Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਵੱਡੀ ਖਬਰ.. ਗੈਸ ਏਜੰਸੀ ਕਾਹਨੂੰਵਾਨ ਦੇ ਗਡਾਉਨ ਕੀਪਰ ਤੋਂ ਲੁੱਟ ਖੋਹ ਕਰਨ ਵਾਲਾ ਗਿਰੋਹ ਕਾਬੂ : ਐਸ.ਪੀ.ਡੀ.ਮੁਕੇਸ਼ ਕੁਮਾਰ

ਵੱਡੀ ਖਬਰ.. ਗੈਸ ਏਜੰਸੀ ਕਾਹਨੂੰਵਾਨ ਦੇ ਗਡਾਉਨ ਕੀਪਰ ਤੋਂ ਲੁੱਟ ਖੋਹ ਕਰਨ ਵਾਲਾ ਗਿਰੋਹ ਕਾਬੂ : ਐਸ.ਪੀ.ਡੀ.ਮੁਕੇਸ਼ ਕੁਮਾਰ

ਗੁਰਦਾਸਪੁਰ,(ਅਸ਼ਵਨੀ ਸ਼ਰਮਾ/ ਅਵਿਨਾਸ਼ ਸ਼ਰਮਾ ) : ਮੁਕੇਸ਼ ਕੁਮਾਰ ਐਸ.ਪੀ.ਡੀ. ਦੇ ਪ੍ਰੈਸ ਨੁੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 22 ਫਰਵਰੀ, 2022 ਨੂੰ ਦੋਲਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਨੇਣੈਕੋਟ ਨੇ ਥਾਣਾ ਕਾਹਨੂੰਵਾਨ ਦੀ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਹ ਗੈਸ ਏਜੰਸੀ ਕਾਹਨੂੰਵਾਨ ਵਿਖੇ ਬਤੌਰ ਗਡਾਉਨ ਕੀਪਰ  ਨੋਕਰੀ ਕਰਦਾ ਹੈ । ਅੱਜ ਉਹ ਡਲੀਵਰ ਕੀਤੇ ਸਲੰਡਰ ਦੀ ਰਕਮ ਗੈਸ ਏਜੰਸੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਜਾ ਰਹੇ ਸੀ । ਸਮੇਂ ਕਰੀਬ 8-30 ਵਜੇ ਪੀ.ਐਮ. ਉਹ ਬਸੰਤਗੜ੍ਹ ਨਜ਼ਦੀਕ ਪੁੱਜਾ ਤਾਂ ਕਾਹਨੂੰਵਾਨ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਕਾਰ ਮੁਦਈ  ਕੋਲ ਆ ਕੇ ਰੁਕੀ । ਜਿਸ ਵਿੱਚ 2/3 ਅਣਪਛਾਤੇ ਜਵਾਨਾਂ ਨੇ ਉੱਤਰ ਕੇ ਉਸ ਨੂੰ ਧੱਕਾ ਮਾਰ ਕੇ ਸਕੂਟਰ ਤੋਂ ਥੱਲੇ ਸੁੱਟ ਦਿੱਤਾ ਅਤੇ ਉਸ ਪਾਸੋਂ ਜਬਰਦਸਤੀ ਪੈਸਿਆਂ ਵਾਲਾ ਬੈਗ ਖੋਹ ਕੇ ਚੱਕ ਸਰੀਫ਼ ਸਾਈਡ ਨੂੰ ਭੱਜ ਗਏ । ਜੋ ਉਸ ਦੇ ਬੈਗ ਵਿੱਚ ਕਰੀਬ 2 ਲੱਖ 74 ਹਜ਼ਾਰ 5 ਸੌ 97 ਰੁਪਏ ਸੀ । ਜੋ ਦੋਲਤ ਸਿੰਘ ਦੇ ਉਪਰੋਕਤ ਬਿਆਨ ਤੇ ਮੁਕੱਦਮਾ ਨੰਬਰ 11 ਮਿਤੀ 22 ਫਰਵਰੀ, 2022  ਜੁਰਮ  379-ਬੀ ਭ.ਦ. ਥਾਣਾ ਕਾਹਨੂੰਵਾਨ  ਦਰਜ ਕਰਕੇ  ਐਸ.ਐਸ.