Prime Punjab Times

Latest news
ਖਾਲਸਾ ਕਾਲਜ ਵਿਖੇ ਸੱਤ ਦਿਨਾਂ ਫੈਕਲਟੀ ਡਿਪਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ ਨਗਰ ਕੌਂਸਲ ਚੋਣਾਂ 'ਚ ਝਾੜੂ ਤੇ ਪੰਜੇ 'ਚ ਹੋਵੇਗੀ ਕੜੀ ਟੱਕਰ,ਅਕਾਲੀ ਤੇ ਫੁੱਲ ਨੇ 50 ਪ੍ਰਤੀਸ਼ਤ ਉਮੀਦਵਾਰ ਚੋਣ ਮੈਦਾਨ ਚ ... ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਦਾ ਉਦਘਾਟਨ DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਤੰਬਾਕੂ ਨਿਸ਼ੇਧ ਦਿਵਸ ਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਦਾ ਆਯੋਜਨ ਸਕੂਲ ਵਿਦਿਆਰਥੀਆਂ ਦੀ ਬੱਸ ਅਤੇ ਟਿੱਪਰ ਵਿਚਾਲੇ ਵਾਪਰਿਆ ਹਾਦਸਾ, ਸਾਰੇ ਬੱਚੇ ਸੁਰੱਖਿਅਤ DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਯੈਲੋ ਡੇ ਬੜੇ ਧੂਮਧਾਮ ਨਾਲ ਮਨਾਇਆ ਗਿਆ ਕਤਲ ਕੇਸ ਵਿੱਚ ਲੋੜੀਂਦਾ ਮੁਲਜ਼ਮ ਅਸ਼ੀਸ ਉਰਫ਼ ਸੀਪਾ ਕਾਬੂ, ਬਰੇਟਾ ਪਿਸਟਲ ਤੇ ਜ਼ਿੰਦਾ ਕਾਰਤੂਸ ਬਰਾਮਦ KMS ਕਾਲਜ ਵਿਖੇ ਵਿਦਿਆਰਥੀਆਂ ਦੇ ਵਧੀਆ ਭਵਿੱਖ ਲਈ ਇਸ ਸਾਲ ਤਿੰਨ ਨਵੇਂ ਪ੍ਰੋਫੈਸ਼ਨਲ ਡਿਗਰੀ ਕੋਰਸ ਸ਼ੁਰੂ ਕੀਤੇ ਗਏ - ਪ੍ਰ... ਮਾਤਾ ਪੰਜਪੀਰੀ ਦਰਬਾਰ ਪਿੰਡ ਕੋਈ ਵਿਖੇ ਸਲਾਨਾ ਭੰਡਾਰਾ ਭਲਕੇ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਵਿਖੇ ਫ੍ਰੀ ਮੈਡੀਕਲ ਕੈਂਪ ਆਯੋਜਿਤ, 200 ਮਰੀਜ਼ਾਂ ਨੇ ਲਿਆ ਲਾਹਾ
ADVERTISEMENT
You are currently viewing ਕੀੜੀ ਵਿਖੇ ਰਾਵੀ ਦਰਿਆ ਤੇ ਬਣਾਏ ਜਾਣ ਵਾਲੇ ਪੁੱਲ ਦੇ ਨਿਰਮਾਣ ਕਾਰਜ ਨੂੰ ਲੈ ਕੇ ਕੈਬਨਿਟ ਮੰਤਰੀ ਨੇ ਕੀਤਾ ਵਿਸੇਸ ਦੌਰਾ

ਕੀੜੀ ਵਿਖੇ ਰਾਵੀ ਦਰਿਆ ਤੇ ਬਣਾਏ ਜਾਣ ਵਾਲੇ ਪੁੱਲ ਦੇ ਨਿਰਮਾਣ ਕਾਰਜ ਨੂੰ ਲੈ ਕੇ ਕੈਬਨਿਟ ਮੰਤਰੀ ਨੇ ਕੀਤਾ ਵਿਸੇਸ ਦੌਰਾ

ਕੀੜੀ ਵਿਖੇ ਰਾਵੀ ਦਰਿਆ ਤੇ ਬਣਾਏ ਜਾਣ ਵਾਲੇ ਪੁੱਲ ਦੇ ਨਿਰਮਾਣ ਕਾਰਜ ਨੂੰ ਲੈ ਕੇ ਕੈਬਨਿਟ ਮੰਤਰੀ ਨੇ ਕੀਤਾ ਵਿਸੇਸ ਦੌਰਾ
ਕੀਤੀ ਅਤੇ ਮਕੋੜਾ ਪੱਤਨ ਦੇ ਪੁਲਾਂ ਦਾ ਨਿਰਮਾਣ ਸਰਹੱਦੀ ਖੇਤਰ ਦੇ ਲੋਕਾਂ ਨੂੰ ਦੇਵੇਗਾ ਰਾਹਤ- ਲਾਲ ਚੰਦ ਕਟਾਰੂਚੱਕ
—-ਜਲਦੀ ਇਨ੍ਹਾਂ ਦੋਨੋਂ ਪੁਲਾਂ ਦਾ ਕਰਵਾਇਆ ਜਾਵੇਗਾ ਨਿਰਮਾਣ ਕਾਰਜ ਸੁਰੂ

