Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਇਲਾਕੇ `ਚ ਬੇਸਹਾਰਾ ਪਸੂਆਂ ਦੀ ਭਰਮਾਰ , ਦੂਜਿਆਂ ਦੇ ਨਾਲ ਨਾਲ ਖੁਦ ਵੀ ਹਾਦਸਿਆਂ ਦਾ ਹੋ ਰਹੇ ਹਨ ਸ਼ਿਕਾਰ

ਇਲਾਕੇ `ਚ ਬੇਸਹਾਰਾ ਪਸੂਆਂ ਦੀ ਭਰਮਾਰ , ਦੂਜਿਆਂ ਦੇ ਨਾਲ ਨਾਲ ਖੁਦ ਵੀ ਹਾਦਸਿਆਂ ਦਾ ਹੋ ਰਹੇ ਹਨ ਸ਼ਿਕਾਰ

 ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਬ ਡਵੀਜ਼ਨ ਬਲਾਚੌਰ ਦੇ ਪੇਂਡੂ ਖੇਤਰ ਵਿੱਚ ਜਿੱਥੇ ਪਸ਼ੂਆਂ ਦੀ ਭਰਮਾਰ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਸ਼ਹਿਰੀ ਖੇਤਰ ਵਿੱਚ ਸੜਕਾ ਉਪਰ ਘੁੰਮਦੇ ਬੇਸਹਾਰਾ ਪਸੂਆਂ ਦੀ ਭਰਮਾਰ ਨਾਲ ਲੋਕ ਡਾਢੇ ਪ੍ਰੇ਼ਸ਼ਾਨ ਹਨ ।ਵੱਡੀ ਗਿਣਤੀ ਵਿੱਚ ਇਕੱਠੇ ਹੋਏ ਆਵਾਰਾ ਪਸ਼ੂਆਂ ਤੋਂ ਛੁਟਕਾਰਾ ਪਾਉਣ ਲਈ ਇਲਾਕੇ ਦੇ ਕਿਸਾਨ ਫਸਲਾਂ ਦੀ ਰਾਖੀ ਕਰਨ ਲਈ ਰਾਤਾਂ ਖੇਤਾਂ ਵਿੱਚ ਕੱਟਣ ਲਈ ਮਜਬੂਰ ਹੋ ਰਹੇ ਹਨ ਜਿਹੜੇ ਕਿ ਸਮੇਂ ਸਮੇਂ ਦੀਆ ਸਰਕਾਰਾ ਅਤੇ ਸਰਕਾਰੀ ਨੁਮਾਇੰਦੀਆ ਨੂੰ ਕੋਸਦੇ ਵੇਖੇ ਜਾਂਦੇ ਹਨ ਜਿਨ੍ਹਾਂ ਵਲੋਂ ਇਹਨਾਂ ਪਸੂਆ ਲਈ ਟੈਕਸ ਤਾਂ ਇੱਕਠਾ ਕੀਤਾ ਜਾਦਾ ਹੈ ਮਗਰ ਇਹਨਾਂ ਦੇ ਨਾਮ ਉਪਰ ਇਕੱਠਾ ਕੀਤਾ ਗਿਆ ਟੈਕਸ ਜਾਂਦਾ ਪਤਾ ਨਹੀ ਕਿਧਰ ਹੈ। ਵਰਣਨਯੋਗ ਹੈ ਕਿ ਇਲਾਕੇ ਦੇ ਪਿੰਡ ਹਾੜ੍ਹੀ ਦੀ ਫਸਲ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਕਿਸਾਨਾਂ ਨੇ ਕੁਝ ਸਮੇਂ ਲਈ ਰਾਖੇ ਵੀ ਰੱਖੇ ਹੋਏ ਹਨ ਪਰ ਹੁਣ ਜਿਵੇ ਜਿਵੇਂ ਵਾਂਢੀ ਦਾ ਸਮ੍ਹਾਂ ਨਜ਼ਦੀਕ ਆ ਰਿਹਾ ਹੈ ਰਾਖਿਆਂ ਦਾ ਸਮਾਂ ਪੂਰਾ ਹੋਣ ’ਤੇ ਪਸ਼ੂਆਂ ਦੇ ਝੁੰਡ ਖੇਤਾਂ ਵਿੱਚ ਫਸਲਾਂ ਦਾ ਉਜਾੜਾ ਕਰ ਰਹੇ ਹਨ ਜਿਸ ਕਾਰਨ ਕਿਸਾਨ ਆਪਸ ਵਿੱਚ ਵੀ ਲੜ ਰਹੇ ਹਨ । ਆਵਾਰਾ ਪਸ਼ੂ ਜਿੱਥੇ ਫਸਲਾਂ ਦਾ ਉਜਾੜਾ ਕਰਦੇ ਹਨ ਉਥੇ ਹੀ ਸੰਘਣੀ ਵਸੋਂ ਵਾਲੇ ਇਲਾਕਿਆਂ ਵਿੱਚ ਗੰਦਗੀ ਫੈਲਾਅ ਰਹੇ ਹਨ। ਭਾਕਿਯੂ ਦੇ ਆਗੂ ਨਿਰਮਲ ਸਿੰਘ ਔਜਲਾ, ਹਰਵਿੰਦਰ ਸਿੰਘ ਚਾਹਲ

ਨੇ ਦੱਸਿਆ ਕਿ ਆਵਾਰਾ ਪਸ਼ੂਆਂ ਨੇ ਤਾਂ ਉਨ੍ਹਾਂ ਦੀ ਨੀਂਦ ਹੀ ਉਡਾਅ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਪਸੂ ਜਿੱਥੇ ਫਸਲਾ ਦਾ ਨੁਕਸਾਨ ਕਰਦੇ ਹਨ ਉਥੇ ਹੀ ਕਾਸ਼ਤ ਕੀਤੀਆ ਸਬਜੀਆ ਦਾ ਵੀ ਵੱਡਾ ਨੁਕਸਾਨ ਕਰਦੇ ਹਨ ਜਿਨ੍ਹਾਂ ਤੋਂ ਫਸਲ ਦੀ ਰਾਖੀ ਲਈ ਸਾਰੀ ਰਾਤ ਹੀ ਜਾਗ ਕੇ ਲੰਘਾਉਣੀ ਪੈਂਦੀ ਹੈ। ਸਥਾਨਕ ਸ਼ਹਿਰ ਬਲਾਚੌਰ ਦੇ ਗੜਸੰ਼ਕਰ ਰੋਡ ਤੇ ਪਸੂਆਂ ਦੇ ਝੂੰਡਾ ਨੂੰ ਵੇਖਕੇ ਕਿਸੇ ਹਾਦਸੇ ਤੋ ਡਰਕੇ ਖੜੇ ਕੁੱਝ ਲੋਕਾ ਦਾ ਕਹਿਣਾ ਹੈ ਕਿ ਨਗਰ ਕੌਸਲ ਦੀ ਹਦੂਦ ਅੰਦਰ ਆਮ ਹੀ ਪਸੂਆਂ ਦੀਆ ਡਾਰਾ ਸੜਕਾ ਵਿਚਕਾਰ ਘੁੰਮਦੀਆ ਰਹਿੰਦੀਆ ਹਨ ਜਿਨ੍ਹਾਂ ਦਾ ਕੋਈ ਵੀ ਚੰਗਾ ਹੱਲ ਨਹੀ ਕਰਦਾ ਹੈ ।