Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਖੇਡਾਂ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਮੁੱਖ ਲੌੜ : ਸੰਜੀਵ ਮਨਹਾਸ

ਖੇਡਾਂ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਮੁੱਖ ਲੌੜ : ਸੰਜੀਵ ਮਨਹਾਸ

ਗੜ੍ਹਦੀਵਾਲਾ (ਚੌਧਰੀ)

31 ਜੁਲਾਈ : ਕੰਡੀ ਏਰੀਆ ਦੇ ਪਿੰਡ ਸ਼ੀਹ ਚਠਿਆਲ ਵਿਖੇ ਬਾਬਾ ਅਵਤਾਰ ਨਾਥ ਯੂਥ ਕਲੱਬ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਭਾਜਪਾ ਜਿਲ੍ਹਾ ਇੰਚਾਰਜ ਜਲੰਧਰ ਸੰਜੀਵ ਮਨਹਾਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕ੍ਰਿਕੇਟ ਟਰਨਾਮੈਂਟ ਵਿੱਚ 60 ਟੀਮਾਂ ਨੇ ਹਿੱਸਾ ਲਿਆ।ਫਾਈਨਲ ਮੁਕਾਬਲਾ ਹਰਿਆਣਾ ਯੂਥ ਕਲੱਬ ਅਤੇ ਗੜਦੀਵਾਲਾ ਯੂਥ ਕਲੱਬ ਵਿਚਕਾਰ ਹੋਇਆ। ਜਿਸ ਵਿੱਚ ਪਹਿਲੇ ਨੰਬਰ ਤੇ ਰਹੇ ਹਰਿਆਣਾ ਯੂਥ ਕਲੱਬ ਨੂੰ 15 ਹਜ਼ਾਰ ਰੁਪਏ ਨਕਦ ਇਨਾਮ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਦੂਸਰੇ ਨੰਬਰ ਤੇ ਰਹੀ ਗੜਦੀਵਾਲਾ ਕਲੱਬ ਦੀ ਟੀਮ ਨੂੰ 11 ਹਜ਼ਾਰ ਰੁਪਏ ਨਕਦ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਤੀਸਰੇ ਸਥਾਨ ਤੇ ਰਹੀ ਹੁਸ਼ਿਆਰਪੁਰ ਦੀ ਟੀਮ ਨੂੰ 2100 ਰੁਪਏ ਨਕਦ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਮਨਹਾਸ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦਿਆਂ ਸੰਜੀਵ ਮਨਹਾਸ ਨੇ ਕਿਹਾ ਕਿ ਬਾਬਾ ਅਵਤਾਰ ਨਾਥ ਕਲੱਬ ਸ਼ੀਹ ਚਠਿਆਲ ਦੇ ਨੌਜਵਾਨਾਂ ਦਾ ਹਮੇਸ਼ਾ ਖੇਡਾਂ ਦੇ ਟੂਰਨਾਮੈਂਟ ਕਰਵਾਉਣ ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਇਲਾਕ਼ੇ ਵਿਚ ਵਿਸ਼ੇਸ ਯੋਗਦਾਨ ਹੈ।ਇਸ ਮੋਕੇ ਸੰਜੀਵ ਮਨਹਾਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਚੋ ਵਚਾਉਣ ਲਈ ਪੰਜਾਬ ਦੇ ਪਿੰਡ ਪਿੰਡ ਵਿੱਚ ਖੇਡ ਟੂਰਨਾਮੈਂਟ ਹੋਣੇ ਸਮੇਂ ਦੀ ਲੋੜ ਹੈ।ਉਨ੍ਹਾਂ ਯੂਥ ਕਲੱਬ ਸ਼ੀਹ ਚੱਠਿਆਂਲ ਤੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਟੂਰਨਾਮੈਂਟ ਕਰਵਾਉਣ ਲਈ ਸ਼ਲਾਘਾ ਕੀਤੀ।ਮਨਹਾਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਸਰਕਾਰ ਖੇਡਾਂ ਨੂੰ ਪਿੰਡ ਪੱਧਰ ਤੇ ਪ੍ਰਫੁਲਿਤ ਕਰਨ ਪਿੰਡਾਂ ਨੂੰ ਸਪੋਰਟਸ ਲਈ ਗ੍ਰਾਂਟ ਦੇਣਾ ਯਕੀਨੀ ਬਣਾਏ।ਇਸ ਮੋਕੇ ਗੁਰਵਿੰਦਰ ਸਿੰਘ, ਮੰਡਲ ਪ੍ਰਧਾਨ ਗੋਪਾਲ ਐਰੀ, ਹਿਤਿਨ ਪੁਰੀ, ਕੁਲਦੀਪ ਦੀਪਾ, ਸ਼ਮਸ਼ੇਰ ਫੌਜੀ, ਯੂਥ ਕਲੱਬ ਚੱਠਿਆਂਲੀਆ ਦੇ ਪ੍ਰਧਾਨ ਜਤਿੰਦਰ ਸਿੰਘ ਬੱਬੂ, ਅੰਕੁਸ਼ ਰਾਣਾ,ਮੁੰਨਾ, ਰੋਬਿਨ,ਹੰਗਰੀ, ਰਾਜਨ,ਸੰਦੀਪ ਫਤਹਿਪੁਰ, ਮੱਥੂ ਆਦਿ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।