Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਤੁੜੀ ਨਾਲ ਭਰੀ ਉਵਰਲੋਡ ਟਰਾਲੀ ਪੇਪਰ ਮਿੱਲ ਨੂੰ ਜਾਂਦੀ ਬਡੇਸਰੋਂ ਪਲਟੀ- ਲੋਕ ਹੋਏ ਖੱਜਲ ਖੁਆਰ

ਤੁੜੀ ਨਾਲ ਭਰੀ ਉਵਰਲੋਡ ਟਰਾਲੀ ਪੇਪਰ ਮਿੱਲ ਨੂੰ ਜਾਂਦੀ ਬਡੇਸਰੋਂ ਪਲਟੀ- ਲੋਕ ਹੋਏ ਖੱਜਲ ਖੁਆਰ

ਤੁੜੀ ਨਾਲ ਭਰੀ ਉਵਰਲੋਡ ਟਰਾਲੀ ਪੇਪਰ ਮਿੱਲ ਨੂੰ ਜਾਂਦੀ ਬਡੇਸਰੋਂ ਪਲਟੀ- ਲੋਕ ਹੋਏ ਖੱਜਲ ਖੁਆਰ

ਗੜ੍ਹਸ਼ੰਕਰ 23 ਅਪੈ੍ਲ (ਜਤਿੰਦਰ ਪਾਲ ਸਿੰਘ ਕਲੇਰ ) ਚੰਡੀਗੜ੍ਹ- ਮਾਹਿਲਪੁਰ ਮੁੱਖ ਮਾਰਗ ਉਤੇ ਸਥਿਤ ਕਸਬਾ ਸੈਲਾ ਖੁਰਦ ਦੀ ਪੇਪਰ ਮਿੱਲ ਨੂੰ ਰੋਜ਼ਾਨਾ ਜਾਣ ਵਾਲੀਆਂ ਤੂੜੀ ਅਤੇ ਫੱਕ ਨਾਲ ਭਰੀਆਂ ਟਰੈਕਟਰ ਟਰਾਲੀਆਂ ਜਿੱਥੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ ਉਥੇ ਹੀ ਇਹ ਵਾਹਨ ਮਨੁੱਖੀ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ।ਇਹ ਹਾਈਵੇਅ ਉਤੇ ਅਕਸਰ ਇਨ੍ਹਾਂ ਵਾਹਨਾਂ ਕਾਰਨ ਲੰਮੇ ਜਾਮ ਲੱਗ ਜਾਂਦੇ ਹਨ ਅਤੇ ਕਈ ਵਾਰ ਸੜਕਾਂ ‘ਤੇ ਲੰਘਦੇ ਹੋਰ ਵਾਹਨ ਵੀ ਇਨ੍ਹਾਂ ਦੀ ਲਪੇਟ ਵਿਚ ਆ ਜਾਂਦੇ ਹਨ ਇਸ ਸਬੰਧੀ ਸਥਾਨਕ ਸ਼ਹਿਰ ਦੀ ਟਰੈਫਿਕ ਪੁਲੀਸ ਵਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਇਹ ਵੱਡੇ ਵਾਹਨ ਨਿੱਤ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ।ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਅੱਜ ਸਵੇਰੇ ਟਾਇਮ ਸਾਢੇ ਛੇ ਵਜੇ ਦੇ ਲਗਭਗ ਜਦੋਂ ਕੁਲਦੀਪ ਸਿੰਘ ਪੁਤਰ ਮਲਕੀਅਤ ਸਿੰਘ ਵਾਸੀ ਰਾਮਪੁਰਾ ਸੈਲਾਂ ਖੁਰਦ ਦੀ ਪੇਪਰ ਚ ਤੂੜੀ ਸੁਟਣ ਜਾ ਰਿਹਾ ਸੀ ਤਾਂ ਪਿੰਡ ਬਡੇਸਰੋ ਕੋਲ ਕਿਸੇ ਅਣਪਛਾਤੇ ਵਾਹਨ ਟਿੱਪਰ ਦੀ ਟੱਕਰ ਵੱਜਣ ਨਾਲ ਟ੍ਰੈਕਟਰ ਟਰਾਲੀ ਪਲਟ ਗਏ ਜਿਕਰਯੋਗ ਹੈ ਕਿ ਕੰਢੀ ਇਲਾਕੇ ਦੂਰ ਦੁਰਾਡੇ ਦੇ ਨੀਮ ਪਹਾੜੀ ਇਲਾਕਿਆਂ ਤੋਂ ਇਸ ਪੇਪਰ ਮਿੱਲ ਲਈ ਖੜ ਕਾਨਿਆਂ, ਪਰਾਲੀ, ਤੂੜੀਆ ਦੀ ਸਪਲਾਈ ਨਿਰਵਿਘਨ ਹੁੰਦੀ ਹੈ। ਪੰਜਾਬ ਦੇ ਮੈਦਾਨੀ ਇਲਾਕਿਆਂ ਤੋਂ ਫੱਕ ਨਾਲ ਭਰੀਆਂ ਵਿਸ਼ਾਲ ਟਰਾਲੀਆਂ ਦੀ ਆਦਮ ਸਾਰਾ ਸਾਲ ਰਹਿੰਦੀ ਹੈ।ਕਾਗਜ਼ ਬਣਾਉਣ ਵਾਲੀ ਕੱਚੀ ਸਮੱਗਰੀ ਨਾਲ ਭਰੇ ਇਹ ਵਾਹਨ ਅਕਸਰ ਉਵਰਲੋਡਿਡ ਹੁੰਦੇ ਹਨ ਜਿਨ੍ਹਾਂ ਕਰਕੇ ਹਾਦਸਿਆਂ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਰਾਤ ਸਮੇਂ ਚੱਲਦਿਆਂ ਵੀ ਇਹ ਵਾਹਨ ਢੁਕਵੀਆਂ ਲਾਇਟਾਂ, ਇੰਡੀਗੇਟਰਾਂਆ ਤੋਂ ਰਹਿਤ ਹੁੰਦੇ ਹਨ ਜਿਸ ਕਰਕੇ ਰਾਤ ਦਾ ਸਫ਼ਰ ਕਰਨਾ ਵੀ ਲੋਕਾਂ ਲਈ ਖਤਰਿਆਂ ਭਰਿਆ ਬਣਿਆ ਰਹਿੰਦਾ ਹੈ।

error: copy content is like crime its probhihated