Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਫੀਲਡ ਰੀਪੋਰਟ ਰੋਜ਼ਾਨਾ ਆਨ ਲਾਈਨ ਕਰਨ ਨਾਲ ਜ਼ਿਲੇ ‘ਚ ਕਿਤੇ ਵੀ ਬੀਮਾਰੀ ਫੈਲਣ ਦਾ ਸਾਨੂੰ ਤਰੁੰਤ ਪਤਾ ਲੱਗ ਜਾਵੇਗਾ : ਡਾ ਸੰਦੀਪ

ਫੀਲਡ ਰੀਪੋਰਟ ਰੋਜ਼ਾਨਾ ਆਨ ਲਾਈਨ ਕਰਨ ਨਾਲ ਜ਼ਿਲੇ ‘ਚ ਕਿਤੇ ਵੀ ਬੀਮਾਰੀ ਫੈਲਣ ਦਾ ਸਾਨੂੰ ਤਰੁੰਤ ਪਤਾ ਲੱਗ ਜਾਵੇਗਾ : ਡਾ ਸੰਦੀਪ

ਫੀਲਡ ਰੀਪੋਰਟ ਰੋਜ਼ਾਨਾ ਆਨ ਲਾਈਨ ਕਰਨ ਨਾਲ ਜ਼ਿਲੇ ‘ਚ ਕਿਤੇ ਵੀ ਬੀਮਾਰੀ ਫੈਲਣ ਦਾ ਸਾਨੂੰ ਤਰੁੰਤ ਪਤਾ ਲੱਗ ਜਾਵੇਗਾ : ਡਾ ਸੰਦੀਪ

ਪਠਾਨਕੋਟ ( ਅਵਿਨਾਸ਼ ਸ਼ਰਮਾ ) ‌ ਸਿਵਲ ਸਰਜਨ ਪਠਾਨਕੋਟ ਡਾ ਰੁਬਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਡਾ ਸੰਦੀਪ ਬਾਲਾ ਅਤੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ ਸਾਕਸ਼ੀ ਵੱਲੋਂ ਸਿਵਲ ਹਸਪਤਾਲ ਦੀ ਅਨੈਕਸੀ ਵਿਖੇ ਤਿੰਨੇ ਬਲਾਕਾਂ ਘਰੋਟਾ, ਨਰੋਟ ਜੈਮਲ ਸਿੰਘ, ਅਤੇ ਬੁੰਗਲ ਬਧਾਨੀ ਦੇ ਹੈਲਥ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਾ ਸੰਦੀਪ ਬਾਲਾ ਵੱਲੋਂ ਦੱਸਿਆ ਗਿਆ ਕਿ ਮੀਟਿੰਗ ਦਾ ਮੁੱਖ ਏਜੰਡਾ ਆਈ ਐੱਚ ਆਈ ਪੀ ਅਧੀਨ ਆਨ ਲਾਈਨ ਕੰਮਕਾਜ ਹੈ ,ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਫੀਲਡ ਸਟਾਫ ਅਤੇ ਸੀ ਐਚ ਸੀ ਵਿਚੋਂ ਹਫ਼ਤਾਵਾਰੀ ਪ੍ਰਫਾਰਮੇ ਭਰਦੇ ਸੀ ਹੁਣ ਉਹ ਸਾਰੀਆਂ ਰਿਪੋਰਟਾਂ ਰੋਜ਼ਾਨਾ ਆਨਲਾਈਨ ਕੀਤੀਆਂ ਜਾਇਆ ਕਰਨਗੀਆਂ, ਜਿਸ ਦਾ ਫ਼ਾਇਦਾ ਇਹ ਹੋਵੇਗਾ ਕਿ ਸਾਡੇ ਜ਼ਿਲ੍ਹੇ ਵਿਚ ਕਿਤੇ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਫੈਲਦੀ ਹੈ ਤਾਂ ਸਾਨੂੰ ਤੁਰੰਤ ਪਤਾ ਲੱਗ ਜਾਇਆ ਕਰੇਗਾ । ਇਸ ਮੌਕੇ ਡਾ ਸਾਕਸ਼ੀ ਵੱਲੋਂ ਜ਼ੋਰ ਦੇ ਕੇ ਕਿਹਾ ਗਿਆ ਕੇ ਕੋਰੋਨਾ ਦੇ ਚਲਦਿਆਂ ਬਲੱਡ ਸਲਾਈਡਾਂ ਦਾ ਕੰਮ ਨਾ ਮਾਤਰ ਹੀ ਸੀ, ਪਰ ਹੁਣ ਮਲੇਰੀਆ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਇਸ ਲਈ ਆਪਣੀ ਹਾਜ਼ਰੀ ਅਤੇ ਬਲੱਡ ਸਲਾਈਡਾਂ ਦਾ ਟਾਰਗੇਟ ਹਰ ਹਾਲਤ ਵਿੱਚ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਬਣਾਈਆਂ ਹੋਈਆਂ ਬਲੱਡ ਸਲਾਈਡਾ ਨੂੰ ਸਮੇਂ ਸਿਰ ਲੈਬਾਰਟਰੀ ਵਿਚ ਭੇਜਣਾ ਵੀ ਯਕੀਨੀ ਬਣਾਇਆ ਜਾਵੇ । ਇਸ ਮੌਕੇ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ,ਹੈਲਥ ਇੰਸਪੈਕਟਰ ਅਨੋਖ ਲਾਲ, ਹੈਲਥ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ, ਨਰੇਸ਼ ਕੁਮਾਰ ਆਈ ਡੀ ਐੱਸ ਪੀ ,ਜਸਪਾਲ ਸਿੰਘ, ,ਵਿੱਕੀ ਸਿੰਘ, ਸਤਨਾਮ ਸਿੰਘ ,ਕੁਲਵਿੰਦਰ ਸਿੰਘ ਅਤੇ ਬਾਕੀ ਸਾਰੇ ਹੈਲਥ ਵਰਕਰ ਹਾਜ਼ਰ ਸਨ ।