Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਹਾਈਵੇ ‘ਤੇ ਗ਼ਲਤ ਦਿਸ਼ਾ ‘ਚ ਵਾਹਨ ਖੜ੍ਹੇ ਕਰਨ ਵਾਲੀਆਂ ਦੀ ਹੁਣ ਖੈਰ ਨਹੀਂ : ਐਸ ਐਸ ਓ ਹਰਕੀਰਤ ਸਿੰਘ

ਹਾਈਵੇ ‘ਤੇ ਗ਼ਲਤ ਦਿਸ਼ਾ ‘ਚ ਵਾਹਨ ਖੜ੍ਹੇ ਕਰਨ ਵਾਲੀਆਂ ਦੀ ਹੁਣ ਖੈਰ ਨਹੀਂ : ਐਸ ਐਸ ਓ ਹਰਕੀਰਤ ਸਿੰਘ

ਹਾਈਵੇ ‘ਤੇ ਗ਼ਲਤ ਦਿਸ਼ਾ ‘ਚ ਵਾਹਨ ਖੜ੍ਹੇ ਕਰਨ ਵਾਲੀਆਂ ਦੀ ਹੁਣ ਖੈਰ ਨਹੀਂ : ਐਸ ਐਸ ਓ ਹਰਕੀਰਤ ਸਿੰਘ

ਬਲਾਚੌਰ,ਕਾਠਗੜ੍ਹ 8 ਮਈ (ਜਤਿੰਦਰ ਪਾਲ ਸਿੰਘ ਕਲੇਰ )- ਨਿੱਤ ਦਿਨ ਵਾਪਰਦੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਥਾਣਾ ਕਾਠਗੜ੍ਹ ਦੇ ਠਐੱਸ.ਐੱਚ.ਓ. ਹਰਕੀਰਤ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਰੋਪੜ-ਬਲਾਚੌਰ ਹਾਈਵੇ ‘ਤੇ ਪਿੰਡ ਮਾਜਰਾ ਜੱਟਾਂ ਦੇ ਬੱਸ ਅੱਡੇ ‘ਚ ਗ਼ਲਤ ਦਿਸ਼ਾ ‘ਚ ਵਾਹਨ ਚਲਾਉਣ ਵਾਲੇ ਵਾਹਨ ਚਾਲਕਾਂ ਪ੍ਰਤੀ ਸਖ਼ਤੀ ਨਾਲ ਕਾਰਵਾਈ ਕਰਦਿਆਂ ਵਾਹਨਾਂ ਦੇ ਚਲਾਨ ਕੀਤੇ | ਥਾਣਾ ਕਾਠਗੜ੍ਹ ਦੇ ਐੱਸ.ਐੱਸ.ਓ. ਹਰਕੀਰਤ ਸਿੰਘ ਨੇ ਕਿਹਾ ਕਿ ਗ਼ਲਤ ਦਿਸ਼ਾ ‘ਚ ਵਾਹਨ ਚਲਾਉਣ ਨਾਲ ਜਿੱਥੇ ਵਾਹਨ ਚਾਲਕ ਖ਼ੁਦ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਉੱਥੇ ਸਹੀ ਦਿਸ਼ਾ ‘ਚ ਵਾਹਨ ਚਲਾਉਣ ਵਾਲਿਆਂ ਲਈ ਵੀ ਵੱਡਾ ਖ਼ਤਰਾ ਬਣਦੇ ਹਨ | ਇਸ ਮੌਕੇ ਉਨ੍ਹਾਂ ਨਾਲ ਏ.ਐੱਸ.ਆਈ.ਅਮਰਜੀਤ, ਏ.ਐੱਸ.ਆਈ. ਪ੍ਰੇਮ ਲਾਲ, ਏ.ਐੱਸ.ਆਈ. ਲਛਮਣ, ਕਪਿਲ ਦੇਵ ਆਦਿ ਪੁਲਿਸ ਮੁਲਾਜ਼ਮ ਹਾਜ਼ਰ ਸਨ | ਕਾਠਗੜ੍ਹ ਪੁਲਿਸ ਵਲੋਂ ਵਾਹਨ ਚਾਲਕਾਂ ਪ੍ਰਤੀ ਕੀਤੀ ਸਖ਼ਤੀ ਦੀ ਭਾਈ ਦਲਜੀਤ ਸਿੰਘ ਮੌਲਾ, ਮਾ. ਰਾਜ ਕੁਮਾਰ, ਜੋਗਿੰਦਰ ਸਿੰਘ ਗਰੇਵਾਲ, ਕਰਨੈਲ ਸਿੰਘ, ਕਰਮਯੋਗ ਸਿੰਘ ਆਦਿ ਇਲਾਕਾ ਨਿਵਾਸੀਆਂ ਨੇ ਪ੍ਰਸੰਸਾ ਕੀਤੀ ਹੈ |