Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਵੱਡੀ ਖਬਰ.. ਦਵਾਈਆਂ ਬਣਾਉਣ ਵਾਲੀ ਫੈਕਟਰੀ ‘ਚ ਕੈਮੀਕਲ ਟੈਂਕ ਦਾ ਫਟਿਆ ਢੱਕਣ,ਵੱਡੀ ਹਾਦਸੇ ਤੋਂ ਹੋਇਆ ਬਚਾਅ

ਵੱਡੀ ਖਬਰ.. ਦਵਾਈਆਂ ਬਣਾਉਣ ਵਾਲੀ ਫੈਕਟਰੀ ‘ਚ ਕੈਮੀਕਲ ਟੈਂਕ ਦਾ ਫਟਿਆ ਢੱਕਣ,ਵੱਡੀ ਹਾਦਸੇ ਤੋਂ ਹੋਇਆ ਬਚਾਅ

ਦਵਾਈਆਂ ਬਣਾਉਣ ਵਾਲੀ ਫੈਕਟਰੀ ‘ਚ ਕੈਮੀਕਲ ਟੈਂਕ ਦਾ ਫਟਿਆ ਢੱਕਣ,ਵੱਡੀ ਹਾਦਸੇ ਤੋਂ ਹੋਇਆ ਬਚਾਅ

ਕਾਠਗਡ਼੍ਹ, 05 ਮਈ (ਜਤਿੰਦਰ ਪਾਲ ਸਿੰਘ ਕਲੇਰ ) ਸੱਨਅਤੀ ਖੇਤਰ ਟੌਂਸਾ ਅਧੀਨ ਪੈਂਦੀ ਦਵਾਈਆਂ ਬਣਾਉਣ ਵਾਲੀ ਇਕ ਫੈਕਟਰੀ ‘ਚ ਅੱਜ ਕੈਮੀਕਲ ਦੇ ਇਕ ਟੈਂਕ ਵਿਚ ਜ਼ਬਰਦਸਤ ਧਮਾਕੇ ਤੋਂ ਬਾਅਦ ਢੱਕਣ ਫਟ ਕੇ ਨਾਲ ਲੱਗਦੀ ਦੂਰ ਖੇਤਾਂ ਵਿੱਚ ਜਾ ਡਿੱਗਿਆ ਲੇਕਿਨ ਇਸ ਹਾਦਸੇ ਵਿੱਚ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ।
ਕਥਿਤ ਜਾਣਕਾਰੀ ਮੁਤਾਬਿਕ ਦਵਾਈਆਂ ਦੀ ਉਕਤ ਫੈਕਟਰੀ ਵਿੱਚ ਡੇਢ ਵਜੇ ਦੇ ਕਰੀਬ ਇੱਕ ਲੀਕਵਿਡ ਕੈਮੀਕਲ ਦੇ ਖਾਲੀ ਟੈਂਕ ਵਿਚ ਜ਼ਬਰਦਸਤ ਧਮਾਕਾ ਹੋਇਆ ਜੋ ਦੂਰ ਦੂਰ ਤੱਕ ਸੁਣਾਈ ਦਿੱਤਾ  ਦਾ ਹੈਵੀ ਵੇਟ ਲੋਹੇ ਦਾ ਢੱਕਣ ਤੇ ਕੁਝ ਹੋਰ ਸਾਮਾਨ ਬਹੁਤ ਤੇਜ਼ੀ ਨਾਲ ਉੱਡਦਾ ਹੋਇਆ ਨਾਲ ਲਗਦੇ ਖੇਤਾਂ ਵਿੱਚ ਜਾ ਕੇ ਡਿੱਗਿਆ ।  