ਮੁਕੇਰੀਆਂ / ਦਸੂਹਾ (ਚੌਧਰੀ) : ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਜ਼ਾਹਲ ਪੁਰ ਵਿਚ ਨਾਜਾਇਜ ਮਾਈਨਿੰਗ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਿਸਦੇ ਚਲਦਿਆਂ ਮੁਕੇਰੀਆਂ ਦੇ ਪਿੰਡ ਜ਼ਾਹਦ ਪੁਰ ਤਗੜਾਂ ਦਾ ਸੁਦੇਸ਼ ਕੁਮਾਰ ਸੋਨੂੰ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਮੁਕੇਰੀਆਂ ਦੇ ਪਿੰਡ ਜ਼ਾਹਦ ਪੁਰ ਤਗੜਾ ਦੇ ਰਹਿਣ ਵਾਲਾ ਸੁਦੇਸ਼ ਕੁਮਾਰ ਜਿਸ ਦੇ ਖੇਤ ਵਿਆਸ ਦਰਿਆ ਦੇ ਨਾਲ ਲੱਗਦੇ ਹਨ ਆਪਣੇ ਖੇਤਾਂ ਵਿਚ ਪੱਠੇ ਵੱਢਣ ਗਿਆ ਤਾਂ ਨਾਜਾਇਜ ਮਾਈਨਿੰਗ ਲਈ ਲੱਗੀ ਪੋਗ ਲੇਨ ਮਸ਼ੀਨਾਂ ਨਾਲ ਪੁਟੇ ਡੂੰਗੇ ਖੜਿਆ ਵਿਚ ਫਸ ਗਿਆ। ਜਿਸ ਤੋਂ ਬਾਦ ਸੁਦੇਸ਼ ਕੁਮਾਰ ਦੀ ਭਾਲ ਗੋਤਾਂ ਖੋਰਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਪਰ ਖ਼ਬਰ ਲਿਖੇ ਜਾਣ ਤਕ ਕੋਈ ਸੁਹ ਨਹੀ ਮਿਲ ਸਕੀ।

ਸੁਦੇਸ਼ ਕੁਮਾਰ ਦੀ ਖ਼ਬਰ ਪਿੰਡ ਵਿਚ ਤੇਜੀ ਨਾਲ ਫੈਲ ਗਈ। ਖਬਰ ਮਿਲਦੇ ਹੀ ਪਿੰਡ ਵਾਸੀ ਵਿਆਸ ਦਰਿਆ ਕੰਢੇ ਵੱਡੀ ਗਿਣਤੀ ਵਿਚ ਪਹੁੰਚੇ। ਇਸ ਮੌਕੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਜਦੋਂ ਸੁਦੇਸ਼ ਆਪਣੇ ਖੇਤਾਂ ਵਿਚ ਪਹੁੰਚਾ ਤਾਂ ਉਸ ਨੇ ਮਾਈਨਿੰਗ ਮਸ਼ੀਨਾਂ ਲੱਗੀਆਂ ਨੂੰ ਦੇਖਿਆ ਅਤੇ ਜਦੋਂ ਉਹਨਾਂ ਨੂੰ ਰੋਕਣ ਲਈ ਉਹਨਾਂ ਵੱਲ ਜਾ ਰਿਹਾ ਸੀ ਤਾਂ ਪਾਣੀ ਵਿਚ ਇਹਨਾਂ ਮਸ਼ੀਨਾਂ ਨਾਲ ਪੁਟੇ ਡੂੰਗੇ ਟੋਏ ਵਿਚ ਫਸ ਗਿਆ ਅਜੇ ਤੱਕ ਸੁਰੇਸ਼ ਕੁਮਾਰ ਲਾਪਤਾ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।








