Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਕਿਸਾਨਾਂ ਦੀ ਤਰ੍ਹਾਂ ਮਜ਼ਦੂਰਾਂ ਦਾ ਕਰਜ਼ਾ ਵੀ ਪਹਿਲ ਦੇ ਆਧਾਰ ਤੇ ਮੁਆਫ ਕੀਤਾ ਜਾਵੇ : ਬੇਗਮਪੁਰਾ ਟਾਈਗਰ ਫੋਰਸ 

ਕਿਸਾਨਾਂ ਦੀ ਤਰ੍ਹਾਂ ਮਜ਼ਦੂਰਾਂ ਦਾ ਕਰਜ਼ਾ ਵੀ ਪਹਿਲ ਦੇ ਆਧਾਰ ਤੇ ਮੁਆਫ ਕੀਤਾ ਜਾਵੇ : ਬੇਗਮਪੁਰਾ ਟਾਈਗਰ ਫੋਰਸ 

ਕਿਸਾਨਾਂ ਦੀ ਤਰ੍ਹਾਂ ਮਜ਼ਦੂਰਾਂ ਦਾ ਕਰਜ਼ਾ ਵੀ ਪਹਿਲ ਦੇ ਆਧਾਰ ਤੇ ਮੁਆਫ ਕੀਤਾ ਜਾਵੇ : ਬੇਗਮਪੁਰਾ ਟਾਈਗਰ ਫੋਰਸ

* ਨਾਇਬ ਤਹਿਸੀਲਦਾਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ  *

ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਨੂੰ ਤੁਰੰਤ ਭੰਗ ਕੀਤਾ ਜਾਵੇ –ਬੇਗਮਪੁਰਾ ਟਾਇਗਰ ਫੋਰਸ 

ਹੁਸ਼ਿਆਰਪੁਰ 2 ਅਪ੍ਰੈਲ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੱਜ ਸੈਸ਼ਨ ਚੋਂਕ ਹੁਸ਼ਿਆਰਪੁਰ ਵਿਖੇ  ਕਿਸਾਨਾਂ ਦੀ ਤਰ੍ਹਾਂ ਗ਼ਰੀਬ ਮਜ਼ਦੂਰਾਂ ਦਾ ਵੀ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪੰਜਾਬ  ਕ੍ਰਿਕਟ ਐਸੋਸੀਏਸ਼ਨ ਅਤੇ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਨੂੰ ਤੁਰੰਤ ਭੰਗ ਕੀਤਾ ਜਾਵੇ ਦੇ ਸਬੰਧ ਵਿਚ ਨਾਇਬ ਤਹਿਸੀਲਦਾਰ ਹੁਸ਼ਿਆਰਪੁਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ । ਇਕੱਠ ਨੂੰ ਸੰਬੋਧਨ ਕਰਦਿਆਂ ਦੋਆਬਾ ਪ੍ਰਧਾਨ ਅਮਰਜੀਤ ਸੰਧੀ  ਅਤੇ ਜ਼ਿਲ੍ਹਾ ਇੰਚਾਰਜ ਵੀਰਪਾਲ ਠਰੋਲੀ ਤੇ ਸੋਮ ਦੇਵ ਸੰਧੀ ਨੇ ਸਾਂਝੇ ਰੂਪ ਵਿੱਚ  ਆਖਿਆ ਕਿ ਕਿਸਾਨਾਂ ਦੀ ਤਰ੍ਹਾਂ ਮਜ਼ਦੂਰਾਂ ਦੇ ਵੀ ਪਹਿਲ ਦੇ ਅਧਾਰ ਤੇ ਕਰਜ਼ੇ ਮਾਫ ਕੀਤੇ ਜਾਣ । ਕਿਉਂਕਿ ਕਿਸਾਨਾਂ ਕੋਲ ਕਮਾਈ ਦਾ ਸਾਧਨ ਜ਼ਮੀਨ ਹੈ ਪਰ ਮਜ਼ਦੂਰਾਂ ਦੇ  ਪੱਲੇ ਦਿਹਾੜੀ ਤੋਂ ਸਿਵਾਏ ਕੁਝ ਵੀ ਨਹੀਂ ਹੈ ਜਿਸ ਕਰਕੇ  ਮਜ਼ਦੂਰਾਂ ਦੇ  ਹਾਲਾਤ ਕਿਸਾਨਾਂ ਤੋਂ ਵੀ ਮਾੜੇ ਹੋ ਚੁੱਕੇ ਹਨ । ਇਸ ਸੰਬੰਧੀ ਵੀ ਸਰਵੇ ਕਰਕੇ ਉਨ੍ਹਾਂ ਗ਼ਰੀਬ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਉਨ੍ਹਾਂ ਨੇ ਕੱਚੇ ਘਰਾਂ ਨੂੰ ਪੱਕੇ ਕਰਨ ਵਾਸਤੇ ਵੀ ਸਰਕਾਰ ਵੱਲੋਂ ਕਰਜ਼ੇ ਦਿੱਤੇ ਜਾਣ ਤਾਂ ਜੋ ਉਨ੍ਹਾਂ ਦੀ ਮਾਲੀ ਹਾਲਤ  ਠੀਕ ਹੋ ਸਕੇ । ਬੇਗਮਪੁਰਾ ਟਾਈਗਰ ਫੋਰਸ ਦੇ ਭਰਵੇਂ ਇਕੱਠ ਨੂੰ   ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਤਾਰਾ ਚੰਦ ਨੇ ਸੰਬੋਧਨ ਕਰਦਿਆਂ  ਕਿਹਾ  ਕਿ ਬੇਗਮਪੁਰਾ ਟਾਈਗਰ ਫੋਰਸ ਨੇ ਪਿਛਲੇ ਤਕਰੀਬਨ 9 ਤੋਂ 10 ਮਹੀਨਿਆਂ ਤੋਂ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਖ਼ਿਲਾਫ਼  ਲਗਾਤਾਰ ਪ੍ਰਦਰਸ਼ਨ ਕੀਤੇ ਹਨ ਅਤੇ ਕਰਦੇ ਆ ਰਹੇ ਹਾਂ । ਕਿਉਂਕਿ ਭਾਰਤ ਦੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਹਰੇਕ ਸਟੇਟ ਨੂੰ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਨੂੰ ਆਖਿਆ ਗਿਆ ਹੈ । ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਟਿੱਚ ਜਾਣਦਿਆਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀਆਂ ਦੱਬਕੇ ਧੱਜੀਆਂ ਉਡਾਈਆਂ ਹਨ ਅਤੇ ਉਸ ਦੇ ਥੱਲੇ ਕੰਮ ਕਰਨ ਵਾਲੀਆਂ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਨੇ ਵੀ  ਕੋਈ ਘੱਟ ਨਹੀਂ ਕੀਤੀ ਅਤੇ ਨਾ ਹੀ ਇਨ੍ਹਾਂ ਐਸੋਸ਼ੀਏਸ਼ਨਾਂ ਦੇ ਕੋਲ ਕੋਈ ਸੰਵਿਧਾਨ ਹੈ ਅਤੇ ਨਾ ਹੀ ਇਹ ਆਰਟੀਆਈ ਦਾ ਜਵਾਬ ਦਿੰਦੇ ਹਨ । ਲਗਾਤਾਰ ਜਦੋਂ ਤੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਹੋਂਦ ਵਿੱਚ ਆਈਆਂ ਹਨ । ਉਦੋਂ ਤੋਂ ਸੀ  ਇਹ ਐਸੋਸੀਏਸ਼ਨਾ ਘੱਪਲਿਆਂ ਨਾਲ ਭਰੀਆਂ ਹੋਈਆਂ ਹਨ । ਕ੍ਰਿਕਟ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ  ਗ਼ਰੀਬ ਖਿਡਾਰੀਆਂ ਨਾਲ ਲਗਾਤਾਰ ਧੱਕੇ ਹੋ ਰਹੇ ਹਨ ।