ਪਠਾਨਕੋਟ: ( ਅਵਿਨਾਸ਼ ਸ਼ਰਮਾ ):–ਜਿਲ੍ਹਾ ਪਠਾਨਕੋਟ ਦੇ ਨਾਲ ਲੱਗਦੇ ਹਿੰਦ-ਪਾਕ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦੋ ਤੋਹਫੇ ਦਿੱਤੇ ਹਨ ਜਿਸ ਵਿੱਚ ਸਰਹੱਦੀ ਖੇਤਰ ਲਈ ਰਾਵੀ ਦਰਿਆ ਤੇ ਦੋ ਪੁਲਾਂ ਦਾ ਨਿਰਮਾਣ ਕੀਤਾ ਜਾਵੇਗਾ ਪਹਿਲਾ ਪੁਲ ਕੀੜੀ ਤੋਂ ਨਰੋਟ ਜੈਮਲ ਸਿੰਘ ਲਈ ਬਣਾਇਆ ਜਾਵੇਗਾ ਅਤੇ ਦੂਸਰਾ ਪੁਲ ਮਕੋੜਾ ਪੱਤਨ ਤੇ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਵੱਲੋਂ ਅੱਜ ਜਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰਾਂ ਅੰਦਰ ਕਰਵਾਏ ਜਾਣ ਵਾਲੇ ਦੋ ਪੁਲਾਂ ਦੇ ਨਿਰਮਾਣ ਲਈ ਮੋਕੇ ਤੇ ਪਹੁੰਚ ਕੇ ਨਿਰੀਖਣ ਕਰਦਿਆਂ ਕੀਤਾ। ਉਨ੍ਹਾਂ ਨਾਲ ਇਸ ਮੋਕੇ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਰਾਵੀ ਦਰਿਆ ਤੇ ਪਹੁੰਚ ਕੇ ਉਨ੍ਹਾਂ ਵੱਲੋਂ ਖੇਤਰ ਦਾ ਨਿਰੀਖਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਪੁਲਾਂ ਦੇ ਨਿਰਮਾਣ ਨਾਲ ਰਾਵੀ ਦਰਿਆ ਤੋਂ ਪਾਰ ਰਹਿੰਦੇ ਲੋਕਾਂ ਲਈ ਰਾਹਤ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਹੁਤ ਲੰਮੇ ਸਮੇਂ ਤੋਂ ਇਹ ਇੱਛਾ ਸੀ ਕਿ ਇਨ੍ਹਾਂ ਖੇਤਰਾਂ ਅੰਦਰ ਪੁਲਾਂ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਰਾਵੀ ਦਰਿਆ ਤੋਂ ਪਾਰ ਰਹਿੰਦੇ ਲੋਕਾਂ ਦਾ ਜੀਵਨ ਹੋਰ ਸੁਖਾਲਾ ਹੋ ਸਕੇ।
ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਬਹੁਤ ਗੰਭੀਰਤਾ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਅੰਦਰ ਸਰਕਾਰ ਬਣਨ ਤੋਂ ਬਾਅਦ ਲੋਕਾਂ ਅੰਦਰ ਇਨ੍ਹਾਂ ਪੁਲਾਂ ਦੇ ਨਿਰਮਾਣ ਦੇ ਵਿਕਾਸ ਨੂੰ ਲੈ ਕੇ ਪੰਜਾਬ ਸਰਕਾਰ ਲਈ ਭਰੋਸਾ ਹੋਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੀਬ 90 ਕਰੋੜ ਰੁਪਏ ਦੀ ਲਾਗਤ ਨਾਲ ਕੀੜੀ ਪੁੱਲ ਦਾ ਨਿਰਮਾਣ ਕਰਵਾਇਆ ਜਾਣਾ ਹੈ ਜੋ ਕਰੀਬ 800 ਮੀਟਰ ਦੇ ਕਰੀਬ ਪੁੱਲ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ੍ਰਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਖੇਤਰ ਦਾ ਮਾਣ ਰੱਖਦਿਆਂ ਇਸ ਖੇਤਰ ਨੂੰ ਦੋ ਪੁਲਾ ਦਾ ਤੋਹਫਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਪੁਲਾਂ ਦੇ ਨਿਰਮਾਣ ਨਾਲ ਲੋਕਾਂ ਦਾ ਜੀਵਨ ਹੋਰ ਸੁਖਾਲਾ ਹੋਵੇਗਾ ਅਤੇ ਜਲਦੀ ਹੀ ਇਹ ਪੁੱਲ ਤਿਆਰ ਕਰਕੇ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ।

error: copy content is like crime its probhihated