Prime Punjab Times

Latest news
ਬੋਰਵੈੱਲ ਚ ਡਿੱਗੇ 3 ਸਾਲਾਂ ਬੱਚੇ ਨੂੰ ਸਹੀ ਸਲਾਮਤ ਰਾਹਤ ਕਾਰਜ ਟੀਮਾਂ ਨੇ ਕੱਢਿਆ ਬਾਹਰ ਹੁਸ਼ਿਆਰਪੁਰ 'ਚ 3 ਸਾਲਾਂ ਬੱਚਾ ਬੋਰਵੈੱਲ ਡਿੱਗਿਆ ,ਵੱਡੇ ਪੱਧਰ ਤੇ ਬਚਾਅ ਕਾਰਜ ਜਾਰੀ पंजाब में मैरिट लिस्ट में 14 वां स्थान हासिल करने वाली छात्रा दपनीश कौर को कमेटी मैंबरों व समूह स्टा... ਬਲਾਕ ਟਾਂਡਾ - 2 ਤੋਂ ਸੀਐਚਟੀ ਗੁਰਪ੍ਰੀਤ ਸਿੰਘ ਸਮੇਤ ਸੂਬੇ ਦੇ 72 ਅਧਿਆਪਕ ਫਿਨਲੈਂਡ 'ਚ ਐਜ਼ੂਕੇਸ਼ਨਲ ਟ੍ਰੇਨਿੰਗ ਲਈ ਚੁਣ... KRKDAV सीनियर सेकेंडरी स्कूल में दसवीं कक्षा का नतीजा शतप्रतिशत रहा  ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧੁੱਗਾ ਕਲਾਂ +2 ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਵਲੋਂ ਅਚਨਚੇਤ ਚੈਕਿੰਗ KMS ਕਾਲਜ ਵਿਖੇ ਜਨਗਣਨਾ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ – ਪ੍ਰਿੰਸੀਪਲ ਡਾ. ਮਾਨਵ ਸੈਣੀ ਲਾਇਸੈਂਸੀ ਹਥਿਆਰਾਂ ਨੂੰ ਜਨਤਕ ਤੌਰ ’ਤੇ ਨਾਲ ਲਿਜਾਣ ’ਤੇ 30 ਮਈ ਤੱਕ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਸੀ.ਐਚ.ਸੀ ਭੂੰਗਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਨਰਸਿੰਗ ਦਿਵਸ
ADVERTISEMENT
You are currently viewing ਅਨੇਕਾਂ ਸਮੱਸਿਆਵਾਂ ਦੇ ਹਨ੍ਹੇਰੇ ‘ਚ ਰਹਿ ਕੇ ਵਿੱਦਿਆ ਦਾ ਚਾਨਣ ਬਿਖੇਰ ਰਿਹਾ ਐਫਸੀਐਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਵਾਂਗਰਾਂ

ਅਨੇਕਾਂ ਸਮੱਸਿਆਵਾਂ ਦੇ ਹਨ੍ਹੇਰੇ ‘ਚ ਰਹਿ ਕੇ ਵਿੱਦਿਆ ਦਾ ਚਾਨਣ ਬਿਖੇਰ ਰਿਹਾ ਐਫਸੀਐਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਵਾਂਗਰਾਂ

ਅਨੇਕਾਂ ਸਮੱਸਿਆਵਾਂ ਦੇ ਹਨ੍ਹੇਰੇ ‘ਚ ਰਹਿ ਕੇ ਵਿੱਦਿਆ ਦਾ ਚਾਨਣ ਬਿਖੇਰ ਰਿਹਾ ਐਫਸੀਐਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਵਾਂਗਰਾਂ 

ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਵਾਂਗਰਾਂ ਨੂੰ ਮੁੱਖ ਮੰਤਰੀ ਦੀ ਸਵੱਲੀ ਨਜ਼ਰ ਦੀ ਉਡੀਕ

