Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਅੱਗ ਉਗਲਦੇ ਸੂਰਜ ਦੀ ਗਰਮੀ ਨੇ ਆਪਣੀ ਲਪੇਟ ‘ਚ ਲਏ ਬਲਾਚੌਰੀਏ……. ਮੌਸਮ ਗਰਮ ਪਰ ਦੁਕਾਨਦਾਰੀਆਂ ਪਈਆਂ ਠੰਢੀਆਂ …..

ਅੱਗ ਉਗਲਦੇ ਸੂਰਜ ਦੀ ਗਰਮੀ ਨੇ ਆਪਣੀ ਲਪੇਟ ‘ਚ ਲਏ ਬਲਾਚੌਰੀਏ……. ਮੌਸਮ ਗਰਮ ਪਰ ਦੁਕਾਨਦਾਰੀਆਂ ਪਈਆਂ ਠੰਢੀਆਂ …..

ਅੱਗ ਉਗਲਦੇ ਸੂਰਜ ਦੀ ਗਰਮੀ ਨੇ ਆਪਣੀ ਲਪੇਟ ‘ਚ ਲਏ ਬਲਾਚੌਰੀਏ……. ਮੌਸਮ ਗਰਮ ਪਰ ਦੁਕਾਨਦਾਰੀਆਂ ਪਈਆਂ ਠੰਢੀਆਂ …..