ਲੋਕਾਂ ਨੇ ਦੱਸਿਆ ਕਿ ਹਨੇਰੀ ਵਾਂਗ ਆਏ ਇਸ ਲੋਹੇ ਦੇ ਢੱਕਣ ਤੇ ਸਾਮਾਨ ਨੂੰ ਦੇਖ ਕੇ ਉਹ ਘਬਰਾ ਗਏ  ਲੇਕਿਨ ਖੁਸ਼ਕਿਸਮਤੀ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਇਹ ਹਾਦਸਾ ਡੇਢ ਵਜੇ ਦੇ ਕਰੀਬ ਵਾਪਰਿਆ ਅਤੇ ਉਸ ਸਮੇਂ ਵਰਕਰਾਂ ਦਾ ਲੰਚ ਟਾਈਮ ਸੀ ਜਦਕਿ ਉਕਤ ਟੈਂਕ ਵੀ ਖਾਲੀ ਸੀ ਅਤੇ ਉਸ ਵਿੱਚ ਕਿਸੇ ਕਿਸਮ ਦਾ ਮਟੀਰੀਅਲ ਨਹੀਂ ਸੀ, ਜੇਕਰ ਮਟੀਰੀਅਲ ਹੁੰਦਾ ਤਾਂ ਅੰਦਾਜ਼ਾ ਨਾ ਲਾਇਆ ਜਾਣ ਵਾਲਾ ਨੁਕਸਾਨ ਹੋ ਸਕਦਾ ਸੀ। ਇਹ ਵੀ ਪਤਾ ਲੱਗਾ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਉਸ ਸਬੰਧੀ ਕੰਪਨੀ ਨੇ ਨਾ ਤਾਂ ਕੋਈ ਚਿਤਾਵਨੀ ਦਿਤੀ  ਅਤੇ ਨਾ ਹੀ ਹੂਟਰ ਵਜਾਇਆ ਗਿਆ  ਕਿਉਂ ਕਿ ਜੇਕਰ ਅਜਿਹੀ ਸਥਿਤੀ ਵਿੱਚ ਹੂਟਰ ਵਜਾਇਆ ਜਾਵੇ ਤਾਂ ਵਰਕਰ ਚੁਕੰਨੇ ਹੋ ਜਾਂਦੇ ਹਨ ।
ਉਕਤ ਹਾਦਸੇ ਉਪਰੰਤ ਖੇਤਾਂ ਵਿੱਚ ਡਿੱਗੇ ਟੈਂਕ ਦੇ ਹੈਵੀ ਢੱਕਣ ਤੇ ਦੂਜੇ  ਮਟੀਰੀਅਲ ਨੂੰ ਦੇਖਣ ਪਹੁੰਚੇ ਮੀਡੀਆ ਕਰਮੀ ਨੇ ਜਦੋਂ ਫੈਕਟਰੀ ਦੇ ਇਕ ਅਧਿਕਾਰੀ ਤੋਂ ਹਾਦਸੇ ਦੀ ਜਾਣਕਾਰੀ ਲੈਣ ਲਈ  ਫੋਨ ਕੀਤਾ ਤਾਂ ਅਧਿਕਾਰੀ ਨੇ ਆਪਣਾ ਨਾਂ ਅਤੇ ਅਹੁਦਾ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਾਦਸਾ ਜ਼ਰੂਰ ਵਾਪਰਿਆ ਹੈ ਪ੍ਰੰਤੂ ਇਸ ਨਾਲ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ।
ਜ਼ਿਕਰਯੋਗ ਹੈ ਕਿ ਰਿਹਾਇਸ਼ੀ ਖੇਤਰਾਂ ਦੇ ਨਜ਼ਦੀਕ ਲੱਗੀਆਂ ਰਿਸਕੀ ਫੈਕਟਰੀਆਂ ਕਦੇ ਵੀ ਲੋਕਾਂ ਲਈ ਜਾਨ ਲੇਵਾ ਹੋ ਸਕਦੀਆਂ ਹਨ ਜਿਸ ਵੱਲ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ  ਖ਼ਾਸ  ਧਿਆਨ ਦੇਣ ਦੀ ਜ਼ਰੂਰਤ ਹੈ।