ਨਵਾਂਸ਼ਹਿਰ /ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )
ਸਮੇਂ ਸਮੇਂ ਦੀਆਂ ਸਰਕਾਰਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਿੱਖਿਆ ਦੇ ਸੁਧਾਰਾ ਲਈ ਹੋਕੇ ਤਾਂ ਬਹੁਤ ਦਿੰਦੀਆਂ ਹਨ ਪਰ ਸੱਤਾ ਵਿੱਚ ਆਉਣ ਉਪਰੰਤ ਇਹ ਹੋਕੇ ਹਰ ਵਾਰੀ ਹਵਾ ਹਵਾਈ ਹੋ ਜਾਂਦੇ ਹਨ । ਇਸੇ ਤਰ੍ਹਾਂ ਹੀ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਵਾਂਗੂੰ ਪੰਜਾਬ ਦੇ ਪਛੜੇ ਅਤੇ ਪੇਂਡੂ ਖੇਤਰ ਦੇ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਲਈ ਸੀਬੀਐਸਈ ਦੀ ਪੜਾਈ ਲਈ ਜੋ ਸਕੂਲ ਅਲਾਟ ਕੀਤੇ ਸਨ ਇਨ੍ਹਾਂ ਵਿੱਚ ਸਬ ਡਿਵੀਜ਼ਨ ਬਲਾਚੌਰ `ਚ ਪੈਂਦੇ ਪਿੰਡ ਨਵਾਂਗਰਾ ਦੇ ਹਿੱਸੇ ਵੀ ਆਇਆ । ਇਸ ਵਿੱਦਿਅਕ ਅਦਾਰੇ ਦਾ ਮਿਹਨਤੀ ਸਟਾਫ਼ ਬੱਚਿਆਂ ਨੂੰ ਬੜੇ ਚੰਗੇ ਤਰੀਕੇ ਨਾਲ ਗਿਆਨ ਦੀ ਪ੍ਰਾਪਤੀ ਤਾਂ ਕਰਵਾ ਰਿਹਾ ਹੈ ਮਗਰ ਮੌਜੂਦਾ ਸਮੇਂ ਦੌਰਾਨ ਇਹ ਸਕੂਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਹੋਇਆ ਸਰਕਾਰਾਂ ਦਾ ਰਾਹ ਤੱਕ ਰਿਹਾ ਹੈ । ਹੁਣ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ `ਚ ਸਿੱਖਿਆ ਦੇ ਵੱਡੇ ਸੁਧਾਰ ਦਾ ਲੋਕਾਂ ਨਾਲ ਵਾਅਦਾ ਕਰਕੇ ਸੱਤਾ `ਚ ਆਈ ਹੈ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਵੱਲੀ ਨਜ਼ਰ ਦੀ ਉਡੀਕ ਹੈ ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਿੱਦਿਆ ਦੇ ਗਿਆਨ ਭੰਡਾਰ , ਸਬ ਡਿਵੀਜ਼ਨ ਬਲਾਚੌਰ ਵਿੱਚੋਂ ਵਿੱਦਿਆ ਦੇ ਸਿਰਮੌਰ ਅਦਾਰੇ ਵਿੱਚ ਗਿਣੇ ਜਾਂਦੇ ਇਸ ਸਕੂਲ ਵਿੱਚ ਭਾਵੇਂ 1750 ਦੇ ਕਰੀਬ ਵਿਦਿਆਰਥੀ ਪੜ੍ਹਦੇ ਆ ਰਹੇ ਹਨ , ਮਗਰ ਸਕੂਲ ਸਟਾਫ ਅਤੇ ਵਿਦਿਆਰਥੀ ਇੱਕ ਦੋ ਸਮੱਸਿਆਵਾਂ ਨਾਲ ਨਹੀਂ ਬਲਕਿ ਅਨੇਕਾਂ ਸਮੱਸਿਆਵਾਂ ਜੂਝ ਰਹੇ ਹਨ।