Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਨਗਰ ਕੌਸਲ ਬਲਾਚੌਰ ਦਾ ਸੀਵਰ,ਸੜਕ ਦੇ ਦੋਨੋਂ ਸਾਇਡਾ ਤੇ ਚੇਤਾਵਨੀ ਬੋਰਡ ਵੀ ਨਹੀਂ ਲੱਗੇ

ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਨਗਰ ਕੌਸਲ ਬਲਾਚੌਰ ਦਾ ਸੀਵਰ,ਸੜਕ ਦੇ ਦੋਨੋਂ ਸਾਇਡਾ ਤੇ ਚੇਤਾਵਨੀ ਬੋਰਡ ਵੀ ਨਹੀਂ ਲੱਗੇ

ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਨਗਰ ਕੌਸਲ ਬਲਾਚੌਰ ਦਾ ਸੀਵਰ,ਸੜਕ ਦੇ ਦੋਨੋਂ ਸਾਇਡਾ ਤੇ ਚੇਤਾਵਨੀ ਬੋਰਡ ਵੀ ਨਹੀਂ ਲੱਗੇ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਥਾਨਕ ਸਹਿਰ ਬਲਾਚੌਰ ਦੀ ਨਗਰ ਕੌਸਲ ਵਲੋਂ ਜਮੀਨਦੋਜ ਪਾਇਆ ਗਿਆ ਸੀਵਰ ਲੋਕਾਂ ਦੀ ਪ੍ਰੇ਼ਸ਼ਾਨੀ ਦਾ ਉਸ ਵੇਲੇ ਸਬੱਬ ਬਣ ਗਿਆ ਜਦੋਂ ਵਿਭਾਗ ਦੇ ਅਧਿਕਾਰੀਆ ਵਲੋਂ ਗੜਸੰ਼ਕਰ ਰੋਡ ਬਲਾਚੌਰ ਦੇ ਪਿੰਡ ਸਿਆਣਾ ਵਿਖੇ ਸੜਕ ਦੇ ਦੋਨੋਂ ਸਾਇਡਾ ਤੇ ਸੜਕ ਤੇ ਕੰਮ ਚੱਲਦਾ ਹੋਣ ਬਾਬਤ ਕੋਈ ਵੀ ਸੂਚਨਾ ਬੋਰਡ ਲਗਾਏ ਵਗੈਰ ਹੀ ਸੜਕ ਵਿਚਕਾਰ ਤੋਂ ਪੁੱਟਣੀ ਸੁਰੂ ਕਰ ਦਿੱਤੀ ਗਈ । ਇਸ ਮੌਕੇ ਸੜਕ ਦੇ ਇੱਕ ਪਾਸੇ ਤੋਂ ਦੂਜੀ ਸਾਇਡ ਨੂੰ ਜੇਸੀਬੀ ਨਾਲ ਪੁੱਟਿਆ ਗਿਆ ਅਤੇ ਸ਼ਹਿਰ ਦੇ ਸੀਵਰ ਕੁਨੈਕਸ਼ਨ ਨੂੰ ਪਿੰਡ ਸਿਆਣਾ ਨਾਲ ਜੋੜਿਆ ਜਾ ਰਿਹਾ ਸੀ । ਆਉਣ ਜਾਣ ਵਾਲੇ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਪਿਆ ਉਥੇ ਹੀ ਦੂਜੀ ਸਾਇਡ ਜਿਹੜੀ ਕਿ ਟਰੈਫਿਕ ਨੂੰ ਚਾਲੂ ਰੱਖਣ ਲਈ ਪੱਧਰੀ ਤੱਕ ਨਹੀ ਕੀਤੀ ਸੀ ਤੋਂ ਲੰਘਣ ਵਾਲੇ ਵਾਹਨ ਬੁਰੀ ਤਰ੍ਹਾਂ ਫਸਦੇ ਵਿਖਾਈ ਦਿੱਤੇ । ਵਿਭਾਗੀ ਅਧਿਕਾਰੀਆ ਦੀ ਇਸ ਅਣਗਹਿਲੀ ਕਾਰਨ ਲੋਕਾਂ ਨੂੰ ਆਪਣੀ ਮੰਜਿ਼ਲ ਤੇ ਪੁੱਜਣ ਲਈ ਜਿੱਥੇ ਕਾਫੀ ਜ਼ੋਖਮ ਉਠਾਉਣਾ ਪਿਆ ਉਥੇ ਹੀ ਦੇਰੀ ਵੀ ਹੋਈ । ਇਸ ਮੌਕੇ ਕੁੱਝ ਰਾਹਗੀਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਖਜ਼ਾਨੇ ਵਿੱਚੋ ਕ੍ਰੀਬ ਸਾਢੇ ਚਾਰ ਕਰੋੜ ਰੁਪਏ ਖਰਚ ਕਰਕੇ ਬਣਾਈ ਇਸ ਤਾਜਾ ਸੜਕ ਨੂੰ ਪੁੱਟਣਾ ਤਾਂ ਸੁਰੂ ਕਰ ਦਿੱਤਾ ਹੈ ਮਗਰ ਸੜਕ ਦੀ ਆਵਜਾਈ ਨੂੰ ਚਾਲੂ ਰੱਖਣ ਲਈ ਬਦਲਵੇ ਪ੍ਰਬੰਧ ਨਹੀ ਕੀਤੇ ਗਏ ਹਨ । ਉਹਨਾਂ ਇਹ ਵੀ ਦੱਸਿਆ ਕਿ ਇਸ ਸੜਕ ਵਿਚਕਾਰ ਕੰਮ ਚੱਲਦਾ ਹੋਣ ਬਾਬਤ ਕਿਸੇ ਵੀ ਤਰ੍ਹਾਂ ਦੇ ਦੋਨੋ ਸਾਇਡਾ ਤੇ ਚੇਤਾਵਨੀ ਬੋਰਡ ਤੱਕ ਨਹੀ ਲਗਾਏ ਗਏ ਜਿਸ ਕਾਰਨ ਗੜਸੰ਼ਕਰ ਤੋਂ ਬਲਾਚੌਰ ਵੱਲ ਨੂੰ ਆਉਣ ਵਾਲੇ ਵਾਹਨਾ ਨੂੰ ਮੁੜ ਬਾਈਪਾਸ ਵਾਪਿਸ ਜਾਣਾ ਪਿਆ ਅਤੇ ਏਸੇ ਦੂਜੀ ਸਾਇਡ ਦੇ ਵਾਹਨਾ ਚਾਲਕਾ ਨੂੰ ਵੀ ਮੁਸਿ਼ਕਲਾ ਦਾ ਸਾਹਮਣਾ ਕਰਨਾ ਪਿਆ। ਲੋਕਾ ਦਾ ਕਹਿਣਾ ਹੈ ਕਿ ਜਦੋਂ ਸੀਵਰ ਪਾਇਆ ਸੀ ਅਤੇ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਉਸ ਵੇਲੇ ਕੀ ਨਗਰ ਕੌਸਲ ਸੁੱਤੀ ਪਈ ਜਿਨ੍ਹਾਂ ਵਲੋਂ ਉਸ ਵੇਲੇ ਕੁਨੈਕਸ਼ਨ ਨਹੀ ਦਿੱਤਾ । ਅਜਿਹੇ ਕੰਮ ਉਸ ਵੇਲੇ ਕਰਨੇ ਚਾਹੀਦੇ ਸਨ ਜਿਹੜੇ ਕਿ ਹੁਣ ਕੀਤੇ ਜਾ ਰਹੇ ਹਨ ਅਤੇ ਇਸ ਨਾਲ ਲੋਕ ਖੱਜਲ ਖੁਆਰ ਹੋ ਰਹੇ ਹਨ ਫੋਟੋ : ਗੜਸੰ਼ਕਰ ਰੋਡ ਬਲਾਚੌਰ ਪਿੰਡ ਸਿਆਣਾ ਵਿਖੇ ਪੁੱਟੀ ਹੋਈ ਸਾਢੇ ਚਾਰ ਕਰੋੜੀ ਸੜਕ ਦਾ ਦ੍ਰਿਸ਼ , ਅਤੇ ਖੱਜਲ ਖੁਆਰ ਹੋ ਰਹੇ ਵਾਹਨ ਚਾਲਕ ।

 ਇਸ ਸਬੰਧ ਵਿੱਚ ਪੀਡਬਲਯੂਡੀ ਦੇ ਐਸਡੀਓ ਲਵਲੀਨ ਸਿੰਘ ਨਾਲ ਇਸ ਸੜਕ ਨੂੰ ਪੁੱਟੇ ਜਾਣ ਬਾਬਤ ਗੱਲ ਕੀਤੀ ਤਾਂ ਉਹਨਾਂ ਮੁੜ ਕਾਲ ਕਰਕੇ ਦੱਸਣ ਦੀ ਗੱਲ ਆਖੀ,ਮਗਰ ਖਬਰ ਲਿਖੇ ਜਾਣ ਤੱਕ ਉਹਨਾਂ ਵਲੋਂ ਮੁੜ ਕੋਈ ਜਵਾਬ ਨਹੀਂ ਦਿੱਤਾ ਗਿਆ ।