ਵਧੀਆ ਪ੍ਰਦਰਸ਼ਨ  ਕਰਨ ਦੇ  ਬਾਵਜੂਦ ਵੀ ਗ਼ਰੀਬ ਖਿਡਾਰੀਆ ਨੂੰ  ਹਮੇਸ਼ਾਂ ਬਾਹਰ ਕਰ ਦਿੱਤਾ ਜਾਂਦਾ  ਹੈ ਅਤੇ ਸਿਫਾਰਸ਼ੀ ਖਿਡਾਰੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ । ਬੇਗਮਪੁਰਾ ਟਾਈਗਰ ਫੋਰਸ ਪੰਜਾਬ ਸਰਕਾਰ ਤੋਂ ਪੁਰਜ਼ੋਰ  ਮੰਗ ਕਰਦੀ ਹੈ ਕਿ 1 ਮਹੀਨੇ ਦੇ ਵਿੱਚ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨਾਂ ਨੂੰ ਭੰਗ ਕਰਕੇ ਨਵੀਂ ਐਸੋਸੀਏਸ਼ਨਾਂ ਹੋਂਦ ਵਿੱਚ ਲਿਆਂਦੀਆਂ ਜਾਣ  ਤਾਂ ਜੋ ਸੁਚਾਰੂ ਢੰਗ ਨਾਲ ਹੋਣਹਾਰ ਖਿਡਾਰੀਆਂ ਨੂੰ ਮੌਕਾ ਮਿਲ ਸਕੇ ਅਤੇ ਸਕੂਲ ਕ੍ਰਿਕਟ ਨੂੰ  ਜੋ ਕਿ ਸਰਕਾਰੀ ਹੈ ਨੂੰ ਅੱਗੇ ਰੱਖ ਕੇ ਵਧੀਆ ਪੱਧਰ ਨਾਲ ਚੁੱਕਿਆ ਜਾਵੇ ਉਸ ਤੋਂ ਬਾਅਦ ਨਾਲ ਹੀ ਇੱਕ ਹੋਰ ਮੁੱਦੇ ਬਾਰੇ ਉਨ੍ਹਾਂ ਨੇ ਜਾਣੂ ਕਰਵਾਇਆ  ਅਤੇ ਕਿਹਾ   ਕਿ ਜਿੰਨੇ ਵੀ ਪ੍ਰੀਪੇਡ ਮੀਟਰ ਲਗਵਾਉਣ ਨੂੰ ਕੇਂਦਰ ਸਰਕਾਰ ਨੇ ਕਿਹਾ  ਹੈ ਅਸੀਂ ਪੂਰਨ ਤੌਰ ਤੇ ਉਨ੍ਹਾਂ ਪ੍ਰੀਪੇਡ ਮੀਟਰਾ ਦਾ ਬਾਈਕਾਟ ਕਰਦੇ ਹਾਂ ਕਿਉਂਕਿ ਪੰਜਾਬ ਵਿੱਚ ਬਹੁਤ ਸਾਰੇ ਐਸੇ ਗ਼ਰੀਬ ਲੋਕ ਹਨ ਜਿਨ੍ਹਾਂ ਨੂੰ ਕਿ ਕਈ ਵਾਰ ਰਾਤ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ  ਉਹ ਫਿਰ ਕਿਵੇਂ  ਪ੍ਰੀਪੇਡ ਮੀਟਰਾਂ ਦੀ ਵਰਤੋਂ ਕਰ ਸਕਦੇ ਹਨ । ਕਿਉਂਕਿ ਪ੍ਰੀ ਪੇਡ ਮੀਟਰ ਤਾਂ ਹੀ ਚੱਲਣਗੇ ਜੇਕਰ ਉਹ ਪਹਿਲਾਂ ਰਿਚਾਰਜ ਕਰਵਾ ਪਾਉਣਗੇ । ਗ਼ਰੀਬ ਮਜ਼ਦੂਰ ਤਾਂ ਦੋ ਵਕਤ ਦੀ ਰੋਟੀ ਪਤਾ ਨਹੀਂ ਕਿਸ ਤਰ੍ਹਾਂ ਕਮਾ ਕੇ ਖਾਂਦਾ ਹੈ ਤੇ ਪ੍ਰੀਪੇਡ ਮੀਟਰ ਕਿਸ ਤਰ੍ਹਾਂ  ਲਗਵਾ ਸਕਦਾ ਹੈ ??