ਪਛੜੇ ,ਪੇਂਡੂ ਖੇਤਰਾਂ ਨਾਲ ਸਬੰਧਤ ਮਾਪੇ ਜਿਹੜੇ ਕਿ ਆਪਣੇ ਬੱਚਿਆਂ ਨੂੰ ਉੱਚ ਦਰਜੇ ਦੀ ਮਹਿੰਗੀ ਪੜ੍ਹਾਈ ਕਰਾਉਣ ਤੋਂ ਪੂਰੀ ਤਰ੍ਹਾਂ ਨਾਲ ਅਸਮਰੱਥ ਸਨ । ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਬੱਚਿਆਂ ਨੂੰ ਸੀਬੀਐੱਸਸੀਈ ਦੀ ਪੜ੍ਹਾਈ ਉਹ ਵੀ ਬਿਲਕੁਲ ਮੁਫ਼ਤ ਵਿੱਚ ਦੇਣ ਦੀ ਰੀਝ ਪੂਰਾ ਕਰਨ ਲਈ ਸੰਨ 2012 ਵਿੱਚ ਪੰਜਾਬ ਸਰਕਾਰ ਵਲੋਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਸਕੀਮ ਤਹਿਤ ਪੰਜਾਬ ਐਜੂਕੇਸ਼ਨ ਡਿਵੈਲਪਮੈਂਟ ਬੋਰਡ ਅਧੀਨ ਇਨ੍ਹਾਂ ਸਕੂਲਾਂ ਦੀ ਅਲਾਟਮੈਂਟ ਪਛੜੇ ਅਤੇ ਪੇਂਡੂ ਇਲਾਕਿਆਂ `ਚ ਕੀਤੀ ਗਈ ਸੀ।ਜਿਨ੍ਹਾਂ ਵਿੱਚੋਂ ਜ਼ਿਲ੍ਹਾ ਸ਼ਹੀਦ ਭਗਤ ਨਗਰ ਦੀ ਤਹਿਸੀਲ ਬਲਾਚੌਰ ਦੇ ਕੰਢੀ ਦੇ ਪਛੜੇ ਅਤੇ ਪੇਂਡੂ ਖੇਤਰ ਦੇ ਪਿੰਡ ਨਵਾਂਗਰਾਂ ਹਿੱਸੇ ਐਫਸੀਐਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਆਇਆ ਸੀ । ਜਿਸ ਉਪਰੰਤ ਪਿੰਡ ਨਵਾਗਰਾ ਦੀ ਆਬਾਦੀ ਤੋਂ ਕਰੀਬ 500 ਮੀਟਰ ਦੀ ਦੂਰੀ ਸਥਿਤ ਇਸ ਸਕੂਲ ਦੀ ਆਲੀਸ਼ਾਨ ਇਮਾਰਤ ਤਿਆਰ ਹੋਈ । ਸਕੂਲ ਨੂੰ ਠੇਕੇ ਉੱਪਰ ਅਲਾਟ ਕਰਾਉਣ ਵਾਲੀ ਕੰਪਨੀ ਵੱਲੋਂ ਹੁਣ ਅਰਸਾ ਕਰੀਬ ਢਾਈ ਸਾਲਾਂ ਤੋਂ ਸਕੂਲ ਦਾ ਹੱਥ ਛੱਡ ਦੇਣ ਉਪਰੰਤ ਇਹ ਸਕੂਲ ਹੁਣ ਜ਼ਿਲ੍ਹਾ ਸਿੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਅਧੀਨ ਚੱਲ ਰਿਹਾ ਹੈ । ਮੌਜੂਦਾ ਅਧਿਆਪਕਾਂ ਨੂੰ ਇਸ ਵੇਲੇ ਔਖੇ ਸੁਖਾਲੇ ਤਨਖਾਹਾਂ ਤਾਂ ਮਿਲ ਰਹੀਆਂ ਹਨ ਮਗਰ ਇਹ ਅਧਿਆਪਕ ਕੰਪਨੀ ਕੋਲ ਕੰਮ ਕਰਦੇ ਹੋਣ ਕਾਰਨ ਇਨ੍ਹਾਂ ਨੂੰ ਇੰਕਰੀਮੈਂਟ ਆਦਿ ਲਾਭਾਂ ਦੀ ਪ੍ਰਾਪਤੀ ਤੋਂ ਵਾਂਝੇ ਹੀ ਰਹਿਣਾ ਪੈ ਰਿਹਾ ਹੈ ।