ਪੀ. ਗੁਰਦਾਸਪੁਰ  ਨੇ ਉਪਰੋਕਤ ਮੁਕੱਦਮ ਦੀ ਤਫਤੀਸ ਲਈ ਮੁਕੇਸ਼ ਕਮਾਰ ਐਸ.ਪੀ.ਡੀ ਨਿਗਰਾਨੀ ਹੇਠ ਸਪੈਸਲ ਜਾਂਚ ਟੀਮ  ਵਿੱਚ ਡੀ.ਐਸ.ਪੀ.  (ਰੂਰਲ) , ਐਸ.ਐਚ.ਓ. ਕਾਹਨੂੰਵਾਨ  ਤੇ ਐਸ.ਐਓ.ਓ.  ਭੈਣੀ ਮੀਆ ਖਾਂ ਦੀ ਅਗਵਾਈ ਹੇਠ ਤਾਇਨਾਤ ਕੀਤੀ । ਜੋ ਉਪਰੋਕਤ ਟੀਮ ਨੇ ਸਾਇਬਰ ਸੈਲ, ਕੰਪਿਊਟਰ ਸੈਲ ਤੇ ਦਫ਼ਤਰ ਐਸ.ਐਸ.ਪੀ. ਸਾਹਿਬ ਵਿਖੇ ਤਾਇਨਾਤ ਮਾਹਰਾਂ ਨੂੰ ਨਾਲ ਲੈ  ਉਪਰੋਕਤ ਮੁਕੱਦਮਾ ਦੀ ਤਫਤੀਸ  ਵਿਗਿਆਨਿਕ  ਅਧਾਰ ਤੇ ਕੀਤੀ । ਦੌਰਾਨੇ ਤਫਤੀਸ ਸਾਹਮਣੇ ਆਇਆ ਕਿ ਉਪਰੋਕਤ ਘਟਨਾ ਦਾ ਸਰਗਨਾ ਪਰਮਿੰਦਰ  ਸਿੰਘ ਪੁੱਤਰ  ਲੱਖਵਿੰਦਰ ਸਿੰਘ ਵਾਸੀ ਦਸਮੇਸ ਨਗਰ ਥਾਣਾ ਸਿਵਲ  ਲਾਇਨ ਬਟਾਲਾ  ਜੋ ਕਿ ਪਹਿਲਾ ਇਸ ਗੈਸ ਏਜੰਸੀ  ਵਿੱਚ ਕੰਮ ਕਰਦਾ ਰਿਹਾ । ਜਿਸਨੇ ਆਪਣੇ ਸਾਥੀਆ ਚਰਨਜੀਤ ਸਿੰਘ ਉਰਫ ਜੋਧਾ ਪੁੱਤਰ ਜੋਗਿੰਦਰ ਸਿੰਘ ਕੁਤਬੀ ਨੰਗਲ ਬਟਾਲਾ , ਮਨਵਿੰਦਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸੇਖਵਾ ਥਾਣਾ ਫਤਹਿਗੜ੍ਹ ਚੂੜੀਆ, ਅਰਸਦੀਪ ਸਿੰਘ ਉਰਫ ਅਰਸ ਪੁੱਤਰ ਬਲਰਾਜ ਫੈਜਲਾਬਾਦ ਥਾਣਾ ਕਿਲਾ ਲਾਲ ਸਿੰਘ, ਦਲਜਿੰਦਰ ਸਿੰਘ ਪੁੱਤਰ ਰੰਗਤ ਸਿੰਘ ਦਸਮੇਸ ਨਗਰ ਥਾਣਾ ਸਿਵਲ ਲਾਇਨ ਬਟਾਲਾ ਨਾਲ ਮਿਲਕੇ ਉਪਰੋਕਤ ਵਾਰਦਾਤ ਨੂੰ ਅੰਨਜਾਮ ਦਿੱਤਾ ਹੈ । ਜੋ ਸਪੈਸਲ ਜਾਂਚ ਟੀਮ ਨੇ ਉਪਰੋਕਤ 5 ਦੋਸੀਆ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਦੋਸੀਆ ਵਲੋਂ ਵਰਤੀ ਗਈ  ਕਾਰ ਨੰਬਰ PB06-AQ- 5658 ਮਾਰਕਾ ਮਹਿੰਦਰਾ KUV-100 ਰੰਗ ਚਿੱਟਾ ਛੱਤ ਕਾਲੀ ਨੁੰ ਬਾਰਮਦ ਕਰ ਲਿਆ ਅਤੇ ਦੋਸੀਆਂ ਪਾਸੋਂ ਖੋਹ ਕੀਤੀ ਗਈ ਰਕਮ ਵਿੱਚੋਂ ਹੁਣ ਤੱਕ 64 ਹਜ਼ਾਰ 6 ਸੌ ਰੁਪਏ ਦੀ ਬ੍ਰਾਮਦਗੀ ਹੋ ਚੁੱਕੀ ਹੈ । ਦੋਸੀਆ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀਂ ਹੈ । ਜੋ ਦੌਰਾਨੇ ਪੁੱਛਗਿੱਤ ਬਾਕੀ ਰਕਮ ਵੀ ਬਾਰਮਦ ਕੀਤੀ ਜਾਵੇਗੀ ।