Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਮਹਿੰਦਵਾਣੀ ਬੀਤ ਚ ਫੈਕਟਰੀ ਖਿਲਾਫ਼ ਦਿੱਤਾ ਲੋਕਾਂ ਨੇ ਧਰਨਾ

ਮਹਿੰਦਵਾਣੀ ਬੀਤ ਚ ਫੈਕਟਰੀ ਖਿਲਾਫ਼ ਦਿੱਤਾ ਲੋਕਾਂ ਨੇ ਧਰਨਾ

ਗੜ੍ਹਸ਼ੰਕਰ 13 ਮਾਰਚ (ਅਸ਼ਵਨੀ ਸ਼ਰਮਾ) ਸਥਾਨਕ ਤਹਿਸੀਲ ਅਧੀਨ ਪੈੰਦੇ ਪਿੰਡ ਮਹਿੰਦਵਾਣੀ ਬੀਤ ਨਜਦੀਕ ਹਿਮਾਚਲ ਪ੍ਰਦੇਸ਼ ਦੀ ਸਰਹੱਦ ਤੇ ਚਲ ਰਹੀ ਇੱਕ ਫੈਕਟਰੀ ਵਲੋਂ ਪਸ਼ੂਆਂ ਦੇ ਜਲਾਏ ਜਾ ਰਹੇ ਚਾਰੇ ਦੇ ਵਿਰੋਧ ਚ ਗਉਸ਼ਾਲਾ ਤੇ ਪਸ਼ੂ ਪਾਲਕਾਂ ਵਲੋਂ ਫੈਕਟਰੀ ਦੇ ਅਗੇ 4 ਘੰਟੇ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਬਿ੍ੰਦਾਵਨ ਵਾਲੀ ਕੁਟਿਆ ਬੀਣੇਵਾਲ ਵਿਖੇ ਕੁਟਿਆ ਦੇ ਸਰਪ੍ਰਸਤ ਅਤੇ ਗਓ ਸੇਵਾ ਮਿਸ਼ਨ ਦੇ ਪ੍ਧਾਨ ਸਵਾਮੀ ਕਿ੍ਸ਼ਨਾ ਨੰਦ ਮਹਾਰਾਜ ਭੂਰੀਵਾਲਿਆ ਦੀ ਅਗਵਾਈ ਚ ਅਰਦਾਸ ਕਰਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਧਰਨਾ ਸਥਾਨ ਲਈ ਰਵਾਨਾ ਹੋਏ। ਧਰਨੇ ਚ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਗਉ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਨੇ ਕਿਹਾ ਕਿ ਅਜ ਫੈਕਟਰੀ ਵਾਲਿਆਂ ਨੂੰ ਸਿਰਫ਼ ਚੇਤਾਵਨੀ ਦੇਣ ਲਈ ਧਰਨਾ ਲਗਾਇਆ ਗਿਆ ਹੈ, ਪਰ ਜੇਕਰ ਇਹਨਾਂ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾ ਮਹਾਰਾਜ ਕਿ੍ਸ਼ਨਾ ਨੰਦ ਜੀ ਦੀ ਅਗਵਾਈ ਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਾਲ ਲੈਕੇ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ। ਇਸ ਧਰਨੇ ਚ ਬਾਬਾ ਸੁੱਧ ਸਿੰਘ, ਜੱਟ ਮਹਾ ਸਭਾ ਦੇ ਸੂਬਾ ਜਰਨਲ ਸਕੱਤਰ ਅਜੈਬ ਸਿੰਘ ਬੋਪਾਰਾਏ, ਪਵਨ ਕਟਾਰੀਆ, ਪੰਮੀ ਪੰਡੋਰੀ, ਕੁਲਭੂਸ਼ਨ ਕੁਮਾਰ ਮਹਿੰਦਵਾਣੀ, ਦਵਿੰਦਰ ਰਾਣਾ, ਸਰਪੰਚ ਸੁਭਾਸ਼ ਮਹਿੰਦਵਾਣੀ, ਸਾਬਕਾ ਸਰਪੰਚ ਗੁਰਚੈਨ, ਸਰਵਣ ਕਿਸਾਣਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਸ਼ਾਮਲ ਹੋਏ।