ਸਕੂਲ ਵਿੱਚ ਅਹਿਮ ਵਿਸ਼ਿਆਂ ਦੇ ਮਾਹਰ ਅਧਿਆਪਕਾਂ ਦੀ ਘਾਟ

ਐਫਸੀਐਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਵਾਂ ਗਰਾਂ ਤਹਿਸੀਲ ਬਲਾਚੌਰ ਵਿੱਚ ਇਸ ਮੌਕੇ 1750 ਦੇ ਕਰੀਬ ਬੱਚੇ ਸੀਬੀਐੱਸਸੀ ਦੀ ਪੜ੍ਹਾਈ ਕਰ ਰਹੇ ਹਨ ਅਤੇ ਇਸ ਮੌਕੇ ਮੌਜੂਦਾ ਸਮੇਂ 66 ਅਧਿਆਪਕ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਕਰਾ ਰਹੇ ਹਨ । ਜਦ ਕਿ ਪਹਿਲਾਂ ਅਧਿਆਪਕਾਂ ਦੀ ਕਮੀ ਨਹੀਂ ਸੀ ਇਹ ਕਮੀ ਆਉਣ ਦਾ ਮੁੱਖ ਕਾਰਨ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੱਢੀਆਂ ਸਰਕਾਰੀ ਨੌਕਰੀਆਂ ਦੌਰਾਨ ਇਸ ਸਕੂਲ ਦੇ ਕਈ ਅਧਿਆਪਕ ਉਨ੍ਹਾਂ ਪੱਕੀਆਂ ਨੌਕਰੀਆਂ ਉੱਪਰ ਤਾਇਨਾਤ ਹੋ ਗਏ ਸਨ ਜਿਸ ਕਾਰਨ ਇਸ ਸਕੂਲ ਵਿਚ ਸਾਇੰਸ , ਅੰਗਰੇਜ਼ੀ ਅਤੇ ਗਣਿਤ ਜਿਹੜੇ ਕਿ ਅਹਿਮ ਵਿਸ਼ੇ ਹਨ ਦੇ ਮਾਹਿਰ ਅਧਿਆਪਕਾਂ ਦੀ ਵੱਡੀ ਘਾਟ ਪੈ ਗਈ । ਹੁਣ ਜਦੋਂ ਤੱਕ ਇਹ ਸਕੂਲ ਕਿਸੇ ਕੰਪਨੀਆਂ ਹੱਥ ਨਹੀਂ ਆਉਂਦੇ ਜਾਂ ਸਰਕਾਰਾਂ ਇਨ੍ਹਾਂ ਨੂੰ ਨਿੱਜੀ ਤੌਰ ਤੇ ਆਪਣੇ ਹੱਥ ਨਹੀਂ ਲੈਂਦੀਆਂ ਉਦੋਂ ਤਕ ਅਧਿਆਪਕਾਂ ਦੀ ਘਾਟ ਪੂਰੀ ਨਹੀਂ ਹੋ ਸਕਦੀ ਹੈ ਕਿਉਂਕਿ ਇਹ ਸਕੂਲ ਇਸ ਮੌਕੇ ਅੱਧ ਅਸਮਾਨੀ ਹਵਾ `ਚ ਲਟਕ ਰਹੇ ਹਨ ।

