Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਸੰਤੋਸ਼ ਕਟਾਰੀਆ ਦੀ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ‘ਚ ਲੋਹਟ ਵਿਖੇ ਲੱਡੂ ਵੰਡੇ

ਸੰਤੋਸ਼ ਕਟਾਰੀਆ ਦੀ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ‘ਚ ਲੋਹਟ ਵਿਖੇ ਲੱਡੂ ਵੰਡੇ

ਬਲਾਚੌਰ , 12 ਮਾਰਚ ( ਜਤਿੰਦਰਪਾਲ ਸਿੰਘ ਕਲੇਰ ) :ਪਿੰਡ ਲੋਹਟ ਵਿਖੇ ਸਮੂਹ ਆਹੁਦੇਦਾਰਾਂ ਤੇ ਵਲੰਟੀਅਰ ਨੇ ਬੀਬੀ ਸੰਤੋਸ਼ ਕਟਾਰੀਆ ਦੇ ਬਲਾਚੌਰ ਤੋਂ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ ਅਤੇ ਭੰਗੜੇ ਪਾਏ ਗਏ। ਇਸ ਮੌਕੇ ਸਤਨਾਮ ਜਲਾਲਪੁਰ ਸਯੁੰਕਤ ਸਕੱਤਰ ਤੇ ਸਪੋਕਸਪਰਸਨ ਪੰਜਾਬ, ਸ਼ਿਵਕਰਨ ਚੇਚੀ ਜਿਲ੍ਹਾ ਪ੍ਰਧਾਨ, ਰਣਵੀਰ ਚੇਚੀ ਜਿਲ੍ਹਾ ਪ੍ਰਧਾਨ ਬੀਸੀ ਵਿੰਗ,ਬਿੱਟਾ ਰਾਣਾ ਜ਼ਿਲ੍ਹਾ ਉੱਪ ਪ੍ਰਧਾਨ ਟਰੇਡ ਵਿੰਗ,ਰਜਿੰਦਰ ਲੋਹਟੀਆ ਬਲਾਕ ਪ੍ਰਧਾਨ ਹਾਜਰ ਸਨ। ਸਤਨਾਮ ਜਲਾਲਪੁਰ ਤੇ ਸ਼ਿਵਕਰਨ ਚੇਚੀ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਪੰਜਾਬ ਦੇ ਸਿਆਸਤਦਾਨਾਂ ਵਲੋਂ ਆਪਣੇ ਅਪਣੇ ਕਾਰਜਕਾਲ ਸਮੇਂ ਵਿੱਚ ਸਿਰਫ ਤੇ ਸਿਰਫ ਆਪਣਿਆਂ ਤਿਜੋਰੀਆਂ ਭਰਨ ਦਾ ਤੇ ਅਪਣੇ ਭਾਈ ਭਤੀਜਿਆਂ ਨੂੰ ਸਰਕਾਰ ਦੇ ਨਾਜਾਇਜ ਲਾਭ ਦੇਣ ਦਾ ਕੰਮ ਕਰਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕੀਤਾ ਸੀ ਤੇ ਪੰਜਾਬ ਦੇ ਲੋਕ ਇਹਨਾਂ ਦੇ ਮਾੜੇ ਕੰਮਾਂ ਤੋਂ ਬਹੁਤ ਦੁਖੀ ਸਨ ਸੋ ਪੰਜਾਬ ਦੇ ਸਮੂਹ ਲੋਕਾਂ ਨੇ ਪੂਰੇ ਪੰਜਾਬ ਵਿੱਚ ਝਾੜੂ ਫੇਰ ਕੇ ਪੰਜਾਬ ਵਿਚ ਸਫਾਈ ਕਰਨ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਰਵਾਇਤੀ ਪਰਟੀਆਂ ਦੇ ਨੇਤਾਵਾਂ ਵਲੋਂ ਆਪਣੇ ਕਾਰਜ ਕਾਲ ਸਮੇਂ ਵਿੱਚ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਸੀ ਜਿਸ ਦਾ ਲੋਕਾਂ ਵਿੱਚ ਬਹੁਤ ਗੁੱਸਾ ਸੀ ਅਤੇ ਲੋਕਾਂ ਨੇ ਆਪਣੇ ਗੁੱਸੇ ਦਾ ਇਜ਼ਹਾਰ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟ ਪਾਕੇ ਆਪਣਾ ਗੁੱਸਾ ਕੱਢਿਆ ਹੈ। ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰਮੋਹਨ ਜੇਡੀ ਜਿਲਾ ਮੀਡੀਆ ਇੰਚਾਰਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਪੂਰਾ ਕਰੇਗੀ। ਇਸ ਮੌਕੇ ਜਸਪਾਲ ਸਿੰਘ,ਰਾਜਿੰਦਰ ਸਿੰਘ,ਮਨਦੀਪ ਸਿੰਘ,ਜੋਗਿੰਦਰ ਸਿੰਘ, ਸਰਬਜੀਤ ਕੌਰ,ਮੱਖਣ ਸਿੰਘ, ਅਸ਼ਵਨੀ ਕੁਮਾਰ,ਪਵਨ ਕੁਮਾਰ,ਪ੍ਰੇਮ ਕੁਮਾਰ,ਬਲਵੀਰ ਸਿੰਘ,ਉਧਨਾ ਰਾਮ,ਪਰਮਜੀਤ ਸਿੰਘ,ਕਾਬਲ ਸਿੰਘ,ਧਰਮਿੰਦਰ ਕੁਮਾਰ,ਬਲਦੇਵ ਸਿੰਘ,ਕੁਲਦੀਪ ਸਿੰਘ,ਬਲਵੀਰ ਸਿੰਘ,ਵਿਜੇ ਕੁਮਾਰ,ਪਰਮਜੀਤ ਸਿੰਘ,ਹਰਭਜਨ ਸਿੰਘ,ਭਜਨ ਕੌਰ,ਬਿੰਦੂ,ਕੁਲਦੀਪ ਸਿੰਘ,ਚਰਨਜੀਤ ਸਿੰਘ,ਕਰਨੈਲ ਸਿੰਘ,ਸਵਰਨਾ ਰਾਮ ਤੇ ਤਰਸੇਮ ਕੌਰ ਆਦਿ ਹਾਜ਼ਰ ਸਨ।

error: copy content is like crime its probhihated