ਬਲਾਚੌਰ,14 ਮਾਰਚ ( ਜਤਿੰਦਰ ਪਾਲ ਸਿੰਘ ਕਲੇਰ ) : ਰਵਾਇਤੀ ਪਾਰਟੀਆਂ ਤੋਂ ਖੱਜਲ ਖੁਆਰ ਹੋ ਰਹੀ ਪਿੰਡ ਟਕਾਰਲਾ ਦੀ ਜਨਤਾ ਆਸ ਦੀ ਕਿਰਨ ਲੈ ਕੇ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਬਲਾਚੌਰ ਕੋਲ ਪਹੁੰਚੀ। ਪਿੰਡ ਵਾਸੀਆਂ ਨੇ ਦੱਸਿਆ ਕਿ ਤਿੱਨ ਸੌ ਸਾਲ ਪੁਰਾਣਾ ਇਤਿਹਾਸਕ ਖੂਹ ਜੋ ਧੱਸ ਗਿਆ ਹੈ ਜਿਸ ਨਾਲ ਖੂਹ ਦੇ ਲਾਗੇ ਵਸਦੇ ਘਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ, ਪਿੰਡ ਵਾਸੀਆਂ ਨੇ ਇਸ ਸਮੱਸਿਆ ਤੋਂ ਬੀਬੀ ਸੰਤੋਸ਼ ਕਟਾਰੀਆ ਨੂੰ ਜਾਣੂ ਕਰਵਾਇਆ। ਬੀਬੀ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਨੇ ਕੋਈ ਵੀ ਢਿੱਲ ਮੱਠ ਨਾ ਕਰਦੇ ਹੋਏ ਤਹਿਸੀਲਦਾਰ ਬਲਾਚੌਰ, ਬੀਡੀਪੀਓ ਬਲਾਚੌਰ ਤੇ ਸਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਟਕਾਰਲਾ ਦੇ ਇਤਿਹਾਸਕ ਖੂਹ ਦਾ ਦੌਰਾ ਕੀਤਾ ਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕੀ ਇਸ ਖੂਹ ਨੂੰ ਬੰਦ ਕਰ ਕੇ ਪਿੰਡ ਵਾਸੀਆਂ ਦੇ ਘਰਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੇਰੇ ਦਰਵਾਜ਼ੇ ਚੌਵੀ ਘੰਟੇ ਤੁਹਾਡੀ ਸੇਵਾ ਲਈ ਖੁੱਲ੍ਹੇ ਹਨ। ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਉਹ ਮੇਰੇ ਆਫਿਸ ਵਿਖੇ ਆ ਕੇ ਪਹੁੰਚ ਕਰ ਸਕਦਾ ਹੈ ਤੇ ਕਿਸੇ ਵੀ ਵਿਚੋਲੀਏ ਦੀ ਲੋੜ ਨਹੀਂ ਹੈ। ਮੈਂ ਹਲਕਾ ਬਲਾਚੌਰ ਦਾ ਵਿਕਾਸ ਬਿਨਾਂ ਭੇਦਭਾਵ ਤੋਂ ਕਰਾਂਗੀ ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਵੀ ਕੀਤੀ ਕੀ ਤੁਸੀਂ ਮੇਰਾ ਸਾਰੇ ਜਣੇ ਬਲਾਚੌਰ ਹਲਕੇ ਦੀ ਤਰੱਕੀ ਕਰਨ ਵਾਸਤੇ ਸਹਿਯੋਗ ਦੇਵੋ ਇਸ ਮੌਕੇ ਸਮੂਹ ਪਿੰਡ ਵਾਸੀ ਹਾਜ਼ਰ ਸਨ।
ਸੰਤੋਸ਼ ਕਟਾਰੀਆ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਪਿੰਡ ਟਕਾਰਲਾ ਤੋਂ ਕੀਤਾ ਆਗਾਜ਼
- Post published:March 14, 2022
You Might Also Like
ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਠੱਗੀਆਂ ਮਾਰਨ ਵਾਲਾ ਏਜੰਟ ਪੁਲਿਸ ਨੇ ਕੀਤਾ ਗ੍ਰਿਫਤਾਰ
ਸਰਕਾਰੀ ਐਲੀਮੈਂਟਰੀ ਸਕੂਲ ਸਹਿਜੋਵਾਲ ਵਿਖੇ ਸਕੂਲ ਦੇ ਬੱਚਿਆਂ ਅਤੇ ਰਾਹਗੀਰਾਂ ਲਈ ਵਾਟਰ ਕੂਲਰ ਲਗਵਾਇਆ
ਪੰਜਾਬ ਸਰਕਾਰ ਗੈਰਕਾਨੂੰਨੀ ਖਣਨ ‘ਤੇ ਅਪਣਾ ਰਹੀ ਹੈ ਸਖ਼ਤ ਰੁਖ਼ : ਬਰਿੰਦਰ ਕੁਮਾਰ ਗੋਇਲ
ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਚੈਕਿੰਗ ਕੀਤੀ ਤੇਜ਼