ਸੰਨ 2012 ਵਿੱਚ ਹੋਂਦ ‘ਚ ਆਉਣ ਤੋਂ ਲੈ ਕੇ ਅੱਜ ਵੀ ਬਰਕਰਾਰ ਹੈ ਰਸਤੇ ਦੀ ਸਮੱਸਿਆ

ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ਨਿੱਜੀ ਹੱਥਾਂ ਚ ਅਲਾਟ ਤਾਂ ਕਰ ਕੇ ਸੰਭਾਲ ਦਿੱਤਾ ਗਿਆ ਸੀ । ਮਗਰ ਸਕੂਲ ਦਾ ਮੁੱਖ ਰਸਤਾ ਛੋਟਾ ਅਤੇ ਠੀਕ ਨਾ ਹੋਣ ਕਾਰਨ ਮਜਬੂਰੀ ਵੱਸ ਸਕੂਲ ਦੇ ਪਿਛਲੇ ਪਾਸੇ ਤੋਂ ਨਹਿਰ ਦੇ ਨਾਲ ਤੋਂ ਹੁੰਦਾ ਹੋਇਆ ਆਰਜ਼ੀ ਤੌਰ ਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਜੋ ਰਸਤਾ ਬਣਾਇਆ ਹੋਇਆ ਹੈ , ਕੱਚਾ ਕੱਚਾ ਹੋਣ ਕਾਰਨ ਬਰਸਾਤ ਦੇ ਦਿਨਾਂ `ਚ ਲੰਘਣ ਯੋਗ ਨਹੀਂ ਰਹਿੰਦਾ ਹੈ ਅਤੇ ਅਜਿਹੇ ਵਿੱਚ ਬੱਚਿਆਂ ਨੂੰ ਕਾਫੀ ਦੂਰੀ ਪੈਦਲ ਤੈਅ ਕਰਕੇ ਸਕੂਲ ਪੁੱਜਣਾ ਪੈਂਦਾ ਹੈ । ਸਕੂਲੀ ਅਧਿਆਪਕਾਂ , ਬੱਚਿਆਂ ਦੇ ਮਾਪਿਆਂ ਅਤੇ ਗ੍ਰਾਮ ਪੰਚਾਇਤ ਨਵਾਂ ਗਰਾਉਂ ਵੱਲੋਂ ਅਨੇਕਾਂ ਵਾਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਸਮੇਤ ਵਿਧਾਇਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਵਾਉਣ ਦੀ ਗੁਹਾਰ ਲਾਈ ਮਗਰ ਹੁਣ ਤਕ ਸਕੂਲ ਦੀ ਰਸਤੇ ਸਬੰਧੀ ਮੁੱਖ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ।

ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਵੀ ਜੂਝ ਰਿਹਾ ਹੈ ਸਕੂਲ `

ਨੀਮ ਪਹਾੜੀ ਇਲਾਕੇ ਦੇ ਪਿੰਡ ਨਵਾਂਗਰਾ `ਚ ਸਨ 2012 ਵਿੱਚ ਹੋਂਦ `ਚ ਆਇਆ ਐਫਸੀਐਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਵਾਂਗਰਾਂ ਵਿੱਚ ਉਸ ਸਮੇਂ ਪਥਰੀਲੀ ਜ਼ਮੀਨ ਹੇਠਾਂ ਬੋਰ ਕਰਕੇ ਸਕੂਲ ਵਿੱਚ ਪਾਣੀ ਦਾ ਪ੍ਰਬੰਧ ਕੀਤਾ ਸੀ ਮਗਰ ਸਮੇਂ ਸਮੇਂ ਸਿਰ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਜਿਵੇਂ ਡਿੱਗਦਾ ਗਿਆ ਕੰਪਨੀ ਵੱਲੋਂ ਇਸ ਨੂੰ ਡੂੰਘਾ ਵੀ ਕਰਾਇਆ ਗਿਆ। ਅਖੀਰ ਹੁਣ ਸਕੂਲ ਵਿੱਚ ਪਾਣੀ ਦਾ ਇਕਲੌਤਾ ਸਾਧਨ ਕਾਫ਼ੀ ਸਮੇਂ ਤੋਂ ਖ਼ਰਾਬ ਪਿਆ ਹੈ । ਇਸ ਸਕੂਲ ਨੂੰ ਚਲਾਉਣ ਵਾਲੀ ਨਿੱਜੀ ਕੰਪਨੀ ਨਾ ਹੋਣ ਕਾਰਨ ਪਾਣੀ ਦੇ ਪ੍ਰਬੰਧ ਲਈ ਬੋਰ ਨਹੀਂ ਕਰਾਇਆ ਜਾ ਸਕਦਾ ਹੈ । ਮਜਬੂਰੀ ਵੱਸ ਸਕੂਲ ਅਧਿਆਪਕਾਂ ਵੱਲੋਂ ਗਰਾਮ ਪੰਚਾਇਤ ਵੱਲੋਂ ਚਲਾਏ ਜਾ ਰਹੇ ਪੰਚਾਇਤੀ ਟਿਊਬਵੈੱਲਾਂ ਤੋਂ ਕੁਨੈਕਸ਼ਨ ਲੈ ਕੇ ਪਾਣੀ ਦਾ ਬੁੱਤਾ ਸਾਰਿਆ ਜਾ ਰਿਹਾ ਹੈ ।

