Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਕੋਰਟ ਕੰਪਲੈਕਸ ਬਲਾਚੌਰ ‘ਚ ਲੱਗੀ ਕੋਮੀ ਲੋਕ ਅਦਾਲਤ ਰਾਹੀ ਆਪਸੀ ਸੈਂਟਲਮੈਂਟ ਨਾਲ ਹੋਇਆ ਨਿਪਟਾਰਾ

ਕੋਰਟ ਕੰਪਲੈਕਸ ਬਲਾਚੌਰ ‘ਚ ਲੱਗੀ ਕੋਮੀ ਲੋਕ ਅਦਾਲਤ ਰਾਹੀ ਆਪਸੀ ਸੈਂਟਲਮੈਂਟ ਨਾਲ ਹੋਇਆ ਨਿਪਟਾਰਾ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਅੱਜ ਕੋਰਟ ਕੰਪਲੈਕਸ ਬਲਾਚੌਰ ਵਿਖੇ ਕੋਮੀ ਲੋਕ ਅਦਾਲਤ ਮਾਨਯੋਗ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਮੈਡਮ ਬਲਵਿੰਦਰ ਕੌਰ ਧਾਲੀਵਾਲ ਚੇਅਰਮੈਨ ਸਬ ਡਵੀਜ਼ਨਲ ਦੀ ਦੇਖ ਰੇਖ ਹੇਠ ਲਗਾਈ ਗਈ । ਇਸ ਲੋਕ ਅਦਾਲਤ ਦਾ ਰਸਮੀ ਤੌਰ ਤੇ ਉਦਘਾਟਨ ਕੰਵਲਜੀਤ ਸਿੰਘ ਬਾਜਵਾ ਜਿ਼ਲਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜਿ਼ਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਕੀਤਾ ਗਿਆ ਅਤੇ ਇਸ ਮੌਕੇ ਸੀਜੇਐਮ ਮੈਡਮ ਹਰਪ੍ਰੀਤ ਕੌਰ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ । ਰੀਡਰ ਵਿਜੇ ਕੁਮਾਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਕੋਮੀ ਲੋਕ ਅਦਾਲਤ ਵਿੱਚ ਬੈਂਕਾ ਦੇ 99 ਕੇਸ , ਬੀਐਸਐਨਐਲ ਦੇ 47 ਕੇਸ , ਟਰੈਫਿਕ ਦੇ 245 ਕੇਸ ਅਤੇ ਅਦਰ ਕੇਸ 300 ਸ਼ਾਮਲ ਹੋਏ ਜਿਹੜੇ ਕਿ ਧਿਰਾ ਦੀ ਆਪਸੀ ਸਹਿਮਤੀ ਨਾਲ ਸੈਟਲ ਹੋ ਗਏ । ਏਸੇ ਤਰ੍ਹਾਂ ਸਿਵਲ ਜੱਜ ਜੁਨੀਅਰ ਡਵੀਜ਼ਨ ਡਾ. ਸੀਮਾ ਅਗਨੀਹੋਤਰੀ ਜੀ ਦੀ ਅਦਾਲਤ ਵਿੱਚ 73 ਅਦਰ ਕੇਸ ਦਾਖਲ ਹੋਏ ਜਿਨ੍ਹਾਂ ਵਿੱਚੋ ਸਮੁੱਚੇ 73 ਕੇਸਾ ਦਾ ਨਿਪਟਾਰਾ ਆਪਸੀ ਸੈਂਟਲਮੈਟ ਨਾਲ ਕੀਤਾ ਗਿਆ । ਇਸ ਮੌਕੇ ਨਾਇਬ ਕੋਰਟ ਬਲਾਚੌਰ ਸੁਭਾਸ਼ ਚੰਦਰ , ਕੋਰਟ ਰੀਡਰ ਵਿਜੇ ਕੁਮਾਰ, ਐਡਵੋਕੇਟ ਦੀਪਕ ਸ਼ਰਮਾਂ ਅਤੇ ਐਡਵੋਕੇਟ ਰਵੀਂ ਚੌਧਰੀ ਸਮੇਤ ਹੋਰ ਦਫਤਰੀ ਅਮਲਾ ਮੌਜੂਦ ਸੀ । ਇਸ ਮੌਕੇ ਮਾਨਯੋਗ ਮੈਡਮ ਬਲਵਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਕੋਮੀ ਲੋਕ ਅਦਾਲਤ ਵਿੱਚ ਛੇਤੀ ਤੇ ਸਸਤਾ ਨਿਆਂ ਮਿਲਦਾ ਹੈ । ਇਸ ਦੇ ਫੈਸਲੇ ਨੂੰ ਦੀਵਾਨੀ ਕੋਰਟ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੁੰਦੀ ਹੈ । ਲੋਕ ਅਦਾਲਤ ਦੇ ਫੈਸਲੇ ਖਿਲਾਫ ਕੋਈ ਅਪੀਲ ਨਹੀ ਹੁੰਦੀ । ਇਹ ਫੈਸਲਾ ਆਪਸੀ ਸਹਿਮਤੀ ਅਤੇ ਰਜਾਂਮੰਦੀ ਨਾਲ ਕਰਵਾਇਆ ਜਾਂਦਾ ਹੈ । ਲੋਕ ਅਦਾਲਤ ਵਿੱਚ ਫੈਸਲਾ ਹੋਣ ਉਪਰੰਤ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵੀ ਵਾਪਿਸ ਮਿਲ ਜਾਂਦੀ ਹੈ । ਉਹਨਾਂ ਇਹ ਵੀ ਦੱਸਿਆ ਕਿ ਲੋਕ ਅਦਾਲਤ ਦੇ ਫੈਸਲੇ ਅੰਤਿਮ ਹੁੰਦੇ ਹਨ । ਇਸ ਕਰਕੇ ਲੋਕਾਂ ਲੋਕ ਅਦਾਲਤਾ ਦਾ ਪੂਰਾ ਪੂਰਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ ਜਿਸ ਨਾਲ ਸਮੇਂ ਦੇ ਨਾਲ ਨਾਲ ਪੈਸਿ਼ਆ ਦੀ ਜਿੱਥੇ ਬੱਚਤ ਹੁੰਦੀ ਹੈ ਉਥੇ ਹੀ ਦੂਸ਼ਣਬਾਜੀ ਵੀ ਘੱਟਦੀ ਹੈ ।

ਫੋਟੋ: ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਮੈਡਮ ਬਲਵਿੰਦਰ ਕੌਰ ਧਾਲੀਵਾਲ ਚੇਅਰਮੈਨ ਸਬ ਡਵੀਜ਼ਨਲ ਅਤੇ ਸਿਵਲ ਜੱਜ ਜੁਨੀਅਰ ਡਵੀਜ਼ਨ ਡਾ. ਸੀਮਾ ਅਗਨੀਹੋਤਰੀ ਦੀ ਮਾਨਯੋਗ ਅਦਾਲਤ ਵਿੱਚ ਲੱਗੀ ਕੋਮੀ ਲੋਕ ਅਦਾਲਤ ਦਾ ਦ੍ਰਿਸ਼।