹਨਾਂ ਦੇ ਭਰਾ ਦੇ ਸਾਲੇ ਦਾ ਲੜਕਾ ਹੈ । ਇਹ ਕੁਦਰਤੀ ਹਾਦਸਾ ਹੋਇਆ ਹੈ ਜਿਸ ਦਾ ਉਨ੍ਹਾਂ ਨੂੰ ਬਹੁਤ ਹੀ ਡੂੰਘਾ ਦੁੱਖ ਹੋਇਆ ਹੈ , ਮਗਰ ਉਹਨਾਂ ਦਾ ਇਸ ਵਿੱਚ ਕੋਈ ਵੀ ਦੋਸ਼ ਨਹੀ ਹੈ । ਹਾਦਸੇ ਦੇ ਤੁਰੰਤ ਬਾਅਦ ਉਹ ਸਿ਼ਵਾ ਨੂੰ ਮੋਟਰ ਸਾਇਕਲ ਤੇ ਭੱਦੀ ਰੋਡ ਬਲਾਚੌਰ ਸਥਿਤ ਸੂਰੀ ਹਸਪਤਾਲ ਲੈ ਗਏ ਸਨ । ਜਦੋਂ ਸ਼ਿਵਾ ਦੀ ਮੌਤ ਹੋ ਜਾਣ ਬਾਰੇ ਡਾਕਟਰਾਂ ਨੇ ਦੱਸਿਆ ਤਾਂ ਉਸ ਦਾ ਲੜਕਾ ਇੱਕ ਦਮ ਸਦਮੇ ਵਿੱਚ ਜਾ ਕੇ ਡਿੱਗ ਪਿਆ ਜਿਸ ਦੇ ਵੀ ਸੱਟਾਂ ਲੱਗੀਆਂ ਹਨ ।

error: copy content is like crime its probhihated