ਦੂਰ ਦੁਰਾਡੇ ਤੋਂ ਆਉਣ ਵਾਲੇ ਬੱਚਿਆਂ ਦੇ ਮਾਪਿਆਂ ਦਾ ਆਪਣਾ ਨਿੱਜੀ ਟਰਾਂਸਪੋਰਟ ਬੰਦੋਬਸਤ ਹੈ
ਐਫਸੀਐਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਵਾਂ ਗਰਾਂ ਵਿੱਚ ਸੀਬੀਐਸਈ ਦੀ ਪੜ੍ਹਾਈ ਬਿਲਕੁਲ ਮੁਫ਼ਤ ਕਰਾਈ ਜਾ ਰਹੀ ਹੈ । ਇਸ ਸਕੂਲ ਦੇ ਖੁੱਲ੍ਹਣ ਦੀ ਸ਼ੁਰੂਆਤ ਵਿੱਚ 1800 ਬੱਚੇ ਪੜ੍ਹਦੇ ਸਨ , ਮਗਰ ਮੌਜੂਦਾ ਸਮੇਂ ਦੌਰਾਨ 1750 ਬੱਚੇ ਪੜ੍ਹ ਰਹੇ ਹਨ । ਇਸ ਵਿੱਚ ਜ਼ਿਆਦਾ ਬੱਚੇ ਦੂਰ ਦੁਰਾਡੇ ਦੇ ਪਿੰਡਾਂ ਤੋਂ ਆਉਂਦੇ ਹਨ । ਜਿਸ ਕਾਰਨ ਆਉਣ ਜਾਣ ਦੀ ਸੌਖ ਲਈ ਮਾਪਿਆਂ ਵੱਲੋਂ ਟਰਾਂਸਪੋਰਟ ਦਾ ਆਪਣੇ ਪੱਧਰ ਤੇ ਹੀ ਇਕੱਠੇ ਹੋ ਕੇ ਬੰਦੋਬਸਤ ਕੀਤਾ ਹੋਇਆ ਹੈ । ਮਾਪੇ ਹੀ ਆਪਣੇ ਬੱਚਿਆਂ ਦੇ ਸਕੂਲੀ ਵਾਹਨਾਂ ਦੀ ਸੇਫਟੀ ਯਕੀਨੀ ਬਣਾਉਂਦੇ ਹਨ ਅਤੇ ਫੀਸ ਤੈਅ ਕਰਦੇ ਹਨ । ਜਿਸ ਦਾ ਸਕੂਲ ਨਾਲ ਕੋਈ ਸਬੰਧ ਨਹੀਂ ਹੈ ।

ਸਕੂਲ ਦੀ ਆਲੀਸ਼ਾਨ ਬਿਲਡਿੰਗ ਰੰਗ ਰੋਗਨ ਨੂੰ ਰਹੀ ਹੈ ਤਰਸ
ਸੰਨ 2012 ਵਿੱਚ ਹੋਂਦ `ਚ ਆਏ ਐਫਸੀਐਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਵਾਂਗਰਾਂ ਦੀ ਆਲੀਸ਼ਾਨ ਇਮਾਰਤ ਉਸ ਵੇਲੇ ਰੰਗ ਰੋਗਨ ਹੋਣ ਤੋਂ ਬਾਅਦ ਆਪਣੀ ਵੱਖਰੀ ਹੀ ਪਹਿਚਾਣ ਦੱਸਦੀ ਸੀ । ਮਗਰ ਹੁਣ ਇਸ ਸਕੂਲ ਦੀ ਇਮਾਰਤ ਦੀ ਹਾਲਤ ਰੰਗ ਰੋਗਨ ਨਾ ਹੋਣ ਕਾਰਨ ਬਿਲਕੁਲ ਮੱਧਮ ਪੈ ਚੁੱਕੀ ਹੈ ਅਤੇ ਸਕੂਲ ਦੇ ਨਾਮ ਨੂੰ ਦਰਸਾਉਣ ਵਾਲਾ ਲੋਹੇ ਦਾ ਬੋਰਡ ਦੀ ਜੰਗਾਲ ਨੇ ਬੁਰੀ ਤਰ੍ਹਾਂ ਨਾਲ ਮੱਤ ਮਾਰੀ ਹੋਈ ਹੈ ।

