Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing BIG BREAKING.. ਦਸੂਹਾ ਚ ਇੱਕ ਦੁਕਾਨ ਦੇ ਬਾਹਰ ਦਿਨ ਦਹਾੜੇ ਚੱਲੀਆਂ ਤਾੜ ਤਾੜ ਗੋਲੀਆਂ,ਸ਼ਹਿਰ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ 

BIG BREAKING.. ਦਸੂਹਾ ਚ ਇੱਕ ਦੁਕਾਨ ਦੇ ਬਾਹਰ ਦਿਨ ਦਹਾੜੇ ਚੱਲੀਆਂ ਤਾੜ ਤਾੜ ਗੋਲੀਆਂ,ਸ਼ਹਿਰ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ 

ਦਸੂਹਾ ਚ ਇੱਕ ਦੁਕਾਨ ਦੇ ਬਾਹਰ ਦਿਨ ਦਹਾੜੇ ਚੱਲੀਆਂ ਤਾੜ ਤਾੜ ਗੋਲੀਆਂ,ਸ਼ਹਿਰ ਵਾਸੀਆਂ ਚ ਦਹਿਸ਼ਤ ਦਾ ਮਾਹੌਲ 

ਦਸੂਹਾ 3 ਅਪ੍ਰੈਲ (ਬਿਊਰੋ) : ਸਧਾਨਕ ਸ਼ਹਿਰ ਜੀਟੀ ਰੋਡ ‘ ਤੇ ਨਜਦੀਕ ਇੱਕ ਕੁੜਤਾ ਪਜਾਮੇ ਦੀ ਦੁਕਾਨ ਦੇ ਬਾਹਰ ਦਿਨ ਦਹਾੜੇ ਦੁਪਹਿਰ ਵੇਲੇ ਗੋਲੀਆਂ ਚਲਣ ਨਾਲ ਸ਼ਹਿਰ ਵਾਸੀਆਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਅਨੁਸਾਰ ਸਿੰਘਪੁਰ ਜੱਟਾਂ ਵਾਸੀ ਇੱਕ ਵਿਅਕਤੀ ਗੁਰਨਾਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮੁਕਤਸਰੀ ਕੁੜਤਾ ਪਜਾਮਾ ਦੀ ਦੁਕਾਨ ਦੇ ਮਾਲਕ  ਕੋਲ ਚਾਰ ਦੇ ਕਰੀਬ ਨੌਜਵਾਨ ਕਾਰ ਵਿੱਚ ਦੁਕਾਨ ‘ਤੇ ਆਏ ਅਤੇ ਦੁਕਾਨ ਮਾਲਕ ਨੂੰ ਕਹਿਣ ਲੱਗੇ ਕਿ ਅਸੀਂ ਇੱਥੋਂ ਜੋ ਕੁੜਤਾ ਪਜਾਮਾ ਲਿਆ ਸੀ, ਉਹ ਬਹੁਤ ਮਾੜਾ ਨਿਕਲਿਆ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਤਕਰਾਰ ਹੋ ਗਈ। ਤਕਰਾਰ ਇੰਨੀ ਵੱਧ ਗਈ ਕਿ ਮਾਮਲਾ ਗਾਲੀ ਗਲੋਚ ਤੱਕ ਪਹੁੰਚ ਗਿਆ।

 ਦੁਕਾਨ ਮਾਲਿਕ ਨੇ ਦੱਸਿਆ ਕਿ ਉਨਾਂ ਨੌਜਵਾਨਾਂ ਨੇ ਉਸ ‘ਤੇ ਕ੍ਰਿਪਾਨ ਨਾਲ ਹਮਲਾ ਕੀਤਾ, ਜਿਸ ਦੌਰਾਨ ਸਾਥੀਆਂ ਨਾਲ ਮਿਲਕੇ ਗੁਰਨਾਮ ਸਿੰਘ ਨੇ ਉਨ੍ਹਾਂ ਤੋਂ ਕਿਰਪਾਨ ਖੋਹ ਲਈ ਅਤੇ ਲੜਾਈ ਕਰਦੇ ਹੋਏ ਜੀ.ਟੀ.ਰੋਡ ‘ਤੇ ਆ ਗਏ ਅਤੇ ਫਿਰ ਨੌਜਵਾਨਾਂ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਪਿਸਤੌਲ ਤਾਣ ਕੇ 4 ਦੇ ਕਰੀਬ ਉੱਪਰ ਵੱਲ ਫਾਇਰ ਕੀਤੇ ਗਏ। ਸੂਚਨਾ ਮਿਲਦੇ ਹੀ ਦਸੂਹਾ ਪਲਿਸ ਦੇ ਕਰਮਚਾਰੀ ਮੌਕੇ ਤੇ ਪਹੁੰਚ ਕੇ ਜਾਂਚ ਵਿਚ ਗਈ ਹੈ। ਸੂਤਰਾਂ ਮੁਤਾਬਕ ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਕੁੱਝ ਚੱਲੀਆਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ।