Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਸੁਨੀਲ ਜਾਖੜ ਵਲੋਂ ਦਿੱਤੇ ਵਿਵਾਦਿਤ ਬਿਆਨ ਦੀ ਐਸ.ਸੀ ਭਾਈਚਾਰੇ ਵਲੋਂ ਕੜੇ ਸ਼ਬਦਾਂ ‘ਚ ਕੀਤੀ ਨਿੰਦਾ

ਸੁਨੀਲ ਜਾਖੜ ਵਲੋਂ ਦਿੱਤੇ ਵਿਵਾਦਿਤ ਬਿਆਨ ਦੀ ਐਸ.ਸੀ ਭਾਈਚਾਰੇ ਵਲੋਂ ਕੜੇ ਸ਼ਬਦਾਂ ‘ਚ ਕੀਤੀ ਨਿੰਦਾ

ਸੁਨੀਲ ਜਾਖੜ ਵਲੋਂ ਦਿੱਤੇ ਵਿਵਾਦਿਤ ਬਿਆਨ ਦੀ ਐਸ.ਸੀ ਭਾਈਚਾਰੇ ਵਲੋਂ ਕੜੇ ਸ਼ਬਦਾਂ ‘ਚ ਕੀਤੀ ਨਿੰਦਾ

ਬਲਾਚੌਰ(ਜਤਿੰਦਰ ਪਾਲ ਸਿੰਘ ਕਲੇਰ ) : ਬੀਤੇ ਦਿਨ ਇੱਕ ਨਿੱਜੀ ਟੀਵੀ ਚੈਨਲ ਉਪਰ ਗੱਲਬਾਤ ਕਰਦਿਆ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਵਿਧਾਇਕ ਸੁਨੀਲ ਜਾਖੜ ਵਲੋਂ ਦਿੱਤੇ ਗਏ ਵਿਵਾਦਿਤ ਬਿਆਨ ਦੀ ਇਲਾਕੇ ਦੇ ਐਸ.ਸੀ. ਭਾਈਚਾਰੇ ਦੇ ਬੁੱਧੀਜੀਵੀਆਂ ਵਲੋਂ ਕੜੇ ਸ਼ਬਦਾ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਇਸ ਸਬੰਧੀ ਕਾਂਗਰਸ ਦੇ ਆਗੂ ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਧਰਮਪਾਲ ਭਰਥਲਾ, ਪਿੰਡ ਭਰਥਲਾ ਬੇਟ ਦੇ ਸਰਪੰਚ ਲਖਵਿੰਦਰ ਘਈ, ਕਿਸਾਨ ਆਗੂ ਕੁਲਵਿੰਦਰ ਪਰਾਗਪੁਰ ਅਤੇ ਕੁਲਵਿੰਦਰ ਮੰਡ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਜਿਹੜੇ ਕਿ ਸ਼ਬਦਾ ਦੀ ਮਰਿਆਦਾ ਵੀ ਭੁੱਲ ਚੁੱਕੇ ਹਨ ਜਿਨ੍ਹਾਂ ਵਲੋਂ ਹਊਮੇਂ ਵਿੱਚ ਆ ਕੇ ਜੋ ਇਹ ਬਿਆਨ ਦਿੱਤਾ ਹੈ ਉਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾ ਸਕੇ ਥੋੜੀ ਹੈ। ਉਹਨਾ ਆਖਿਆ ਕਿ ਸੁਨੀਲ ਜਾਖੜ ਵਲੋਂ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤੁਲਨਾ ਇੱਕ ਪੈਰ ਦੀ ਜੁੱਤੀ ਨਾਲ ਕੀਤੀ ਹੈ ਉਸ ਨਾਲ ਦਲਿਤ ਸਮਾਜ ਦੇ ਲੋਕਾ ਦੇ ਹਿਰਦੇ ਵਲੁੰਧਰੇ ਗਏ ਹਨ ਕਿਉਕਿ ਉਹਨਾ ਇਸ ਚਰਨਜੀਤ ਸਿੰਘ ਚੰਨੀ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਾਰਨ ਇਹ ਅਪਮਾਨ ਜਨਕ ਟਿੱਪਣੀ ਜਾਣ ਬੁੱਝ ਕੇ ਠੇਸ ਪਹੁੰਚਾਉਣ ਦੇ ਮੰਤਵ ਵਜੋਂ ਕੀਤੀ ਹੈ । ਉਹਨਾਂ ਆਖਿਆ ਕਿ ਸੁਨੀਲ ਜਾਖੜ ਵਲੋਂ ਜਾਣ ਬੁੱਝ ਕੇ ਪੰਜਾਬ ਅਤੇ ਪਾਰਟੀ ਦੇ ਮਹੋਲ ਨੂੰ ਖਰਾਬ ਕੀਤਾ ਜਾ ਰਿਹਾ ਹੈ । ਇਸ ਮੌਕੇ ਉਹਨਾ ਆਖਿਆ ਕਿ ਇਹਨਾ ਸ਼ਬਦਾ ਦੀ ਜਾਖੜ ਨੂੰ ਪੰਜਾਬ ਦੇ ਅਨੁਸੂਚਿਤ ਜਾਤੀ ਭਾਈਚਾਰੇ ਅਤੇ ਨਾਲ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਅਗਾਹ ਤੋਂ ਅਜਿਹੇ ਸ਼ਬਦ ਵਰਤਨ ਤੇ ਕੰਟਰੋਲ ਰੱਖਣਾ ਚਾਹੀਦਾ ਹੈ ।

ਫੋਟੋ : ਕਾਂਗਰਸ ਦੇ ਆਗੂ ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਧਰਮਪਾਲ ਭਰਥਲਾ, 2) ਲਖਵਿੰਦਰ ਘਈ ਸਰਪੰਚ ਭਰਥਲਾ ਬੇਟ , ਕੁਲਵਿੰਦਰ ਮੰਡ , ਕਿਸਾਨ ਆਗੂ ਕੁਲਵਿੰਦਰ ਪਰਾਗਪੁਰ ।