Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਡੇਰਾ ਬਾਬਾ ਟਿੱਬੀ ਸਾਹਿਬ ਵਿਖੇ ਦੋ ਦਿਨਾ ਸਾਲਾਨਾ ਮੇਲਾ ਨਾਮਵਰ ਗਾਇਕਾਂ ਦੀ ਹਾਜ਼ਰੀ ਨਾਲ ਸੰਪਨ

ਡੇਰਾ ਬਾਬਾ ਟਿੱਬੀ ਸਾਹਿਬ ਵਿਖੇ ਦੋ ਦਿਨਾ ਸਾਲਾਨਾ ਮੇਲਾ ਨਾਮਵਰ ਗਾਇਕਾਂ ਦੀ ਹਾਜ਼ਰੀ ਨਾਲ ਸੰਪਨ

ਡੇਰਾ ਬਾਬਾ ਟਿੱਬੀ ਸਾਹਿਬ ਵਿਖੇ ਦੋ ਦਿਨਾ ਸਾਲਾਨਾ ਮੇਲਾ ਨਾਮਵਰ ਗਾਇਕਾਂ ਦੀ ਹਾਜ਼ਰੀ ਨਾਲ ਸੰਪਨ

ਬਲਾਚੌਰ /ਕਾਠਗੜ੍ਹ, 13 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) : ਹਰ ਸਾਲ ਦੀ ਤਰ੍ਹਾਂ ਇਸ ਵਾਰ  ਵੀ ਕਾਠਗਡ਼੍ਹ ਦੇ ਧਾਰਮਿਕ ਅਸਥਾਨ ਡੇਰਾ ਬਾਬਾ ਟਿੱਬੀ ਸਾਹਿਬ ਵਿਖੇ ਵਿਸਾਖੀ ਨੂੰ ਸਮਰਪਿਤ ਸਾਲਾਨਾ ਮੇਲਾ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਦਰਬਾਰ ਦੇ ਮੌਜੂਦਾ ਗੱਦੀ ਨਸ਼ੀਨ ਬਾਬਾ ਸਖੀ ਰਾਮ ਜੀ ਦੀ ਅਗਵਾਈ ਵਿਚ ਅਤੇ ਸੇਵਾਦਾਰ ਸਾਈਂ ਕਾਲੇ ਸ਼ਾਹ ਦੇ ਸਮੁੱਚੇ ਪ੍ਰਬੰਧਾਂ ਨਾਲ ਕਰਵਾਏ ਗਏ ਇਸ ਸਾਲਾਨਾ ਮੇਲੇ ਦੇ ਪਹਿਲੇ ਦਿਨ ਲੜਕੇ  ਤੇ ਲੜਕੀਆਂ ਦਾ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਵਿੱਚ ਸੱਦੇ ਹੋਏ ਨਾਮਵਰ ਪਹਿਲਵਾਨਾਂ ਨੇ ਭਾਗ ਲਿਆ । ਮੇਲੇ ਦੇ ਦੂਜੇ ਦਿਨ ਵਿਧੀਪੂਰਵਕ ਪਾਠ ਪੂਜਾ ਕਰਨ ਉਪਰੰਤ ਝੰਡੇ ਦੀ ਰਸਮ ਨਿਭਾਈ ਗਈ ਤੇ ਦਰਬਾਰ ਤੇ ਚਾਦਰ ਚੜ੍ਹਾਈ ਗਈ। ਸ਼ਾਮ ਢਲਦੇ ਹੀ ਪੰਜਾਬ ਦੇ ਪ੍ਰਸਿੱਧ ਤੇ ਸੂਫੀ ਲੋਕ ਗਾਇਕਾ ਪ੍ਰਵੀਨ ਭਾਰਟਾ, ਹਸ਼ਮਤ -ਸੁਲਤਾਨਾ, ਨਾਜ਼ਿਮਾਂ ਖ਼ਾਨ ਨੂਰਾਂ ਸਿਸਟਰ, ਯਾਸਰ ਹੁਸੈਨ, ਜੀ ਖਾਨ, ਸੰਗਰਾਮ, ਉਸਤਾਦ ਮਾਸਟਰ ਸਲੀਮ ਤੋਂ ਇਲਾਵਾ ਜੌਨੀ ਮਹੇ ਐਂਡ ਪਾਰਟੀ, ਨਿਰਮਲ ਨਿੰਮਾ, ਬੁੱਲ੍ਹਾ ਬਾਦਸ਼ਾਹ, ਅਵਤਾਰ ਮੁਸਾਫ਼ਿਰ, ਮੁਨੱਵਰ ਅਲੀ, ਹੇਮੰਤ ਵਾਲੀਆ ਆਦਿ ਨੇ ਦੇਰ ਰਾਤ ਤਕ ਧਾਰਮਿਕ ਤੇ ਸੱਭਿਆਚਾਰਕ ਗੀਤਾਂ ਨਾਲ ਹਾਜ਼ਰੀ ਭਰਦੇ ਹੋਏ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ ਦਾ ਮਨੋਰੰਜਨ ਕੀਤਾ । ਸੇਵਾਦਾਰ ਕਾਲੇ ਸ਼ਾਹ ਵੱਲੋਂ ਆਏ ਸਾਰੇ ਕਲਾਕਾਰਾਂ ਤੇ ਹੋਰ ਅਹਿਮ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ । ਭਾਰੀ ਗਿਣਤੀ ਵਿਚ ਦੂਰੋਂ ਨੇਡ਼ਿਓਂ ਆਈਆਂ ਸੰਗਤਾਂ ਦਰਬਾਰ ਤੇ ਨਤਮਸਤਕ ਹੋਈਆਂ ਤੇ ਮੱਥਾ ਟੇਕਿਆ । ਸੰਗਤਾਂ ਲਈ ਭੰਡਾਰੇ ਅਤੁੱਟ ਵਰਤਾਏ ਗਏ ।

ਇਸ ਮੌਕੇ ਮੁੱਖ ਤੌਰ ‘ਤੇ ਬਾਬਾ ਸਖੀ ਰਾਮ ਜੀ, ਸੰਤ ਅਮਰਦਾਸ ਜੀ ਰੋਪੜ, ਸਵਾਮੀ ਸਚਦਾਨੰਦ, ਸਵਾਮੀ ਅਜਰਾ ਨੰਦ, ਆਚਾਰੀਆ ਨਮਰਤਾ ਨੰਦ, ਮਹੰਤ ਹਾਜੀ ਤਮੰਨਾ ਰੋਪੜ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਚੇਅਰਮੈਨ ਧਰਮਪਾਲ, ਸਰਪੰਚ ਗੁਰਨਾਮ ਸਿੰਘ ਚਾਹਲ, ਸਾਬਕਾ ਸਰਪੰਚ ਜੋਗਿੰਦਰਪਾਲ ਦੱਤ, ਪ੍ਰਵੀਨ ਚੌਧਰੀ ਆਦਿ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਤੇ ਸੰਗਤਾਂ ਹਾਜ਼ਰ ਸਨ

error: copy content is like crime its probhihated