ਬੇਗਮਪੁਰਾ ਟਾਈਗਰ ਫੋਰਸ ਪੁਰਜ਼ੋਰ ਸ਼ਬਦਾਂ ਵਿਚ ਪੰਜਾਬ ਸਰਕਾਰ  ਨੂੰ ਅਪੀਲ ਕਰਦੀ ਹੈ ਕਿ ਇਨ੍ਹਾਂ ਤਿੰਨਾਂ ਮੰਗਾਂ ਨੂੰ ਸਵੀਕਾਰ ਕਰਕੇ ਇਨ੍ਹਾਂ ਨੂੰ ਲਾਗੂ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਗ਼ਰੀਬ ਵਰਗ ਵੀ ਆਪਣੀ ਜ਼ਿੰਦਗੀ ਸ਼ਾਨ ਨਾਲ ਜੀਅ ਸਕੇ । ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਪ੍ਰਧਾਨ ਅਸ਼ੋਕ ਸੱਲਣ ਕੌਮੀ ਉੱਪ ਚੇਅਰਮੈਨ ਬਿੱਲਾ ਦਿਓਵਾਲ  ਪੰਜਾਬ ਪ੍ਰਧਾਨ ਤਾਰਾ ਚੰਦ  ਪੰਜਾਬ ਉਪ ਪ੍ਰਧਾਨ ਨਰੇਸ਼ ਬੱਧਣ  ਜ਼ਿਲ੍ਹਾ ਇੰਚਾਰਜ ਵੀਰਪਾਲ ਠਰੋਲੀ  ਜ਼ਿਲ੍ਹਾ ਜਨਰਲ ਸਕੱਤਰ ਜੱਸਾ ਨੰਦਨ ਜ਼ਿਲ੍ਹਾ ਉਪ ਪ੍ਰਧਾਨ ਇੰਦਰ ਡਗਾਣਾ  ਸਕੱਤਰ ਰਣਜੀਤ ਸਿੰਗੜੀਵਾਲ ਕੁਲਵਿੰਦਰ ਜ਼ਿਮੀਂ ਅੰਜੂ ਸੋਨੀ  ਵਿਸ਼ਾਲ  ਰਾਹੁਲ  ਬਹਾਦਰਪੁਰ ਬਾਹੀਆਂ ਸੁਖਚੈਨ ਢਾਡਾ ਖੁਰਦ ਅਮੋਲਕ ਰਾਜ ਰਾਹੁਲ ਅਦਿਤੇ ਭਾਰਦਵਾਜ  ਮਨਜੀਤ ਬਿਸ਼ਨਪਾਲ ਗੁਰਦਿਆਲ  ਸੁਖਦੇਵ ਗਗਨ  ਸੁਖਚੈਨ ਪਵਨ ਕੁਮਾਰ ਪਵਨ ਭੀਮ ਬੰਟੀ ਜੱਸ ਮਨਪ੍ਰੀਤ ਬਿੱਟੂ  ਗੌਰਵ  ਜਸਵੰਤ ਗੋਪਾਲ ਦਮਨ  ਹਰਵਿੰਦਰ ਲਵਲੀ ਸੰਦੀਪ ਕੁਲਵਿੰਦਰ ਰਵਿੰਦਰ ਗੁਰਪ੍ਰੀਤ  ਪਰਮਿੰਦਰ ਰਾਜੂ ਤਰਜੀਵ ਰਾਜੂ ਸੋ
ਨੀ  ਜੱਸੀ ਦਲਜੀਤ ਮਨਪ੍ਰੀਤ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬੇਗਮਪੁਰਾ ਟਾਇਗਰ  ਫੋਰਸ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ  ।
ਫੋਟੋ ਮੁਨੀਰ