ਦਸੂਹਾ 3 ਅਪ੍ਰੈਲ (ਚੌਧਰੀ) : ਵਪਾਰ ਮੰਡਲ ਦਸੂਹਾ ਦੇ ਮੈਂਬਰਾਂ ਨੇ ਦਸੂਹਾ ਅੰਤਰਰਾਸ਼ਟਰੀ ਮਾਰਗ ਤੇ ਕਿਸਾਨਾਂ ਵਲੋਂ ਲਗਾਏ ਧਰਨੇ ਸਬੰਧੀ ਐਸ ਡੀ ਐਮ ਦਸੂਹਾ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ। ਜਿਸ ਵਿਚ ਉਨ੍ਹਾਂ ਬੇਨਤੀ ਕਰਦਿਆਂ ਕਿਹਾ ਹੈ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਦਸੂਹਾ ਜੀ ਟੀ ਰੋਡ ਤੇ ਧਰਨਾ ਲੱਗਿਆ ਹੋਇਆ ਹੈ। ਜਿਸ ਦੀ ਵਜ੍ਹਾ ਕਰਕੇ ਵਪਾਰ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਵਪਾਰੀਆਂ ਦੇ ਮਨ ਦੇ ਵਿਚ ਪ੍ਰਸ਼ਾਸਨ ਦੇ ਪ੍ਰਤੀ ਰੋਸ਼ ਵੀ ਹੈ। ਧਰਨੇ ਦੀ ਵਜੇ ਨਾਲ ਵਪਾਰਿਕ ਵਰਗ ਨੂੰ ਤੇ ਅੰਦਰ ਬਜਾਰ ਦੇ ਵਪਾਰੀਆਂ ਨੂੰ ਬਹੁਤ ਸਾਰੀਆਂ ਔਕੜਾਂ ਪੇਸ਼ ਆ ਰਹੀਆਂ ਹੈ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਰੀ ਟਰੈਫਿਕ ਬਜਾਰ ਚੋਂ ਨਿਕਲ ਰਹੀ ਹੈ ਕੋਈ ਵੀ ਪੁਲਿਸ ਪ੍ਰਸ਼ਾਸਨ ਦੇ ਤਰਫੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਮਦਦ ਨਹੀਂ ਹੈ। ਦੂਰ-ਦਰਾਜ ਤੋਂ ਆਏ ਰਾਹਗੀਰਾਂ ਨੂੰ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਬੀਮਾਰ ਵਿਅਕਤੀ ਵਿਦੇਸ਼ ਨੂੰ ਜਾਣ ਵਾਲੇ ਲੋਕਾਂ ਦੀਆਂ ਫਲਾਈਟ ਮਿਸ ਹੋ ਰਹੀਆਂ ਹਨ। ਵਪਾਰ ਮੰਡਲ ਦੇ ਤਰਫੋਂ ਸਾਡੀ ਹੱਥ ਜੋੜ ਬੇਨਤੀ ਹੈ ਕਿ ਇਸ ਧਰਨੇ ਨੂੰ ਜਲਦੀ ਤੋਂ ਜਲਦੀ ਚੁੱਕਿਆ ਜਾਏ ਅਤੇ ਦਸੂਹੇ ਦਾ ਵਪਾਰ ਸ਼ਾਂਤੀਮਈ ਢੰਗ ਦੇ ਨਾਲ ਚੱਲ ਸਕੇ।
LATEST.. ਵਪਾਰ ਮੰਡਲ ਦਸੂਹਾ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਜਤਾਇਆ ਰੋਸ ਅਤੇ ਐਸ ਡੀ ਐਮ ਨੂੰ ਜਲਦ ਧਰਨਾ ਚੁਕਾਉਣ ਦੀ ਕੀਤੀ ਅਪੀਲ
- Post published:April 3, 2022
You Might Also Like
ਚੋਣਾਂ ਦੌਰਾਨ ਬੂਥ ਤੇ ਜਿਲਾ ਚੋਣ ਅਫਸਰ ਦਿਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਕਾਂਗਰਸੀ ਉਮੀਦਵਾਰ ਦੇ ਭਰਾ ਤੇ ਮਾਮਲਾ ਦਰਜ
*ਪਿੰਡ ਸਰਹਾਲਾ ਦੇ ਲੋਕ ਦਸੂਹਾ ਦੇ ਸਮਰਥਨ ਲਈ ਆਏ ਅੱਗੇ*
,*ਖੇਡਾਂ ਦੇ ਖੇਤਰ ‘ਚ ਵਡਮੁੱਲਾ ਯੋਗਦਾਨ ਪਾਉਣ ਲਈ ਰਛਪਾਲ ਸਿੰਘ ਉੱਪਲ ਸਨਮਾਨਿਤ*
LATEST.. ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੀ.ਡਬਲਿਊ.ਡੀ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ /-







