Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਪ੍ਰੋਫੈਸਰ ਅਜੀਤ ਦੀ ਪੁਸਤਕ ‘ਪ੍ਰਿੰਸੀਪਲ ਹਰਭਜਨ ਸਿੰਘ ਦਾ ਵਿੱਦਿਅਕ ਅਤੇ ਖੇਡ ਸੰਸਾਰ’ ਮਾਣਕ ਅਤੇ ਬਾਲੀ ਵੱਲੋਂ ਜਾਰੀ

ਪ੍ਰੋਫੈਸਰ ਅਜੀਤ ਦੀ ਪੁਸਤਕ ‘ਪ੍ਰਿੰਸੀਪਲ ਹਰਭਜਨ ਸਿੰਘ ਦਾ ਵਿੱਦਿਅਕ ਅਤੇ ਖੇਡ ਸੰਸਾਰ’ ਮਾਣਕ ਅਤੇ ਬਾਲੀ ਵੱਲੋਂ ਜਾਰੀ

ਪ੍ਰੋਫੈਸਰ ਅਜੀਤ ਦੀ ਪੁਸਤਕ ‘ਪ੍ਰਿੰਸੀਪਲ ਹਰਭਜਨ ਸਿੰਘ ਦਾ ਵਿੱਦਿਅਕ ਅਤੇ ਖੇਡ ਸੰਸਾਰ’ ਮਾਣਕ ਅਤੇ ਬਾਲੀ ਵੱਲੋਂ ਜਾਰੀ

ਗੜ੍ਹਸ਼ੰਕਰ 26 ਮਾਰਚ (ਅਸ਼ਵਨੀ ਸ਼ਰਮਾ) ਪ੍ਰਿੰਸੀਪਲ ਹਰਭਜਨ ਸਿੰਘ ਵਿਚਾਰ ਮੰਚ ਮਾਹਿਲਪੁਰ ਵੱਲੋਂ ਇਕ ਪੁਸਤਕ ਰਿਲੀਜ਼ ਸਮਾਰੋਹ ਦਾ ਆਯੋਜਨ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਚ ਕੀਤਾ ਗਿਆ।ਜਿਸ ਵਿੱਚ ਇੱਥੋਂ ਦੇ ਉੱਘੇ ਪ੍ਰੋ ਅਜੀਤ ਲੰਗੇਰੀ ਦੀ ਪੁਸਤਕ ‘ਪ੍ਰਿੰਸੀਪਲ ਹਰਭਜਨ ਸਿੰਘ ਦਾ ਵਿੱਦਿਅਕ ਅਤੇ ਖੇਡ ਸੰਸਾਰ’ਨੂੰ ਜਾਰੀ ਕਰਦਿਆਂ ਸ. ਸਤਨਾਮ ਸਿੰਘ ਮਾਣਕ ਸੰਪਾਦਕ ਅਜੀਤ ਨੇ ਕਿਹਾ ਕਿ ਆਪਣੀ ਅਮੀਰ ਵਿਰਾਸਤ ਨੂੰ ਸੰਭਾਲਣ ਵਾਸਤੇ ਅਜਿਹੀਆਂ ਪੁਸਤਕਾਂ ਦੀ ਵਿਸ਼ੇਸ਼ ਲੋੜ ਹੈ।ਉਨ੍ਹਾਂ ਐੱਨ ਆਰ ਆਈ ਦੇ ਮਸਲਿਆਂ ਬਾਰੇ ਬੋਲਦਿਆਂ ਪੰਜਾਬ ਦੀਆਂ ਵੱਖ ਵੱਖ ਸਰਕਾਰਾਂ ਦੀਆਂ ਨੀਤੀਆਂ ਦੀ ਵੀ ਚਰਚਾ ਕੀਤੀ ।ਉਨ੍ਹਾਂ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਬਚਾਉਣ ਲਈ ਵੀ ਪ੍ਰੇਰਿਤ ਕੀਤਾ । ਇਸ ਮੌਕੇ ਇਸ ਕਾਲਜ ਦੇ ਸਾਬਕਾ ਵਿਦਿਆਰਥੀ ਪੰਜਾਬ ਜਾਗ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਬਾਰੇ ਚਾਨਣਾ ਪਾਇਆ।ਉਨ੍ਹਾਂ ਇਸ ਕਾਲਜ ਅਤੇ ਇਸ ਧਰਤੀ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ।ਇਸ ਮੌਕੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਅਤੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਪੁਸਤਕ ਦਾ ਮਨੋਰਥ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਵਿਚਾਰ ਮੰਚ ਦੇ ਉਦੇਸ਼ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਮੰਚ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬੁਲੰਦੀ ਲਈ ਕਾਰਜ ਕੀਤਾ ਜਾਵੇਗਾ।ਇਸ ਪ੍ਰੋਗਰਾਮ ਦੀ ਸ਼ੁਰੂਆਤ ਡਾ ਮਲਵਿੰਦਰਜੀਤ ਸਿੰਘ ਮੁਖੀ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਗੀਤ ਸੰਗੀਤ ਨਾਲ ਕੀਤੀ ਗਈ। ਸਮਾਰੋਹ ਵਿਚ ਪਰਵਾਸੀ ਭਾਰਤੀ ਕੁੰਦਨ ਸਿੰਘ ਸੱਜਣ, ਦਲਜੀਤ ਸਿੰਘ ਬੈਂਸ, ਗੁਰਮੀਤ ਸਿੰਘ ਪੁਰੇਵਾਲ, ਹਰਦੇਵ ਸਿੰਘ ਕਮਾਂਡਰ, ਪ੍ਰਿੰਸੀਪਲ ਡਾ ਜਸਪਾਲ ਸਿੰਘ, ਡਾ ਰੋਹਤਾਸ਼, ਡਾ ਪਰਵਿੰਦਰ ਸਿੰਘ, ਪ੍ਰੋ ਜੇ ਬੀ ਸੇਖੋਂ, ਮੈਡਮ ਦਲਵਿੰਦਰ ਅਜੀਤ, ਬਲਵੀਰ ਕੌਰ ਰੀਹਲ, ਪ੍ਰਿੰਸੀਪਲ ਸੋਹਣ ਸਿੰਘ ਸੂੰਨੀ,ਰੇਸ਼ਮ ਚਿੱਤਰਕਾਰ, ਬੱਗਾ ਸਿੰਘ ਆਰਟਿਸਟ, ਪੰਮੀ ਖੁਸ਼ਹਾਲਪੁਰੀ, ਕਪਿਲ ਸ਼ਰਮਾ, ਸੁਖਮਨ ਸਿੰਘ, ਵਿਜੈ ਬੰਬੇਲੀ, ਰਘਬੀਰ ਸਿੰਘ ਕਲੋਆ, ਪ੍ਰਿੰਸੀਪਲ ਸੁਰਿੰਦਰਪਾਲ ਸਿੰਘ ਪ੍ਰਦੇਸੀ ਸਮੇਤ ਕਾਲਜ ਅਤੇ ਸਕੂਲ ਦੇ ਸਾਹਿਤ ਪ੍ਰੇਮੀ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਸਭ ਦਾ ਧੰਨਵਾਦ ਕਰਦਿਆਂ ਸ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਪ੍ਰਧਾਨ ਸਿੱਖ ਵਿੱਦਿਅਕ ਕੌਂਸਲ ਨੇ ਕਿਹਾ ਕਿ ੳਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਦੇਸ਼ ਵਿਦੇਸ਼ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ ।

error: copy content is like crime its probhihated