ਦਸੂਹਾ : ਫੈਕਟਰੀ ਦੇ ਸਾਮ੍ਹਣੇ ਖੜਾ ਲੋਡ ਕੈਂਟਰ ਚੋਰੀ ਕਰਕੇ ਲੈ ਜਾਣ ਤੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ
ਦਸੂਹਾ 17 ਅਪ੍ਰੈਲ (ਚੌਧਰੀ) : ਰੰਧਾਵਾ ਅੱਡਾ ਦਸੂਹਾ ਵਿਖੇ ਭੂਜੀਆ ਨਮਕੀਨ ਦੀ ਫੈਕਟਰੀ ਦੇ ਬਾਹਰ ਸਾਮਾਨ ਨਾਲ ਲੋਡ ਹੋਏ ਕੈਂਟਰ ਗੱਡੀ ਨੂੰ ਚੋਰੀ ਕਰਕੇ ਲੈਜਾਣ ਤੇ ਇੱਕ ਵਿਅਕਤੀ ਤੇ ਦਸੂਹਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਧੀਰਜ ਕੁਮਾਰ ਪੁੱਤਰ ਵਿਪਨ ਕੁਮਾਰ ਵਾਸੀ ਜਮਸ਼ੇਰ ਚਠਿਆਲ ਥਾਣਾ ਗੜਦੀਵਾਲ ਵਜੋਂ ਹੋਈ ਹੈ।
ਦਸੂਹਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮੰਨੂ ਕੁੰਦਰਾ ਪੁੱਤਰ ਅਨਿਲ ਕੁੰਦਰਾ ਵਾਸੀ ਮਕਾਨ ਨੰ 34-35 ਪੈਰਾਡਾਈਸ ਕਲੋਨੀ ਦਸੂਹਾ ਥਾਣਾ ਦਸੂਹਾ ਹਸ਼ਿ: ਨੇ ਕਿਹਾ ਕਿ ਉਸ ਦੀ ਰੰਧਾਵਾ ਅੱਡਾ ਦਸੂਹਾ ਵਿਖੇ ਭੂਜੀਆ ਨਮਕੀਨ ਦੀ ਫੈਕਟਰੀ ਹੈ । ਜੋ ਭੂਜੀਆ ਨਮਕੀਨ ਨੂੰ ਵੱਖ ਵੱਖ ਜਗ੍ਹਾਂ ਤੇ ਕੈਂਟਰਾ ਵਿੱਚ ਸਪਲਾਈ ਕੀਤਾ ਜਾਂਦਾ ਹੈ ਮਿਤੀ 15-04-22 ਨੂੰ ਸਾਡਾ ਕੈਂਟਰ ਨੰਬਰ PB 07 AS 8299 ਟਾਟਾ 407 LPT ਪਰ ਰਾਤ ਨੂੰ ਭੂਜੀਆ ਨਮਕੀਨ ਲੋਡ ਕਰਕੇ ਫੈਕਟਰੀ ਦੇ ਬਾਹਰ ਖੜਾ ਕੀਤਾ ਸੀ । ਜੋ ਅੱਜ ਮਿਤੀ 16 04-22 ਨੂੰ ਸਵੇਰੇ 06 ਵਜੇ ਮੈਨੇ ਫੈਕਟਰੀ ਦੇ ਬਾਹਰ ਦੇਖਿਆ ਕਿ ਸਾਡਾ ਉਕਤ ਕੈਂਟਰ ਨੰਬਰੀ ਖੜਾ ਨਹੀ ਸੀ।ਜੋ ਅਸੀ ਆਪਣੇ ਤੌਰ ਤੇ ਭਾਲ ਕਰਦੇ ਰਹੇ ਜੋ ਸਾਨੂੰ ਪਤਾ ਲੱਗਾ ਕਿ ਸਵੇਰ ਦੇ ਸਮੇਂ ਧੀਰਜ ਕੁਮਾਰ ਪੁੱਤਰ ਵਿਪਨ ਕੁਮਾਰ ਵਾਸੀ ਜਮਸ਼ੇਰ ਚਠਿਆਲ ਥਾਣਾ ਗੜਦੀਵਾਲ ਚੋਰੀ ਕਰਕੇ ਲੈ ਗਿਆ ਹੈ । ਜਿਸ ਤੇ ਮੈਨੂੰ ਪੂਰਾ ਯਕੀਨ ਹੈ ਕਿ ਸਾਡਾ ਉਕਤ ਨੰਬਰੀ ਕੈਂਟਰ ਧੀਰਜ ਕੁਮਾਰ ਉਕਤ ਨੇ ਹੀ ਚੋਰੀ ਕੀਤਾ ਹੈ।ਜਿਸ ਸਬੰਧੀ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ ।