ਸਕੂਲ ਸਟਾਫ਼ ਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ

ਇਸ ਸਕੂਲ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਆਖਿਆ ਕਿ ਇਸ ਸਕੂਲ ਨੂੰ ਚਾਹੇ ਨਿੱਜੀ ਹੱਥਾਂ ਵਿੱਚ ਦਿੱਤਾ ਜਾਵੇ ਅਤੇ ਚਾਹੇ ਸਰਕਾਰ ਆਪਣੇ ਹੱਥੀਂ ਲਵੇ ਤਾਂ ਜੋ ਇਹ ਸਕੂਲ ਕਿਸੇ ਕੰਢੇ ਲੱਗ ਸਕੇ ਅਤੇ ਸਕੂਲ ਸਬੰਧੀ ਅਨੇਕਾਂ ਸਮੱਸਿਆਵਾਂ ਜਿਵੇਂ ਕਿ ਇਸ ਸਕੂਲ ਦਾ ਸਟਾਫ ਪੂਰਾ ਹੋ ਸਕੇ , ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਦੀ ਪ੍ਰਾਪਤੀ ਹੋ ਸਕੇ , ਇੰਕਰੀਮੈਂਟਾਂ ਦਾ ਬਣਦਾ ਲਾਭ ਮਿਲ ਸਕੇ , ਸਕੂਲ ਦੀ ਖਸਤਾ ਹਾਲਤ ਹੋ ਚੁੱਕੀ ਵੈਲਡਿੰਗ ਨੂੰ ਰਿਪੇਅਰ ਅਤੇ ਰੰਗ ਰੋਗਨ ਕਰਾ ਕੇ ਨਵੀਂ ਦਿੱਖ ਦਿੱਤੀ ਜਾ ਸਕੇ ,

ਪੀਣ ਵਾਲੇ ਪਾਣੀ ਦਾ ਸਹੀ ਪ੍ਰਬੰਧ ਹੋ ਸਕੇ ,

ਸਕੂਲ ਨੂੰ ਅਜਿਹਾ ਢੁੱਕਵਾਂ ਰਸਤਾ ਦੁਆਇਆ ਜਾ ਸਕੇ ਜਿਸ ਨਾਲ ਵਾਹਨਾਂ ਦਾ ਸਕੂਲ ਅੰਦਰ ਆਉਣਾ ਜਾਣਾ ਆਸਾਨ ਹੋ ਸਕੇ ਉਨ੍ਹਾਂ ਅਖੀਰ ਵਿੱਚ ਆਖਿਆ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੂਰੀਆਂ ਆਸਾਂ ਉਮੀਦਾਂ ਹਨ ਕਿ ਉਹ ਇਨ੍ਹਾਂ ਸਮੱਸਿਆਵਾਂ ਉੱਪਰ ਆਪਣਾ ਉਚੇਚਾ ਧਿਆਨ ਦਿੰਦੇ ਹੋਏ ਉਨ੍ਹਾਂ ਨੂੰ ਅਤੇ ਸਕੂਲ ਦੇ ਬੱਚਿਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣਗੇ ।

ਫੋਟੋ: ਐਫਸੀਐਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਵਾਂਗਰਾਂ ਦਾ ਮੁੱਖ ਗੇਟ ਅਤੇ ਇਮਾਰਤ ਰੰਗ ਰੋਗਨ ਤੋਂ ਵਿਹੁੱਣੇ , ਸਕੂਲ ਨੂੰ ਜਾਂਦੇ ਛੋਟੇ ਕੱਚੇ ਰਸਤੇ ਦੀ ਤਰਸਯੋਗ ਹਾਲਤ ।

error: copy content is like crime its probhihated