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਨੇ ਜਿੱਥੇ ਲੋਕਾਂ ਨੂੰ ਘਰਾਂ ` ਚ ਰਹਿਣ ਲਈ ਮਜਬੂਰ ਕਰਕੇ ਰੱਖ ਦਿੱਤਾ ਹੈ , ਉਥੇ ਹੀ ਇਸ ਗਰਮੀ ਦੇ ਕਹਿਰ ਨੇ ਸ਼ਹਿਰ ਦੀਆਂ ਸੜਕਾਂ ਨੂੰ ਵੀ ਸੁੰਨਸਾਨ ਕਰਕੇ ਰੱਖ ਦਿੱਤਾ ਹੈ , ਜੋ ਇਸ ਕਦਰ ਦਿਖਾਈ ਦੇਣ ਲੱਗ ਪਈਆਂ ਹਨ ਜਿਵੇਂ ਕਰਫਿਊ ਲੱਗਿਆ ਹੋਵੇ ਗਰਮੀ ਦੇ ਕਹਿਰ ਅਤੇ ਸ਼ਹਿਰ ’ ਚ ਪਸਰੀ ਹੋਈ ਸੁੰਨ ਦਾ ਅਸਰ ਦੁਕਾਨਦਾਰਾਂ ਦੇ ਰੁਜ਼ਗਾਰ ਉਪਰ ਵੀ ਪੈਣਾ ਸ਼ੁਰੂ ਹੋ ਗਿਆ ਹੈ । ਲਗਾਤਾਰ ਪੈ ਰਹੀ ਗਰਮੀ ਨਾਲ ਦਿਨ ਦਾ ਤਾਪਮਾਨ ਲਗਾਤਾਰ ਵੱਧਣ ਕਾਰਨ ਆਪਣੇ ਕੰਮਾ ਕਾਰਾ ਤੇ ਆਉਣ ਜਾਣ ਵਾਲਿਆਂ ਅਤੇ ਆਪਣੇ ਰੁਜ਼ਗਾਰ ਦੀ ਭਾਲ `ਚ ਗਲੀਆਂ ਮੁਹੱਲਿਆਂ ਵਿੱਚ ਫੇਰੀ ਲਾਉਣ ਵਾਲਿਆਂ ਦੇ ਗਰਮੀ ਨੇ ਪਸੀਨੇ ਕੱਢੇ ਹੋਏ ਹਨ ਉਥੇ ਹੀ ਆਪੋ ਆਪਣੇ ਘਰਾਂ `ਚ ਵੜੇ ਲੋਕਾਂ ਕਾਰਨ ਇਨ੍ਹਾਂ ਗਰੀਬ ਲੋਕਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਠੰਢਾ ਪੈ ਗਿਆ ।ਉਪਰ ਤੋਂ ਬਿਜਲੀ ਦੇ ਲੱਗ ਰਹੇ ਕੱਟਾ ਕਾਰਨ ਲੋਕਾ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ । ਕੁਮਾਰ ਟੈਲੀਕਾਮ ਗੜਸੰ਼ਕਰ ਰੋਡ ਬਲਾਚੌਰ , ਅਰੁੱਣ ਕਨਫੈਕਸ਼ਨਰੀ ਬਲਾਚੌਰ ਅਤੇ ਗਿਆਨੀ ਖਰਾਦ ਵਾਲਿਆ ਨੇ ਦੱਸਿਆ ਕਿ ਗਰਮੀ ਇੰਨੀ ਵੱਧ ਗਈ ਹੈ ਕਿ ਲੋਕ ਬਜ਼ਾਰ ਵਿੱਚ ਆਉਣਾ ਮੁਨਾਸਿਬ ਨਹੀ ਸਮਝਦੇ ਜਿਸ ਕਾਰਨ ਕੰਮ ਕਾਰ ਪ੍ਰਭਾਵਿਤ ਹੈ ਹੀ ਉਪਰ ਤੋਂ ਰਹਿੰਦੀ ਖੂਹਦੀ ਕਸਰ ਬਿਜਲੀ ਦੇ ਲੱਗ ਰਹੇ ਕੱਟਾ ਕੱਢੀ ਜਾ ਰਹੇ ਹਨ ।ਗਰਮੀ ਕਾਰਨ ਸ਼ਹਿਰ ਵਿੱਚ ਸੁੰਨ ਮਸਾਨ ਪਰਸੀ ਹੋਈ ਹੈ । ਉਹਨਾਂ ਦੱਸਿਆ ਕਿ ਪਹਿਲਾਂ ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਸ਼ਹਿਰ ਦੀ ਚਹਿਲ ਪਹਿਲ ਨੂੰ ਰੋਕ ਦਿੱਤਾ ਸੀ, ਮਗਰ ਅੱਜ ਕੁਦਰਤ ਨੇ ਗਰਮੀ ਦਾ ਕਹਿਰ ਵਰਸਾ ਕਿ ਲੋਕਾਂ ਨੂੰ ਆਪਣੇ ਘਰਾਂ ਅੰਦਰ ਬੰਦ ਰਹਿਣ ਲਈ ਮਜਬੂਰ ਕਰ ਦਿੱਤਾ ਹੈ ।
ਟਾਵੇਂ ਟਾਵੇਂ ਦੋਪਹੀਆਂ ਵਾਹਨ ਤੇ ਆਉਣ ਵਾਲੇ ਲੋਕਾਂ ਨੇ ਤੇਜ ਧੁੱਪ ਦੀ ਲੂ ਤੋਂ ਬਚਣ ਲਈ ਆਪਣੇ ਮੂੰਹ ਸਿਰ ਕੱਪੜੇ ਨਾਲ ਢੱਕੇ ਹੋਏ ਸਨ , ਇੱਥੋ ਤੱਕ ਕੇ ਬਾਹਵਾਂ ਉੱਪਰ ਵੀ ਮਾਸਕ ਚੜ੍ਹਾਏ ਹੋਏ ਸਨ। ਗਰਮੀ ਦੇ ਇਸ ਪ੍ਰਕੋਪ ਨਾਲ ਪਸੂ਼ਆਂ ਪੰਛੀ ਵੀ ਪੂਰੀ ਤਰ੍ਹਾਂ ਨਾਲ ਨਿਢਾਲ ਸਨ ਜਿਹੜੇ ਪਾਣੀ ਦੀਆਂ ਹੌਂਦੀਆਂ ਵਿੱਚ ਚੁੱਭੀਆਂ ਮਾਰ ਗਰਮੀ ਤੋਂ ਨਿਜਾਤ ਪਾ ਰਹੇ ਸਨ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਇਸ ਹਫਤੇ ਵਿੱਚ ਗਰਮੀਂ ਤੋ ਨਿਜਾਤ ਮਿਲਣ ਦੀ ਕੋਈ ਸੰਭਾਵਨਾ ਨਹੀ ਹੈ, ਗਰਮੀ ਦਾ ਪ੍ਰਕੋਪ ਇਸੇ ਤਰ੍ਹਾਂ ਜਾਰੀ ਰਹੇਗਾ , ਬਲਕਿ ਪਾਰਾ ਹੋਰ ਵਧਣ ਦੇ ਆਸਾਰ ਹਨ। ਉਨ੍ਹਾਂ ਨੇ ਸਵੇਰੇ 10 ਵਜੇਂ ਤੋਂ ਲੈ ਕੇ ਸ਼ਾਮ 04 ਵਜੇਂ ਤੱਕ ਘਰਾਂ ਵਿੱਚੋ ਬਾਹਰ ਨਾ ਨਿਕਲਣ ਦੀ ਵੀ ਸਲਾਹ ਦਿੱਤੀ ।

ਫੋਟੋ : (1) ਗੜਸੰਕਰ ਰੋਡ ਬਲਾਚੌਰ ਦੀਆਂ ਬੇਰੌਣਕੀ ਦੁਕਾਨਾ ਦਾ ਦ੍ਰਿਸ ।
(2) ਪਾਣੀ ਦੀ ਹੌਦੀ ਵਿੱਚ ਪਿਆਸ ਬੁਝਾਉਂਦਾ ਬਾਂਦਰ ,