ਇਹ ਪਸੂ ਸੜਕਾ ਉਪਰ ਘੁੰਮਦੇ ਜਿੱਥੇ ਖੁਦ ਹਾਦਸਿਆ ਦਾ ਸਿ਼ਕਾਰ ਹੋ ਰਹੇ ਹਨ ਉਥੇ ਹੀ ਅਵਾਜਾਈ ਨੂੰ ਪ੍ਰਭਾਵਿਤ ਕਰਦੇ ਹੋਏ ਵਾਹਨਾ ਅਤੇ ਵਾਹਨ ਚਾਲਕਾਂ ਦਾ ਵੀ ਨੁਕਸਾਨ ਕਰ ਰਹੇ ਹਨ ।
ਏਸੇ ਤਰ੍ਹਾਂ ਅੱਜ ਸਥਾਨਕ ਸ਼ਹਿਰ ਬਲਾਚੌਰ ਦੀ ਨਗਰ ਕੌਸਲ ਦੀ ਹੱਦ ਅੰਦਰ ਉਸ ਵੇਲੇ ਇੱਕ ਬੇਸਹਾਰਾ ਪਸੂ ਨਗਰ ਕੌਸਲ ਬਲਾਚੌਰ ਦੀ ਪਾਰਕ ਦੇ ਨਜ਼ਦੀਕ ਇੱਕ ਬੇਅਬਾਦ ਖੇਤ ਵਿੱਚ ਬੇਅਬਾਦ ਖੂੰਹ ਵਿੱਚ ਆਪਣਾ ਢਿੱਡ ਭਰਦਾ ਭਰਦਾ ਜਾ ਡਿੱਗਿਆ ਜਿਸ ਕਾਰਨ ਕੁੱਝ ਲੋਕਾ ਨੂੰ ਪਤਾ ਲੱਗਣ ਤੇ ਉਹਨਾਂ ਤੁਰੰਤ ਨਗਰ ਕੌਸਲ ਬਲਾਚੌਰ ਦੇ ਅਧਿਕਾਰੀਆ ਨੂੰ ਸੂਚਨਾ ਦਿੱਤੀ ।ਲੋਕਾ ਦਾ ਕਹਿਣਾ ਹੈ ਕਿ ਕੁੱਝ ਮੁਲਾਜਮ ਮੌਕਾ ਉਪਰ ਆਏ ਮਗਰ ਉਹ ਇਹ ਕਹਿ ਕੇ ਚਲੇ ਗਏ ਕਿ ਇਸ ਨੂੰ ਪਹਿਲਾ ਬੇਹੋਸ਼ ਕੀਤਾ ਜਾਵੇਗਾ ਅਤੇ ਫਿਰ ਹੀ ਖੂੰਹ ਵਿੱਚੋ ਕੱਢਿਆ ਜਾ ਸਕਦਾ ਹੈ। ਇਸ ਤਰ੍ਰਾਂ ਖਬਰ ਲਿਖੇ ਜਾਣ ਤੱਕ ਇਹ ਪਸੂ ਖੂੰਹ ਵਿੱਚ ਹੀ ਆਪਣੀ ਜਿੰਦਗੀ ਅਤੇ ਮੌਤ ਨਾਲ ਲੜਾਈ ਲੜ ਰਿਹਾ ਸੀ ।
ਫੋੋਟੋ : ਸਥਾਨਕ ਸ਼ਹਿਰ ਬਲਾਚੌਰ ਦੀ ਸੜਕ ਘੇਰੀ ਜਾਂਦੇ ਹੋਏ ਬੇਸਹਾਰਾ ਪਸੂਆਂ ਦਾ ਝੂੰਡ , ਅਤੇ ਖੂੰਹ ਵਿੱਚ ਡਿੱਗਿਆ ਬੇਸਹਾਰਾ ਪਸੂ ਜਿੰਦਗੀ ਅਤੇ ਮੌਤ ਨਾਲ ਜੰਗ ਲੜਦਾ ਹੋਇਆ ਅਧਿਕਾਰੀਆ ਦੀ ਸਵੱਲੀ ਨਜ਼ਰ ਦੀ ਉਡੀਕ ਵਿੱਚ।

error: copy content is like crime its probhihated