ਗਰਮੀ ਤੋਂ ਬਚਣ ਲਈ ਕਿਹੋ ਜਿਹਾ ਹੋਵੇ ਸਾਡਾ ਖਾਣ ਪੀਣ 

ਸਿਹਤ ਸੇਵਾਵਾ ਵਿੱਚ ਮੋਹਰੀ ਸੰਤ ਗੁਰਮੇਲ ਸਿੰਘ ਜੀ ਮੈਮੋਰੀਅਲ ਹਸਪਤਾਲ ਗੜੀ ਦੇ ਡਾ. ਪਰਮਜੀਤ ਅਤੇ ਡਾ. ਸਵੈਤਾ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਨੂੰ ਗਰਮੀ ਤੇ ਲੂ ਤੋਂ ਬਚਣ ਲਈ ਜਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ । ਉਹਨਾਂ ਆਖਿਆ ਕਿ ਗਰਮੀਂ ਅਤੇ ਲੂ ਤੋਂ ਬਚਣ ਲਈ ਵੱਧ ਤੋਂ ਪਾਣੀ ਪੀਣਾ ਚਾਹੀਦਾ ਹੈ । ਆਪਣੇ ਘਰ ਤੋਂ ਬਾਹਰ ਨਿਕਲਣ ਸਮੇ ਆਪਣੇ ਮੂੰਹ ਸਿਰ ਤੇ ਹੱਥ ਪੈਰ ਢੱਕ ਰੱਖਣੇ ਚਾਹੀਦੇ ਹਨ । ਠੰਡੀ ਤਾਸੀਰ ਵਾਲੇ ਪਦਾਰਥ ਤੇ ਜਲ ਲੈਣੇ ਚਾਹੀਦੇ ਹਨ । ਲੂ ਦੇ ਲੱਛਣਾ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਉਹਨਾ ਦੱਸਿਆ ਕਿ ਗਰਮੀ ਕਾਰਨ ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਣ ਹੋਣਾ, ਸਿਰ ਦਰਦ ਤੇ ਉਲਟੀਆ ਲੱਗਣੀਆ, ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ , ਚਮੜੀ ਲਾਲ ਹੋਣਾ , ਗਰਮ ਤੇ ਖੁਸ਼ਕ ਚਮੜੀ, ਮਾਸ਼ਪੇਸ਼ੀਆ ਵਿੱਚ ਕਮਜ਼ੋਰੀ ਆਦਿ ਇਸ ਦੇ ਲੱਛਣ ਹੋ ਸਕਦੇ ਹਨ ।ਉਹਨਾ ਲੋਕਾ ਨੂੰ ਅਪੀਲ ਕੀਤੀ ਕਿ ਪਾਣੀ ਅਤੇ ਹੋਰ ਤਰਲ ਪਦਾਰਥਾ ਜਿਵੇ ਕਿ ਲੱਸੀ, ਨਿੰਬੂ ਪਾਣੀ, ਫਰੈਸ਼ ਜੂਸ ਆਦਿ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦ ਹੈ । ਜਦ ਕਿ ਬਾਹਰ ਦਾ ਖਾਣਾ ਜਾ ਫਾਸਟ ਫੂਡ , ਤਲੀਆ ਚੀਜਾ ਖਾਣ ਪੀਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਇਸ ਦੇ ਨਾਲ ਨਾਲ ਸਾਨੂੰ ਹਲਕੇ ਰੰਗ ਦੇ ਕੱਪੜੇ ਪਾਉਣ ਚਾਹੀਦੇ ਹਨ ਅਤੇ ਘਰੋਂ ਬਾਹਰ ਨਿਕਲਣ ਵੇਲੇ ਸਰੀਰ ਨੂੰ ਢੱਕਣ ਦੇ ਨਾਲ ਅੱਖਾ ਤੇ ਐਨਕ ਲਾਉਣੀ ਚਾਹੀਦੀ ਹੈ ਅਤੇ ਉਹਨਾਂ ਕਿਹਾ ਕਿ ਸਾਨੂੰ ਗਰਮੀ ਤੋਂ ਬਚਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ ਜਿਹੜੇ ਕਿ ਵਾਤਾਵਰਨ ਨੂੰ ਅਨੁਕੂਲ ਰੱਖਣ ਵਿੱਚ ਮੱਦਦਗਾਰ ਹੁੰਦੇ ਹਨ।
ਫੋਟੋ : ਜਾਣਕਾਰੀ ਦਿੰਦੇ ਹੋਏ ਸੰਤ ਗੁਰਮੇਲ ਸਿੰਘ ਜੀ ਮੈਮੋਰੀਅਲ ਹਸਪਤਾਲ ਗੜੀ ਦੇ ਡਾ. ਪਰਮਜੀਤ ।

error: copy content is like crime its probhihated